5 Features ਨੇ ਬਦਲ''ਤਾ ਪੂਰਾ WhatsApp, ਜਾਣੋ ਕੀ-ਕੀ ਹੋਵੇਗਾ ਖਾਸ

Thursday, Mar 12, 2026 - 01:53 PM (IST)

5 Features ਨੇ ਬਦਲ''ਤਾ ਪੂਰਾ WhatsApp, ਜਾਣੋ ਕੀ-ਕੀ ਹੋਵੇਗਾ ਖਾਸ

ਗੈਜੇਟ ਡੈਸਕ - ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਕਰੋੜਾਂ ਯੂਜ਼ਰਸ ਲਈ ਜਲਦ ਹੀ ਕਈ ਵੱਡੇ ਬਦਲਾਅ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ, ਕੰਪਨੀ ਇਸ ਸਮੇਂ 5 ਨਵੇਂ ਫੀਚਰਸ ਦੀ ਟੈਸਟਿੰਗ ਕਰ ਰਹੀ ਹੈ, ਜੋ ਜਲਦ ਹੀ ਪਹਿਲਾਂ ਬੀਟਾ ਯੂਜ਼ਰਸ ਅਤੇ ਫਿਰ ਆਮ ਲੋਕਾਂ ਲਈ ਉਪਲਬਧ ਹੋਣਗੇ। ਇਨ੍ਹਾਂ ਨਵੇਂ ਫੀਚਰਸ 'ਚ ਸਬਸਕ੍ਰਿਪਸ਼ਨ ਪਲਾਨ ਤੋਂ ਲੈ ਕੇ ਪੇਰੈਂਟਲ ਕੰਟਰੋਲ ਤੱਕ ਸਭ ਕੁਝ ਸ਼ਾਮਲ ਹੈ। ਆਓ ਜਾਣਦੇ ਹਾਂ ਇਨ੍ਹਾਂ ਧਮਾਕੇਦਾਰ ਫੀਚਰਸ ਬਾਰੇ ਵਿਸਥਾਰ 'ਚ :

ਵਟਸਐਪ ਪਲੱਸ ਸਬਸਕ੍ਰਿਪਸ਼ਨ 
ਵਟਸਐਪ ਜਲਦ ਹੀ ਇਕ ਪੇਡ ਸਬਸਕ੍ਰਿਪਸ਼ਨ ਪਲਾਨ ਲਿਆ ਸਕਦਾ ਹੈ, ਜਿਸ ਨੂੰ WhatsApp Plus ਕਿਹਾ ਜਾਵੇਗਾ। ਇਸ ਪਲਾਨ 'ਚ ਯੂਜ਼ਰਸ ਨੂੰ ਕਲਾਉਡ ਸਟੋਰੇਜ, ਇੱਕ ਖਾਤੇ ਨੂੰ ਚਾਰ ਤੋਂ ਵੱਧ ਡਿਵਾਈਸਾਂ ਵਿੱਚ ਚਲਾਉਣ ਦੀ ਸਹੂਲਤ ਅਤੇ ਨਵੀਆਂ ਥੀਮਾਂ ਤੇ ਆਈਕਨ ਦੇ ਵਿਕਲਪ ਮਿਲਣਗੇ।

ਐਪ ਆਈਕਨ ਅਤੇ ਥੀਮ ਕਸਟਮਾਈਜ਼ੇਸ਼ਨ 
ਹੁਣ ਯੂਜ਼ਰਸ ਆਪਣੀ ਪਸੰਦ ਅਨੁਸਾਰ ਵਟਸਐਪ ਦਾ ਲੁੱਕ ਬਦਲ ਸਕਣਗੇ। ਇਸ ਫੀਚਰ ਰਾਹੀਂ ਹੋਮ ਸਕ੍ਰੀਨ 'ਤੇ ਵਟਸਐਪ ਆਈਕਨ ਦਾ ਰੰਗ ਅਤੇ ਸਟਾਈਲ ਬਦਲਿਆ ਜਾ ਸਕੇਗਾ। ਇਸ ਤੋਂ ਇਲਾਵਾ, ਚੈਟ ਸਕ੍ਰੀਨ ਅਤੇ ਮੀਨੂ ਦੇ ਇੰਟਰਫੇਸ ਨੂੰ ਵੀ ਕਸਟਮਾਈਜ਼ ਕਰਨ ਦੀ ਸਹੂਲਤ ਮਿਲੇਗੀ।

ਸਟੇਟਸ ਲਈ 'ਕਲੋਜ਼ ਫ੍ਰੈਂਡਸ' ਲਿਸਟ
ਇੰਸਟਾਗ੍ਰਾਮ ਵਾਂਗ ਹੁਣ ਵਟਸਐਪ 'ਤੇ ਵੀ ਸਟੇਟਸ ਲਈ 'ਕਲੋਜ਼ ਫ੍ਰੈਂਡਸ' ਫੀਚਰ ਆ ਰਿਹਾ ਹੈ। ਇਸ ਨਾਲ ਯੂਜ਼ਰਸ ਆਪਣੇ ਖਾਸ ਦੋਸਤਾਂ ਦੀ ਇਕ ਲਿਸਟ ਬਣਾ ਸਕਣਗੇ ਅਤੇ ਸਟੇਟਸ ਸਿਰਫ ਉਨ੍ਹਾਂ ਨਾਲ ਹੀ ਸ਼ੇਅਰ ਹੋਵੇਗਾ, ਜਿਸ ਨਾਲ ਪ੍ਰਾਈਵੇਸੀ ਹੋਰ ਮਜ਼ਬੂਤ ਹੋਵੇਗੀ।

ਪੇਰੈਂਟਲ ਕੰਟਰੋਲ 
ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਵਟਸਐਪ ਪੇਰੈਂਟਲ ਕੰਟਰੋਲ ਫੀਚਰ ਲਿਆ ਰਿਹਾ ਹੈ। ਇਸ ਰਾਹੀਂ ਮਾਪੇ ਬੱਚਿਆਂ ਦੇ ਖਾਤੇ ਦੀ ਗਤੀਵਿਧੀ ਨੂੰ ਸੈੱਟ ਕਰ ਸਕਣਗੇ। ਇਸ ਫੀਚਰ ਦੇ ਆਉਣ ਨਾਲ ਬੱਚੇ ਸਿਰਫ ਸੇਵ ਕੀਤੇ ਕੰਟੈਕਟਸ ਨਾਲ ਹੀ ਗੱਲਬਾਤ ਕਰ ਸਕਣਗੇ, ਜਿਸ ਨਾਲ ਅਣਜਾਣ ਲੋਕਾਂ ਤੋਂ ਖਤਰਾ ਘੱਟ ਜਾਵੇਗਾ।

ਪ੍ਰੋਫਾਈਲ ਕਵਰ ਫੋਟੋ 
ਵਟਸਐਪ ਯੂਜ਼ਰਸ ਨੂੰ ਹੁਣ ਫੇਸਬੁੱਕ ਵਾਂਗ ਆਪਣੀ ਪ੍ਰੋਫਾਈਲ 'ਤੇ ਇਕ ਵੱਡੀ ਬੈਨਰ (ਕਵਰ) ਫੋਟੋ ਲਗਾਉਣ ਦਾ ਵਿਕਲਪ ਵੀ ਮਿਲੇਗਾ। ਇਹ ਫੀਚਰ ਵਟਸਐਪ ਨੂੰ ਇਕ ਸੋਸ਼ਲ ਮੀਡੀਆ ਪ੍ਰੋਫਾਈਲ ਵਰਗਾ ਅਨੁਭਵ ਦੇਵੇਗਾ।

ਵਟਸਐਪ ਵੱਲੋਂ ਇਹ ਬਦਲਾਅ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਹਨ। ਫਿਲਹਾਲ ਇਹ ਫੀਚਰਸ ਟੈਸਟਿੰਗ ਪੜਾਅ ਵਿੱਚ ਹਨ।
 


author

Sunaina

Content Editor

Related News