X ਯੂਜ਼ਰਸ ਨੂੰ ਵੱਡਾ ਝਟਕਾ! ਹੁਣ Grok AI ਤੋਂ ਸਵਾਲ ਪੁੱਛਣ ਲਈ ਦੇਣੇ ਪੈਣਗੇ ਪੈਸੇ

Friday, Mar 13, 2026 - 12:44 PM (IST)

X ਯੂਜ਼ਰਸ ਨੂੰ ਵੱਡਾ ਝਟਕਾ! ਹੁਣ Grok AI ਤੋਂ ਸਵਾਲ ਪੁੱਛਣ ਲਈ ਦੇਣੇ ਪੈਣਗੇ ਪੈਸੇ

ਗੈਜੇਟ ਡੈਸਕ - ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਆਪਣੇ ਪ੍ਰਸਿੱਧ AI ਫੀਚਰ 'Ask Grok' 'ਚ ਇਕ ਵੱਡਾ ਬਦਲਾਅ ਕੀਤਾ ਹੈ। ਹੁਣ ਤੱਕ ਕਈ ਵਰਤੋਂਕਾਰਾਂ ਲਈ ਮੁਫ਼ਤ ਉਪਲਬਧ ਇਹ ਸਹੂਲਤ ਹੁਣ ਪੇਡ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ X 'ਤੇ ਕਿਸੇ ਵੀ ਥ੍ਰੈਡ ਜਾਂ ਪੋਸਟ ਨਾਲ ਜੁੜਿਆ ਸਵਾਲ ਪੁੱਛਣ ਲਈ ਵਰਤੋਂਕਾਰਾਂ ਨੂੰ ਪੈਸੇ ਦੇਣੇ ਪੈਣਗੇ, ਭਾਵ ਸਬਸਕ੍ਰਿਪਸ਼ਨ ਲੈਣੀ ਲਾਜ਼ਮੀ ਹੋਵੇਗੀ।

ਕਿਉਂ ਖਾਸ ਹੈ 'Ask Grok' ਫੀਚਰ?

Grok AI ਦਰਅਸਲ 'xAI' ਦੁਆਰਾ ਬਣਾਇਆ ਗਿਆ ਇਕ ਚੈਟਬੋਟ ਹੈ, ਜੋ X 'ਤੇ ਚੱਲ ਰਹੀਆਂ ਗੁੰਝਲਦਾਰ ਚਰਚਾਵਾਂ ਨੂੰ ਸਮਝਣ 'ਚ ਮਦਦ ਕਰਦਾ ਹੈ। ਜਦੋਂ ਕਿਸੇ ਪੋਸਟ ਦੇ ਹੇਠਾਂ ਸੈਂਕੜੇ ਕਮੈਂਟ ਜਾਂ ਲੰਬੇ ਥ੍ਰੈਡ ਹੁੰਦੇ ਹਨ, ਤਾਂ Grok ਉਨ੍ਹਾਂ ਸਾਰਿਆਂ ਦਾ ਵਿਸ਼ਲੇਸ਼ਣ ਕਰਕੇ ਕੁਝ ਹੀ ਸੈਕਿੰਡਾਂ 'ਚ ਉਸ ਦਾ ਸਾਰ ਦੱਸ ਦਿੰਦਾ ਹੈ। ਪਹਿਲਾਂ ਵਰਤੋਂਕਾਰ ਸਿਰਫ਼ @grok ਨੂੰ ਟੈਗ ਕਰਕੇ ਸਵਾਲ ਪੁੱਛ ਸਕਦੇ ਸਨ, ਪਰ ਹੁਣ ਇਹ ਸਹੂਲਤ ਸਿਰਫ਼ ਪੇਡ ਸਬਸਕ੍ਰਿਪਸ਼ਨ ਵਾਲਿਆਂ ਲਈ ਹੀ ਉਪਲਬਧ ਹੋਵੇਗੀ।

ਭਾਰਤ 'ਚ X ਦੇ ਸਬਸਕ੍ਰਿਪਸ਼ਨ ਪਲਾਨ :-

ਬੇਸਿਕ ਪਲਾਨ
- ਇਸ ਦੀ ਕੀਮਤ ਲਗਭਗ 170 ਰੁਪਏ ਪ੍ਰਤੀ ਮਹੀਨਾ ਹੈ। ਇਸ 'ਚ ਪੋਸਟ ਐਡਿਟ ਕਰਨ ਅਤੇ ਲੰਬੀਆਂ ਪੋਸਟਾਂ ਲਿਖਣ ਦੀ ਸਹੂਲਤ ਮਿਲਦੀ ਹੈ, ਪਰ ਬਲੂ ਟਿਕ ਨਹੀਂ ਦਿੱਤਾ ਜਾਂਦਾ।

ਪ੍ਰੀਮੀਅਮ ਪਲਾਨ
- ਇਸ ਲਈ ਵਰਤੋਂਕਾਰਾਂ ਨੂੰ ਲਗਭਗ 427 ਰੁਪਏ ਪ੍ਰਤੀ ਮਹੀਨਾ (ਵੈੱਬ ਲਈ) ਖਰਚਣੇ ਪੈਣਗੇ। ਮੋਬਾਈਲ ਰਾਹੀਂ ਇਸ ਦੀ ਕੀਮਤ ਲਗਭਗ 470 ਰੁਪਏ ਪ੍ਰਤੀ ਮਹੀਨਾ ਹੈ। ਇਸ ਪਲਾਨ 'ਚ ਬਲੂ ਟਿਕ, ਘੱਟ ਵਿਗਿਆਪਨ ਅਤੇ Grok AI ਦੀ ਵਰਤੋਂ ਵਰਗੀਆਂ ਸਹੂਲਤਾਂ ਸ਼ਾਮਲ ਹਨ।

ਪ੍ਰੀਮੀਅਮ ਪਲੱਸ ਪਲਾਨ

- ਇਹ ਸਭ ਤੋਂ ਮਹਿੰਗਾ ਪਲਾਨ ਹੈ, ਜਿਸ ਦੀ ਕੀਮਤ ਲਗਭਗ 2,570 ਰੁਪਏ ਪ੍ਰਤੀ ਮਹੀਨਾ ਹੈ। ਇਸ 'ਚ ਵਿਗਿਆਪਨ-ਮੁਕਤ ਅਨੁਭਵ ਅਤੇ ਐਡਵਾਂਸ AI ਟੂਲਸ ਦਾ ਸਪੋਰਟ ਮਿਲਦਾ ਹੈ।

ਇਸ ਬਦਲਾਅ ਤੋਂ ਸਪੱਸ਼ਟ ਹੈ ਕਿ X ਆਪਣੇ AI ਫੀਚਰਸ ਨੂੰ ਹੌਲੀ-ਹੌਲੀ ਪੇਡ ਸਰਵਿਸ ਵਿੱਚ ਬਦਲ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਟੂਲਸ ਸਿਰਫ਼ ਸਬਸਕ੍ਰਿਪਸ਼ਨ ਰਾਹੀਂ ਹੀ ਮਿਲਣ ਦੀ ਉਮੀਦ ਹੈ।


author

Sunaina

Content Editor

Related News