ਟਰੇਨ ਯਾਤਰੀ ਤੋਂ 1.89 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ
Wednesday, Jul 10, 2024 - 05:13 PM (IST)
ਤਿਰੂਚਿਰਾਪੱਲੀ (ਵਾਰਤਾ)- ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਰੇਲਵੇ ਜੰਕਸ਼ਨ 'ਤੇ ਚੇਨਈ ਏਗਮੋਰ-ਮੰਗਲੁਰੂ ਸੈਂਟਰਲ ਐਕਸਪ੍ਰੈੱਸ ਟਰੇਨ ਦੇ ਇਕ ਯਾਤਰੀ ਕੋਲੋਂ 1.89 ਕਰੋੜ ਰੁਪਏ ਮੁੱਲ ਦੇ 2.75 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ ਕੀਤੇ। ਪੁਲਸ ਨੇ ਦੱਸਿਆ ਕਿ ਜਦੋਂ ਟਰੇਨ ਤਿਰੂਚਿਰਾਪੱਲੀ ਰੇਲਵੇ ਜੰਕਸ਼ਨ ਪਹੁੰਚੀ ਤਾਂ ਆਰ.ਪੀ.ਐੱਫ. ਕਰਮੀਆਂ ਨੇ ਇਕ ਕੋਚ ਤੋਂ ਸ਼ੱਕੀ ਦਿੱਸਣ ਵਾਲੇ ਇਕ ਯਾਤਰੀ ਨੂੰ ਹਿਰਾਸਤ 'ਚ ਲਿਆ, ਜਿਸ ਦੀ ਪਛਾਣ ਮਦੁਰੈ ਵਾਸੀ ਲਕਸ਼ਮਣ ਵਜੋਂ ਕੀਤੀ ਗਈ।
ਉਸ ਦੇ ਬੈਗ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਕੋਲ ਸੋਨੇ ਦੇ ਗਹਿਣੇ ਅਤੇ ਨਕਦੀ ਬਿਨਾਂ ਕਿਸੇ ਜਾਇਜ਼ ਦਸਤਾਵੇਜ਼ ਦੇ ਹੈ। ਜ਼ਬਤ ਸੋਨਾ ਚੈਨ, ਕੰਗਨ, ਚੂੜੀਆਂ ਅਤੇ ਹੋਰ ਗਹਿਣੇ ਵਜੋਂ ਸੀ। ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲਕਸ਼ਮਣ ਚੇਨਈ ਤੋਂ ਸੋਨੇ ਦੇ ਗਹਿਣੇ ਲੈ ਕੇ ਮਦੁਰੈ 'ਚ ਕੁਝ ਸਥਾਨਕ ਗਹਿਣਿਆਂ ਦੀਆਂ ਦੁਕਾਨਾਂ 'ਚ ਪਹੁੰਚਾਉਣ ਵਾਲਾ ਸੀ, ਕਿਉਂਕਿ ਉਨ੍ਹਾਂ ਦੇ ਕੋਲ ਕੋਈ ਜਾਇਜ਼ ਦਸਤਾਵੇਜ਼ ਨਹੀਂ ਸੀ, ਇਸ ਲਈ ਉਸ ਨੂੰ ਆਰ.ਪੀ.ਐੱਫ. ਦਫ਼ਤਰ ਲਿਜਾਇਆ ਗਿਆ, ਜਿੱਥੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਉਸ ਤੋਂ ਪੁੱਛ-ਗਿੱਛ ਕੀਤੀ। ਅੱਗੇ ਦੀ ਜਾਂਚ ਲਈ ਮਾਮਲੇ ਦੀ ਸੂਚਨਾ ਵਸਤੂ ਅਤੇ ਸੇਵਾ ਟੈਕਸ ਅਤੇ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ ਹੈ, ਕਿਉਂਕਿ ਸ਼ੱਕ ਹੈ ਕਿ ਇਹ ਟੈਕਸ ਚੋਰੀ ਦਾ ਮਾਮਲਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e