ਪਹਿਲੇ ਫੇਸਬੁੱਕ ''ਤੇ ਪਾਈ ਪੋਸਟ, ਫਿਰ ਪਤੀ ਨੂੰ ਘਰ ਬੁਲਾ ਕੇ ਜਿਉਂਦਾ ਸਾੜ ਦਿੱਤਾ

Tuesday, Jul 04, 2017 - 02:31 PM (IST)

ਨਵੀਂ ਦਿੱਲੀ—  ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ 'ਤੇ ਕਾਇਮ ਰਹਿੰਦਾ ਹੈ, ਜਿਸ 'ਚ ਸੁੱਖ-ਦੁੱਖ 'ਚ ਇਕ ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਦੀਆਂ ਜਾਂਦੀਆਂ ਹਨ, ਉਥੇ ਹੀ ਇੰਦੌਰ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਪਤੀ ਤੋਂ ਨਾਰਾਜ਼ ਇਕ ਇੰਜੀਨੀਅਰ ਲੜਕੀ ਨੇ ਫੇਸਬੁੱਕ 'ਤੇ ਖੁਸ਼ ਰਹਿਣ ਦੀ ਪੋਸਟ ਪਾਈ ਅਤੇ ਥੌੜੇ ਦੇਰ ਬਾਅਦ ਮਾਂ, ਪਿਤਾ ਨਾਲ ਮਿਲ ਕੇ ਆਪਣੇ ਪਤੀ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜ ਦਿੱਤਾ। 

PunjabKesari
ਜਾਣਕਾਰੀ ਮੁਤਾਬਕ ਨਰਿੰਦਰ ਨਾਮ ਦੇ ਵਿਅਕਤੀ ਦਾ ਵਿਆਹ 2012 'ਚ ਨਾਗਦਾ ਵਾਸੀ ਰੀਨਾ ਨਾਲ ਹੋਇਆ ਸੀ। ਰੀਨਾ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ ਜਦਕਿ ਨਰਿੰਦਰ ਪੇਸ਼ੇ ਤੋਂ ਵਕੀਲ ਸੀ। ਉਨ੍ਹਾਂ ਦੀ ਇਕ 4 ਸਾਲ ਦੀ ਬੇਟੀ ਵੀ ਹੈ। ਵਿਆਹ ਦੇ ਬਾਅਦ ਨੂੰਹ ਰੀਨਾ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ 'ਚ ਝਗੜਾ ਕਰਦੀ ਸੀ। ਇਸ ਝਗੜੇ ਦੇ ਚੱਲਦੇ ਰੀਨਾ ਪੇਕੇ ਰਹਿਣ ਲੱਗੀ। 

PunjabKesari
ਬਹੁਤ ਦਿਨਾਂ ਤੱਕ ਪੇਕੇ 'ਚ ਰਹਿਣ ਦੇ ਬਾਅਦ ਉਸ ਨੇ ਨਰਿੰਦਰ ਨੂੰ ਫੋਨ ਕਰਕੇ ਉਸ ਲੈ ਜਾਣ ਲਈ ਕਿਹਾ ਸੀ। ਇਸ 'ਤੇ ਨਰਿੰਦਰ 25 ਮਈ ਨੂੰ ਪਤਨੀ ਨੂੰ ਲੈਣ ਗਿਆ। ਉਥੇ ਝਗੜਾ ਹੋਣ 'ਤੇ ਪਤਨੀ ਰੀਨਾ ਨੇ ਘਰਦਿਆਂ ਨਾਲ ਮਿਲਕੇ ਨਰਿੰਦਰ ਨੂੰ ਜਿਉਂਦਾ ਸਾੜ ਦਿੱਤਾ। ਚੀਕਦੇ ਹੋਏ ਉਹ ਘਰ ਤੋਂ ਬਾਹਰ ਰੋਡ ਵੱਲ ਭੱਜਿਆ ਤਾਂ ਆਸਪਾਸ ਦੇ ਲੋਕਾਂ ਨੇ ਅੱਗ ਬੁਝਾ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ,ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਹੁਣ ਰੀਨਾ ਅਤੇ ਉਸ ਦੇ ਘਰਦਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।

PunjabKesari


Related News