ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

Monday, Sep 23, 2024 - 11:56 AM (IST)

ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

ਮੁੱਲਾਂਪੁਰ ਦਾਖਾ(ਕਾਲੀਆ)- ਅਦਾਰਾ ‘ਜਗ ਬਾਣੀ’ ਹਮੇਸ਼ਾਂ ਬਲੈਕਮੇਲਰਾਂ ਅਤੇ ਨੌਸਰਬਾਜ਼ਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰ ਕੇ ਆਮ ਲੋਕਾਂ ਨੂੰ ਜਾਗ੍ਰਿਤ ਕਰਦਾ ਰਹਿੰਦਾ ਹੈ। ਅੱਜ ਕੱਲ ਫਿਰ ਇਕ ‘ਬਲੈਕਮੇਲਰ ਹਸੀਨਾ’ ਵੱਲੋਂ ਹਰ ਉਮਰ ਦੇ ਨੌਜਵਾਨ, ਅੱਧਖੜ ਅਤੇ ਬਜ਼ੁਰਗ ਨੂੰ ਵੀਡੀਓ ਕਾਲ ਲਗਾ ਕੇ ਭਰਮਾਉਣ ’ਚ ਲੱਗੀ ਹੋਈਆਂ ਹੈ, ਤਾਂ ਜੋ ਆਪਣੇ ਮੱਕੜ ਜਾਲ ’ਚ ਫਸਾ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਮੋਟੀ ਰਕਮ ਹੜੱਪੀ ਜਾ ਸਕੇ। ਇਕ ਹਸੀਨਾ ਵੱਲੋਂ ਇਕ ਭੱਦਰ ਪੁਰਸ਼ ਨੂੰ ਵੀਡੀਓ ਕਾਲ ਲਗਾਈ ਗਈ ਅਤੇ ਕਾਲ ਲੱਗਦਿਆਂ ਸਾਰ ਆਪਣੇ ਸਾਰੇ ਕੱਪੜੇ ਉਤਾਰ ਕੇ ਨਗਨ ਹੋ ਗਈ ਅਤੇ ਕਿਹਾ ਕਿ ਤੁਸੀਂ ਵੀ ਮੇਰੇ ਵਾਂਗ ਬਾਥਰੂਮ ’ਚ ਜਾ ਕੇ ਨਗਨ ਹੋ ਜਾਓ, ਤਾਂ ਜੋ ਨੇਤਰ ਸੈਕਸ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  ਜਵਾਈ ਦਾ ਖੌਫ਼ਨਾਕ ਕਾਰਾ, ਸਹੁਰੇ ਪਰਿਵਾਰ ਘਰ ਆ ਕੇ ਕਰ ਗਿਆ ਵੱਡਾ ਕਾਂਡ

ਇਹ ਹਸੀਨਾ ਮਰਦਾਂ ਨੂੰ ਭਰਮਾ ਕੇ ਪਹਿਲਾਂ ਉਨ੍ਹਾਂ ਨੂੰ ਕਾਮ ਵਾਸਨਾ ਲਈ ਉਕਸਾਉਂਦੀਆਂ ਹਨ। ਜੇਕਰ ਬੰਦਾ ਵੀ ਨਿਊਡ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਮੱਕੜ ਜਾਲ ’ਚ ਫਸ ਜਾਂਦਾ ਹੈ ਤਾਂ ਫਿਰ ਇਹ ਹਸੀਨਾਵਾਂ ਫਸੇ ਵਿਅਕਤੀਆਂ ਦੀ ਨਿਊਡ ਵੀਡੀਓ ਪਾ ਕੇ ਬਲੈਕਮੇਲ ਕਰਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਸਾਡੇ ਖਾਤੇ ’ਚ ਇੰਨੀ ਰਕਮ ਪਾ ਦੇ, ਨਹੀਂ ਤਾਂ ਇਹ ਫੋਟੋਆਂ, ਵੀਡੀਓ ਤੇਰੇ ਰਿਸ਼ਤੇਦਾਰਾਂ ਨੂੰ ਪਾ ਦੇਵਾਂਗੀਆਂ ਜਾਂ ਨੈੱਟ ’ਤੇ ਵਾਇਰਲ ਕਰ ਦੇਵਾਂਗੀਆਂ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਨਵ-ਵਿਆਹੁਤਾ ਦੀ ਮੌਤ, ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਇਸ ਤਰ੍ਹਾਂ ਕਈ ਭੱਦਰ ਪੁਰਸ਼ ਇਨ੍ਹਾਂ ਦੇ ਮੱਕੜ ਜਾਲ ’ਚ ਵੀ ਫਸ ਕੇ ਲੱਖਾਂ ਰੁਪਏ ਲੁਟਾ ਚੁੱਕੇ ਹਨ। ਅਸੀਂ ਆਪਣੇ ਪਾਠਕਾਂ ਨੂੰ ਸੂਚਿਤ ਕਰਦੇ ਹਾਂ ਕਿ ਇਹੋ ਜਿਹੀਆਂ ਆਉਣ ਵਾਲੀਆਂ ਵੀਡੀਓ ਕਾਲਾਂ ਤੋਂ ਪਰਹੇਜ਼ ਕਰੋ, ਤਾਂ ਕਿ ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ।

ਇਹ ਵੀ ਪੜ੍ਹੋ-  ਪੰਜਾਬ ਸਰਕਾਰ ਵਲੋਂ ਭਲਕੇ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News