ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
Monday, Sep 23, 2024 - 04:18 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ)-ਬਾਬਾ ਬਕਾਲਾ ਸਾਹਿਬ ਵਿਖੇ ਆਪਣੀ ਭੈਣ ਨੂੰ ਮਿਲਣ ਆਈ ਪਤਨੀ ਨਾਲ ਪਤੀ ਵੱਲੋਂ ਦੋਸਤ ਨਾਲ ਰਲ ਕੇ ਜ਼ਬਰਦਸਤੀ ਜਬਰ-ਜ਼ਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਪੁਲਸ ਚੌਕੀ ਬਾਬਾ ਬਕਾਲਾ ਨੂੰ ਦਿੱਤੀ ਦਰਖਾਸਤ ਵਿਚ ਪੀੜਤਾ ਨੇ ਦੋਸ਼ ਲਾਇਆ ਕਿ ਮੇਰਾ ਪਹਿਲਾ ਵਿਆਹ ਪਲਵਿੰਦਰ ਸਿੰਘ ਵਾਸੀ ਜੱਬੋਵਾਲ ਨਾਲ ਹੋਇਆ ਸੀ, ਜਿੱਥੇ ਮੇਰੇ ਘਰ ਕੋਈ ਔਲਾਦ ਨਾ ਹੋਣ ਕਰ ਕੇ ਮੇਰਾ ਪੰਚਾਇਤੀ ਤਲਾਕ ਹੋ ਗਿਆ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਫਿਰ ਮੈਂ ਅੰਮ੍ਰਿਤਸਰ ਫੈਕਟਰੀ ’ਚ ਨੌਕਰੀ ਕਰਨ ਲੱਗ ਪਈ, ਜਿੱਥੇ ਮੇਰੀ ਸ਼ਰਨਜੀਤ ਸਿੰਘ ਰਿੰਕਾ ਨਾਲ ਜਾਣ ਪਛਾਣ ਹੋਈ, ਤਾਂ ਮੇਰੇ ਪਰਿਵਾਰ ਨੇ ਮੇਰਾ ਵਿਆਹ ਰਿੰਕਾ ਟਰੱਕ ਡਰਾਈਵਰ ਨਾਲ ਕਰ ਦਿੱਤਾ, ਉਹ ਨਸ਼ੇ ਕਰਨ ਦਾ ਆਦੀ ਸੀ ਤੇ ਮੇਰੀ ਕੁੱਟਮਾਰ ਕਰਨ ਲੱਗ ਪਿਆ। ਜਿਸ ਕਰ ਕੇ ਮੈਂ ਆਪਣੇ ਪਰਿਵਾਰ ਨੂੰ ਦੱਸਿਆ, ਉਹ ਕਈ ਵਾਰ ਮੈਨੂੰ ਲੈ ਕੇ ਗਏ ਅਤੇ ਸਮਝਾ ਬੁਝਾ ਕੇ ਫਿਰ ਛੱਡ ਆਉਂਦੇ ਰਹੇ, ਪਰ ਇਹ ਕੁੱਟਮਾਰ ਕਰਨ ਤੋਂ ਨਾ ਹਟਿਆ ਤਾਂ ਮੈਂ ਮੇਰੀ ਮਾਤਾ ਅਤੇ ਭਰਾ ਮੈਨੂੰ ਆਪਣੇ ਘਰ ਮਾਲੋਵਾਲ ਲੈ ਆਏ। ਬੀਤੇ ਦਿਨੀਂ ਮੈਂ ਆਪਣੀ ਭੈਣ ਨੂੰ ਬਾਬਾ ਬਕਾਲਾ ਸਾਹਿਬ ਨੂੰ ਮਿਲਣ ਆਈ ਸੀ ਤਾਂ ਮੇਰਾ ਪਤੀ ਰਿੰਕਾ ਪਿਸਤੌਲ ਦੀ ਨੋਕ ’ਤੇ ਮੈਨੂੰ ਆਪਣੇ ਨਾਲ ਸ਼ਮਸ਼ਾਨਘਾਟ ਵਿਖੇ ਲੈ ਗਿਆ ਅਤੇ ਆਪਣੇ ਦੋਸਤ ਨਾਲ ਰਲ ਕੇ ਮੇਰੀ ਮਰਜ਼ੀ ਖ਼ਿਲਾਫ਼ ਮੇਰੇ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ, ਬਾਅਦ ’ਚ ਮੇਰੇ ਪਰਿਵਾਰ ਵਾਲੇ ਲੱਭਦੇ ਲੱਭਦੇ ਆਏ ਤਾਂ ਇਹ ਮੈਨੂੰ ਬੇਹੋਸ਼ੀ ਦੀ ਹਾਲਤ ’ਚ ਸੁੱਟ ਕੇ ਭੱਜ ਗਏ ।
ਇਹ ਵੀ ਪੜ੍ਹੋ- ਜਵਾਈ ਦਾ ਖੌਫ਼ਨਾਕ ਕਾਰਾ, ਸਹੁਰੇ ਪਰਿਵਾਰ ਘਰ ਆ ਕੇ ਕਰ ਗਿਆ ਵੱਡਾ ਕਾਂਡ
ਜਿਸ ’ਤੇ ਅਸੀਂ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਤੇਜਿੰਦਰ ਸਿੰਘ ਏ. ਐੱਸ. ਆਈ., ਗੁਰਦੀਪ ਸਿੰਘ ਏ. ਐੱਸ. ਆਈ. ਸਿਪਾਹੀ ਪਰਗਟ ਸਿੰਘ ਨੂੰ ਦਰਖਾਸਤ ਦੇ ਕੇ ਜਾਣਕਾਰੀ ਦਿੱਤੀ, ਜਿਸ ’ਤੇ ਕੁਲਵੰਤ ਕੌਰ ਏ. ਐੱਸ. ਆਈ. ਨੇ ਜੁਰਮ 67, 70 (1), 137 (2) ਬੀ. ਐੱਨ. ਐੱਸ. 24/54/59 ਥਾਣਾ ਬਿਆਸ ਵਿਖੇ ਪਰਚਾ ਦਰਜ ਕਰ ਕੇ ਦੋਸ਼ੀ ਰਿੰਕਾ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿਸ ’ਤੇ ਮਾਣਯੋਗ ਜੱਜ ਸਾਹਿਬਾਨ ਨੇ ਉਕਤ ਦਾ 3 ਦਿਨਾਂ ਪੁਲਸ ਰਿਮਾਂਡ ਦਿੱਤਾ ਹੈ, ਦੂਸਰਾ ਸਾਥੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਨਵ-ਵਿਆਹੁਤਾ ਦੀ ਮੌਤ, ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8