ਦੀਵਾਲੀ ਆਉਣ ਨੂੰ ਹੈ ਪਰ ਕਈ ਇਲਾਕਿਆਂ ''ਚ ਪੈ ਰਹੀ ਹੈ ਗਰਮੀ

Monday, Oct 28, 2024 - 05:56 PM (IST)

ਦੀਵਾਲੀ ਆਉਣ ਨੂੰ ਹੈ ਪਰ ਕਈ ਇਲਾਕਿਆਂ ''ਚ ਪੈ ਰਹੀ ਹੈ ਗਰਮੀ

ਜੈਪੁਰ (ਭਾਸ਼ਾ)- ਦੇਸ਼ ਭਰ ਵਿਚ ਇਸ ਹਫਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ ਪਰ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿਚ ਦਿਨ ਵੇਲੇ ਗਰਮੀ ਦਾ ਕਹਿਰ ਜਾਰੀ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਤੋਂ 40.5 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ। ਮੌਸਮ ਕੇਂਦਰ ਮੁਤਾਬਕ ਇਸ ਦਾ ਕਾਰਨ ਪਾਕਿਸਤਾਨ ਅਤੇ ਬਲੋਚਿਸਤਾਨ ਤੋਂ ਆ ਰਹੀਆਂ ਗਰਮ ਹਵਾਵਾਂ ਹਨ। ਮੌਸਮ ਵਿਗਿਆਨ ਕੇਂਦਰ ਜੈਪੁਰ ਦੇ ਅਨੁਸਾਰ ਅਕਤੂਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ ਪਰ ਰਾਜ ਦੇ ਕਈ ਸ਼ਹਿਰਾਂ 'ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਤੋਂ 7 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਅਨੁਸਾਰ ਐਤਵਾਰ ਨੂੰ ਸਰਹੱਦੀ ਬਾੜਮੇਰ 'ਚ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਲਸੀਅਸ ਰਿਹਾ। ਬੀਕਾਨੇਰ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੈਸਲਮੇਰ, ਜੋਧਪੁਰ, ਜਾਲੋਰ, ਫਲੋਦੀ ਵਿੱਚ ਇਹ 39 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਮੌਸਮ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਇਸ ਗਰਮੀ ਦਾ ਕਾਰਨ ਪੱਛਮੀ ਹਵਾਵਾਂ ਹਨ। ਆਮ ਤੌਰ 'ਤੇ ਅਕਤੂਬਰ ਦੇ ਅੱਧ ਤੋਂ ਬਾਅਦ ਰਾਜਸਥਾਨ 'ਚ ਹਵਾ ਦੀ ਦਿਸ਼ਾ ਉੱਤਰ-ਪੱਛਮੀ ਹੋ ਜਾਂਦੀ ਹੈ, ਜਿਸ ਕਾਰਨ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਦਿੱਲੀ 'ਚ ਹਲਕੀ ਠੰਡ ਸ਼ੁਰੂ ਹੋ ਜਾਂਦੀ ਹੈ। ਮੌਜੂਦਾ ਸਮੇਂ 'ਚ ਰਾਜਸਥਾਨ ਦੇ ਪੱਛਮੀ ਹਿੱਸਿਆਂ 'ਚ ਪਾਕਿਸਤਾਨ, ਬਲੋਚਿਸਤਾਨ ਤੋਂ ਹਵਾਵਾਂ ਆ ਰਹੀਆਂ ਹਨ, ਜੋ ਮੁਕਾਬਲਤਨ ਗਰਮ ਹੈ। ਕੱਲ੍ਹ, ਅਜਮੇਰ, ਜੈਪੁਰ, ਜੋਧਪੁਰ ਅਤੇ ਬੀਕਾਨੇਰ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਅਤੇ ਕੋਟਾ ਅਤੇ ਉਦੈਪੁਰ 'ਚ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਸੀ। ਹਾਲਾਂਕਿ ਸੂਬੇ 'ਚ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News