ਤਾਜ਼ੀ ਤੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਹੈ 'ਬਾਸੀ' ਰੋਟੀ ! BP-ਸ਼ੂਗਰ ਵਰਗੀਆਂ ਕਈ ਬਿਮਾਰੀਆਂ ਤੋਂ ਮਿਲਦੈ ਨਿਜ਼ਾਦ

Thursday, Feb 19, 2026 - 09:49 AM (IST)

ਤਾਜ਼ੀ ਤੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਹੈ 'ਬਾਸੀ' ਰੋਟੀ ! BP-ਸ਼ੂਗਰ ਵਰਗੀਆਂ ਕਈ ਬਿਮਾਰੀਆਂ ਤੋਂ ਮਿਲਦੈ ਨਿਜ਼ਾਦ

 ਹੈਲਥ ਡੈਸਕ - ਸਾਡੇ ਪੰਜਾਬੀ ਸੱਭਿਆਚਾਰ 'ਚ ਗਰਮ-ਗਰਮ ਫੁਲਕੇ ਖਾਣ ਦਾ ਰਿਵਾਜ ਸਦੀਆਂ ਪੁਰਾਣਾ ਹੈ। ਅਕਸਰ ਘਰਾਂ 'ਚ ਤਾਜ਼ੀ ਅਤੇ ਨਰਮ ਰੋਟੀ ਨੂੰ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਪਰ ਸਿਹਤ ਮਾਹਿਰਾਂ ਅਤੇ ਵਿਗਿਆਨੀਆਂ ਦੀ ਰਾਏ ਕੁਝ ਵੱਖਰੀ ਹੈ। ਹਾਲੀਆ ਖੋਜਾਂ ਮੁਤਾਬਕ, ਜਿੱਥੇ ਗਰਮ ਰੋਟੀ ਪਾਚਨ ਲਈ ਚੰਗੀ ਹੈ, ਉੱਥੇ ਹੀ 'ਬਾਸੀ' ਜਾਂ ਠੰਡੀ ਰੋਟੀ ਕਈ ਗੰਭੀਰ ਬਿਮਾਰੀਆਂ ਲਈ ਦਵਾਈ ਵਾਂਗ ਕੰਮ ਕਰਦੀ ਹੈ।

ਗਰਮ ਰੋਟੀ : ਸੁਆਦ ਅਤੇ ਤੁਰੰਤ ਊਰਜਾ ਦਾ ਸੁਮੇਲ
- ਗਰਮ ਰੋਟੀ ਖਾਣ ਦੇ ਆਪਣੇ ਫਾਇਦੇ ਹਨ। ਇਹ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦੀ ਹੈ, ਜਿਸ ਕਾਰਨ ਸਾਡਾ ਪਾਚਨ ਤੰਤਰ ਇਸ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦਾ ਹੈ। ਇਸ ਤੋਂ ਇਲਾਵਾ, ਤਾਜ਼ੀ ਬਣੀ ਹੋਈ ਰੋਟੀ ਬੈਕਟੀਰੀਆ ਤੋਂ ਪੂਰੀ ਤਰ੍ਹਾਂ ਮੁਕਤ ਹੁੰਦੀ ਹੈ, ਜੋ ਪੇਟ ਦੀ ਇਨਫੈਕਸ਼ਨ ਦੇ ਖ਼ਤਰੇ ਨੂੰ ਘਟਾਉਂਦੀ ਹੈ।

ਬਾਸੀ ਰੋਟੀ : ਬਿਮਾਰੀਆਂ ਲਈ ਕੁਦਰਤੀ ਇਲਾਜ
- ਪੜ੍ਹਨ 'ਚ ਭਾਵੇਂ ਅਜੀਬ ਲੱਗੇ ਪਰ ਰਾਤ ਦੀ ਬਚੀ ਹੋਈ ਠੰਡੀ ਰੋਟੀ (12-15 ਘੰਟੇ ਪੁਰਾਣੀ) ਸਿਹਤ ਦਾ ਖਜ਼ਾਨਾ ਸਾਬਤ ਹੋ ਸਕਦੀ ਹੈ :

ਸ਼ੂਗਰ 'ਤੇ ਕੰਟਰੋਲ
- ਜਦੋਂ ਰੋਟੀ ਠੰਡੀ ਹੁੰਦੀ ਹੈ, ਤਾਂ ਇਸ 'ਚ 'ਰੈਜ਼ਿਸਟੈਂਟ ਸਟਾਰਚ' ਬਣ ਜਾਂਦਾ ਹੈ। ਇਹ ਸਟਾਰਚ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਣ ਤੋਂ ਰੋਕਦਾ ਹੈ।

ਬਲੱਡ ਪ੍ਰੈਸ਼ਰ ਅਤੇ ਪੇਟ ਦੀ ਜਲਨ
- ਠੰਡੀ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲਦੀ ਹੈ।

ਕੁਝ ਜ਼ਰੂਰੀ ਸਾਵਧਾਨੀਆਂ :-
- ਮਾਹਿਰਾਂ ਦਾ ਕਹਿਣਾ ਹੈ ਕਿ ਰੋਟੀ ਖਾਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ:

 ਜ਼ਿਆਦਾ ਗਰਮ ਤੋਂ ਬਚੋ
- ਬਹੁਤ ਜ਼ਿਆਦਾ ਗਰਮ ਰੋਟੀ ਖਾਣ ਨਾਲ ਮੂੰਹ ਅਤੇ ਅੰਤੜੀਆਂ ਦੇ ਨਰਮ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸਮੇਂ ਦੀ ਮਿਆਦ
- ਠੰਡੀ ਰੋਟੀ ਸਿਰਫ਼ 12 ਤੋਂ 15 ਘੰਟਿਆਂ ਤੱਕ ਹੀ ਖਾਣੀ ਚਾਹੀਦੀ ਹੈ। ਇਸ ਤੋਂ ਵੱਧ ਪੁਰਾਣੀ ਰੋਟੀ 'ਤੇ ਫੰਗਸ ਲੱਗ ਸਕਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੈ।

 


author

Sunaina

Content Editor

Related News