ਅੱਜ ਤੋਂ ਬਦਲ ਰਹੀ ਹੈ ''ਮੰਗਲ'' ਦੀ ਚਾਲ; ਅਗਲੇ ਕੁਝ ਘੰਟਿਆਂ ''ਚ ਇਨ੍ਹਾਂ ਰਾਸ਼ੀਆਂ ਦੀ ਚਮਕਣ ਵਾਲੀ ਹੈ ਕਿਸਮਤ!
2/23/2026 8:49:05 AM
ਵੈੱਬ ਡੈਸਕ- ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਸੈਨਾਪਤੀ ਮੰਨੇ ਜਾਣ ਵਾਲੇ ਮੰਗਲ ਦੇਵ ਜਲਦੀ ਹੀ ਆਪਣੀ ਰਾਸ਼ੀ ਬਦਲਣ ਜਾ ਰਹੇ ਹਨ। 23 ਫਰਵਰੀ ਭਾਵ ਕਿ ਅੱਜ 11:49 ਵਜੇ ਮੰਗਲ ਮਕਰ ਰਾਸ਼ੀ 'ਚੋਂ ਨਿਕਲ ਕੇ ਕੁੰਭ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਮੰਗਲ ਦਾ ਇਹ ਗੋਚਰ 2 ਅਪ੍ਰੈਲ ਤੱਕ ਕੁੰਭ ਰਾਸ਼ੀ 'ਚ ਹੀ ਰਹੇਗਾ, ਜਿਸ ਦਾ ਸਾਰੀਆਂ 12 ਰਾਸ਼ੀਆਂ 'ਤੇ ਵੱਡਾ ਪ੍ਰਭਾਵ ਪਵੇਗਾ।
ਮੇਖ ਰਾਸ਼ੀ
- ਮੰਗਲ ਦੇ ਇਸ ਪਰਿਵਰਤਨ ਨਾਲ ਤੁਹਾਨੂੰ ਅਤੇ ਤੁਹਾਡੇ ਮਾਤਾ-ਪਿਤਾ ਨੂੰ ਆਰਥਿਕ ਲਾਭ ਮਿਲੇਗਾ। ਵਪਾਰੀਆਂ ਅਤੇ ਪਸ਼ੂ ਪਾਲਕਾਂ ਲਈ ਇਹ ਸਮਾਂ ਬਹੁਤ ਸ਼ੁਭ ਹੈ।
ਮਿਥੁਨ ਰਾਸ਼ੀ
- ਤੁਹਾਨੂੰ ਭਾਗਾਂ ਦਾ ਪੂਰਾ ਸਾਥ ਮਿਲੇਗਾ ਅਤੇ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੋਵੇਗੀ। ਪ੍ਰਸ਼ਾਸਨਿਕ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ।
ਮਕਰ ਰਾਸ਼ੀ
- ਤੁਹਾਨੂੰ ਆਰਥਿਕ ਤੌਰ 'ਤੇ ਵੱਡਾ ਫਾਇਦਾ ਹੋਵੇਗਾ ਅਤੇ 2 ਅਪ੍ਰੈਲ ਤੱਕ ਧਨ-ਧਾਨ ਦੀ ਕੋਈ ਕਮੀ ਨਹੀਂ ਰਹੇਗੀ। ਮਸ਼ੀਨਰੀ ਅਤੇ ਦਵਾਈਆਂ ਦੇ ਕੰਮ ਨਾਲ ਜੁੜੇ ਲੋਕਾਂ ਲਈ ਵੀ ਇਹ ਸਮਾਂ ਲਾਭਦਾਇਕ ਹੈ।
ਇਨ੍ਹਾਂ ਰਾਸ਼ੀਆਂ 'ਤੇ ਹੋਵੇਗਾ 'ਮਾਂਗਲਿਕ' ਪ੍ਰਭਾਵ
- ਕਰਕ, ਸਿੰਘ, ਬ੍ਰਿਸ਼ਚਿਕ, ਕੁੰਭ ਅਤੇ ਮੀਨ ਰਾਸ਼ੀ ਵਾਲੇ ਲੋਕ 2 ਅਪ੍ਰੈਲ ਤੱਕ ਅਸਥਾਈ ਤੌਰ 'ਤੇ ਮਾਂਗਲਿਕ ਰਹਿਣਗੇ। ਇਨ੍ਹਾਂ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਹੋਰ ਰਾਸ਼ੀਆਂ ਦਾ ਹਾਲ :-
ਬ੍ਰਿਖ ਰਾਸ਼ੀ
- ਕਰੀਅਰ ਵਿੱਚ ਸਫ਼ਲਤਾ ਮਿਲੇਗੀ ਅਤੇ ਅਚੱਲ ਸੰਪਤੀ 'ਚ ਵਾਧਾ ਹੋ ਸਕਦਾ ਹੈ।
ਕੰਨਿਆ ਰਾਸ਼ੀ
- ਤੁਹਾਡਾ ਸਾਹਸ ਵਧੇਗਾ, ਪਰ ਲਾਲਚੀ ਦੋਸਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਤੁਲਾ ਰਾਸ਼ੀ
- ਕਰੀਅਰ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇਗੀ।
ਧਨੁ ਰਾਸ਼ੀ
- ਤੁਹਾਡੀ ਤਰੱਕੀ ਤੁਹਾਡੇ ਭੈਣ-ਭਰਾਵਾਂ ਨਾਲ ਤੁਹਾਡੇ ਵਿਵਹਾਰ 'ਤੇ ਨਿਰਭਰ ਕਰੇਗੀ।
