Workout ਦੌਰਾਨ ਕੀਤੀਆਂ ਇਹ ਗਲਤੀਆਂ ਪੈ ਸਕਦੀਆਂ ਨੇ ਭਾਰੀ! ਸਰੀਰ ਨੂੰ  ਹੋ ਸਕਦਾ ਹੈ ਵੱਡਾ ਨੁਕਸਾਨ

Friday, Feb 20, 2026 - 12:33 PM (IST)

Workout ਦੌਰਾਨ ਕੀਤੀਆਂ ਇਹ ਗਲਤੀਆਂ ਪੈ ਸਕਦੀਆਂ ਨੇ ਭਾਰੀ! ਸਰੀਰ ਨੂੰ  ਹੋ ਸਕਦਾ ਹੈ ਵੱਡਾ ਨੁਕਸਾਨ

ਹੈਲਥ ਡੈਸਕ - ਅੱਜ-ਕੱਲ੍ਹ ਫਿੱਟ ਰਹਿਣ ਲਈ ਜਿਮ ਜਾਣਾ ਅਤੇ ਵਰਕਆਊਟ ਕਰਨਾ ਇਕ ਟ੍ਰੈਂਡ ਬਣ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਸਰਤ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਰਿਹਾ ਹੈ ਪਰ ਸਿਹਤ ਮਾਹਿਰਾਂ ਅਨੁਸਾਰ, ਅਣਜਾਣੇ ਵਿਚ ਕੀਤੀਆਂ ਗਈਆਂ ਕੁਝ ਗਲਤੀਆਂ ਤੁਹਾਡੇ ਸਰੀਰ ਉੱਤੇ ਬੁਰਾ ਅਸਰ ਪਾ ਸਕਦੀਆਂ ਹਨ। ਜੇਕਰ ਤੁਸੀਂ ਵਰਕਆਊਟ ਕਰਦੇ ਸਮੇਂ ਇਨ੍ਹਾਂ ਖਾਸ ਗੱਲਾਂ ਦਾ ਧਿਆਨ ਨਹੀਂ ਰੱਖਦੇ, ਤਾਂ ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਦਾ ਦਰਦ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਵਰਕਆਊਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ :-

ਵਾਰਮ-ਅੱਪ ਨੂੰ ਨਜ਼ਰਅੰਦਾਜ਼ ਨਾ ਕਰੋ
- ਬਹੁਤ ਸਾਰੇ ਲੋਕ ਜਿਮ ਜਾਂਦੇ ਹੀ ਸਿੱਧਾ ਭਾਰੀ ਕਸਰਤ ਸ਼ੁਰੂ ਕਰ ਦਿੰਦੇ ਹਨ। ਇਹ ਸਭ ਤੋਂ ਵੱਡੀ ਗਲਤੀ ਹੈ। ਕਸਰਤ ਤੋਂ ਪਹਿਲਾਂ 10-15 ਮਿੰਟ 'ਵਾਰਮ-ਅੱਪ' ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਰੀਰ ਦਾ ਤਾਪਮਾਨ ਵਧ ਸਕੇ ਅਤੇ ਮਾਸਪੇਸ਼ੀਆਂ ਕੰਮ ਕਰਨ ਲਈ ਤਿਆਰ ਹੋ ਜਾਣ।

ਗਲਤ ਪੋਸਚਰ 
- ਕਸਰਤ ਕਿੰਨੀ ਕੀਤੀ ਗਈ, ਇਸ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਹ ਕਿਵੇਂ ਕੀਤੀ ਗਈ। ਗਲਤ ਤਰੀਕੇ ਨਾਲ ਵੇਟ ਚੁੱਕਣਾ ਜਾਂ ਗਲਤ ਪੋਸਚਰ 'ਚ ਕਸਰਤ ਕਰਨਾ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਜੋੜਾਂ ਨੂੰ ਉਮਰ ਭਰ ਲਈ ਨੁਕਸਾਨ ਪਹੁੰਚਾ ਸਕਦਾ ਹੈ।

ਸਮਰੱਥਾ ਤੋਂ ਵੱਧ ਜ਼ੋਰ ਲਗਾਉਣਾ
- ਸ਼ੁਰੂਆਤ 'ਚ ਹੀ ਦੂਜਿਆਂ ਦੀ ਦੇਖਾ-ਦੇਖੀ ਬਹੁਤ ਜ਼ਿਆਦਾ ਭਾਰ ਚੁੱਕਣਾ ਜਾਂ ਘੰਟਿਆਂ ਬੱਧੀ ਕਸਰਤ ਕਰਨਾ ਸਰੀਰ ਨੂੰ ਥਕਾ ਦਿੰਦਾ ਹੈ। ਇਸ ਨਾਲ 'ਓਵਰਟ੍ਰੇਨਿੰਗ' ਹੋ ਸਕਦੀ ਹੈ, ਜੋ ਹਾਰਮੋਨਲ ਅਸੰਤੁਲਨ ਅਤੇ ਇਮਿਊਨਿਟੀ ਘਟਣ ਦਾ ਕਾਰਨ ਬਣਦੀ ਹੈ।

ਪਾਣੀ ਦੀ ਕਮੀ
- ਵਰਕਆਊਟ ਦੌਰਾਨ ਪਸੀਨਾ ਆਉਣ ਨਾਲ ਸਰੀਰ 'ਚੋਂ ਪਾਣੀ ਨਿਕਲਦਾ ਹੈ। ਜੇਕਰ ਤੁਸੀਂ ਕਸਰਤ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਪਾਣੀ ਨਹੀਂ ਪੀਂਦੇ ਤਾਂ ਚੱਕਰ ਆਉਣੇ, ਮਾਸਪੇਸ਼ੀਆਂ 'ਚ ਕੜੱਲ ਅਤੇ ਜਲਦੀ ਥਕਾਵਟ ਮਹਿਸੂਸ ਹੋ ਸਕਦੀ ਹੈ।

ਡਾਇਟ ਅਤੇ ਆਰਾਮ
- ਸਿਰਫ਼ ਵਰਕਆਊਟ ਹੀ ਕਾਫੀ ਨਹੀਂ ਹੈ, ਵਰਕਆਊਟ ਤੋਂ ਬਾਅਦ ਸਰੀਰ ਨੂੰ ਰਿਕਵਰੀ ਲਈ ਪ੍ਰੋਟੀਨ ਭਰਪੂਰ ਖੁਰਾਕ ਅਤੇ 7-8 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ। ਆਰਾਮ ਦੀ ਕਮੀ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਸਕਦੀ ਹੈ।
 


author

Sunaina

Content Editor

Related News