ਹੁਣ ਤੁਸੀਂ ਵੀ ਉੱਡ ਸਕੋਗੇ ਸੀ. ਐੈੱਮ. ਜੈਰਾਮ ਦੇ ਹੈਲੀਕਾਪਟਰ ''ਚ

Sunday, Jun 10, 2018 - 03:26 PM (IST)

ਸ਼ਿਮਲਾ— ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣਾ ਸਰਕਾਰੀ ਹੈਲੀਕਾਪਟਰ ਜਨਤਕ ਸੇਵਾ ਦੇ ਰੂਪ 'ਚ ਇਸਤੇਮਾਲ ਕਰਨ ਲਈ ਦਿੱਤਾ ਹੈ। ਹੁਣ ਸੀ.ਐੈੱਮ. ਦੇ ਸਰਕਾਰੀ ਹੈਲੀਕਾਪਟਰ ਨੂੰ ਟੈਕਸੀ ਦੇ ਰੂਪ 'ਚ ਕੰਮ ਲਿਆ ਜਾਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਆਪਣਾ ਸਰਕਾਰੀ ਹੈਲੀਕਾਪਟਰ ਟੈਕਸੀ ਦੇ ਰੂਪ 'ਚ ਇਸਤੇਮਾਲ ਕਰਨ ਲਈ ਦਿੱਤਾ ਹੈ।
ਮੁੱਖ ਮੰਤਰੀ ਠਾਕੁਰ ਨੇ ਸਰਾਜ ਵਿਧਾਨਸਭਾ ਦੇ ਬਾਲੀਚੌਕਾ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਉਨ੍ਹਾਂ ਨੂੰ ਬੇਹੱਦ ਸੰਤੋਸ਼ ਅਤੇ ਖੁਸ਼ੀ ਹੈ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਨੇ ਆਪਣਾ ਸਰਕਾਰੀ ਹੈਲੀਕਾਪਟਰ ਟੈਕਸੀ ਸੇਵਾਵਾਂ ਲਈ ਆਮ ਜਨਤਾ ਨੂੰ ਮੁਹੱਈਆ ਕਰਵਾਇਆ ਹੈ।'' ਇਸ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਇਸ ਟੈਕਸੀ ਹੈਲੀਕਾਪਟਰ 'ਚ ਦੋ ਚਰਨ 'ਚ ਉਡਾਨ ਪ੍ਰਦੇਸ਼ 'ਚ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਮਨਾਲੀ ਤੋਂ ਰੋਹਤਾਂਗ ਲਈ ਜਲਦੀ ਹੀ ਹੈਲੀ ਟੈਕਸੀ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।''
ਮੁੱਖ ਮੰਤਰੀ ਠਾਕੁਰ ਨੇ ਦੱਸਿਆ, ''ਰੋਹਤਾਂਗ ਤੋਂ ਤਿੰਨ ਕਿਲੋਮੀਟਰ ਪਹਿਲਾਂ ਹੈਲੀਪੈਡ ਬਣਾਇਆ ਜਾ ਰਿਹਾ ਹੈ ਅਤੇ ਇਕ ਹਫਤੇ ਦੇ ਅੰਦਰ ਇਸ ਹੈਲੀ ਟੈਕਸੀ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਜਾਵੇਗਾ।''


Related News