ਤਾਰੀਖ਼ ਭੁਗਤਣ ਆਏ ਗੋਲੂ ਪੰਡਤ ਦੇ ਕਤਲ ਮਾਮਲੇ 'ਚ ਨਵਾਂ ਮੋੜ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Thursday, Dec 11, 2025 - 05:07 PM (IST)
ਅਬੋਹਰ (ਵੈੱਬ ਡੈਸਕ) : ਇੱਥੇ ਅਬੋਹਰ ਸੀਤੋ ਗੁੰਨੋ ਰੋਡ 'ਤੇ ਸਥਿਤ ਤਹਿਸੀਲ ਕੰਪਲੈਕਸ 'ਚ ਅੱਜ ਪੇਸ਼ੀ ਲਈ ਆਏ ਨੌਜਵਾਨ ਆਕਾਸ਼ ਉਰਫ਼ ਗੋਲੂ ਪੰਡਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਇਸ ਕਤਲ ਮਾਮਲੇ 'ਚ ਨਵੀਂ ਅਪਡੇਟ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਇਹ ਗੈਂਗਵਾਰ ਸੀ ਅਤੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਗੱਗੀ ਲਾਹੌਰੀਆ ਨਾਂ ਦੇ ਗੈਂਗਸਟਰ ਵਲੋਂ ਲਈ ਗਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਗੋਲੂ ਪੰਡਤ ਨਾਲ ਸਾਡੀ ਲੜਾਈ ਹੋਈ ਸੀ ਅਤੇ ਉਸ ਵਲੋਂ ਕਿਸੇ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਫਿਲਹਾਲ 'ਜਗ ਬਾਣੀ' ਅਦਾਰੇ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਘਪਲਾ! ਪਾਵਰਕਾਮ ਨੇ ਕਰ 'ਤੀ ਸਖ਼ਤ ਕਾਰਵਾਈ, ਰੀਡਰਾਂ ਦੀ...
ਪੜ੍ਹੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਪੁਰਾਣੀ ਫਾਜ਼ਿਲਕਾ ਰੋਡ ’ਤੇ ਸਥਿਤ ਜੌਹਰੀ ਮੰਦਰ ਦੇ ਪੁਜਾਰੀ ਅਵਨੀਸ਼ ਕੁਮਾਰ ਦਾ ਪੁੱਤਰ ਆਕਾਸ਼ ਉਰਫ਼ ਗੋਲੂ ਪੰਡਤ, ਉਸ ਦਾ ਦੋਸਤ ਸੋਨੂੰ ਅਤੇ ਇਕ ਹੋਰ ਵਿਅਕਤੀ ਅੱਜ ਕਾਰ ’ਚ ਕੋਰਟ ਕੰਪਲੈਕਸ ਪਹੁੰਚੇ। ਜਿਵੇਂ ਹੀ ਗੋਲੂ ਪੰਡਤ ਇਕ ਮਾਮਲੇ ’ਚ ਪੇਸ਼ੀ ਤੋਂ ਬਾਅਦ ਅਦਾਲਤ ਤੋਂ ਬਾਹਰ ਆਇਆ ਤਾਂ ਕੁੱਝ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੂ ਦੇ ਸਾਥੀ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੂ ਨਾਲ ਮੌਜੂਦ ਸੋਨੂੰ ਨੇ ਦੱਸਿਆ ਕਿ ਤਿੰਨ ਤੋਂ ਚਾਰ ਨੌਜਵਾਨਾਂ ਨੇ ਗੋਲੂ ਪੰਡਿਤ ’ਤੇ 5-6 ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, SCERT ਨੇ ਸ਼ਡਿਊਲ ਕੀਤਾ ਜਾਰੀ, ਅਧਿਆਪਕਾਂ ਨੂੰ ਵੀ...
ਇਨ੍ਹਾਂ ’ਚੋਂ ਤਿੰਨ ਗੋਲੀਆਂ ਗੋਲੂ ਦੇ ਸਰੀਰ ’ਤੇ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਸ ਕਪਤਾਨ ਗੁਰਮੀਤ ਸਿੰਘ, ਐੱਸ. ਪੀ. ਡੀ., ਸਿਟੀ ਪੁਲਸ ਸਟੇਸ਼ਨ ਨੰਬਰ-1 ਦੇ ਇੰਚਾਰਜ ਰਵਿੰਦਰ ਭੀਠੀ ਅਤੇ ਸਿਟੀ ਪੁਲਸ ਸਟੇਸ਼ਨ ਨੰਬਰ-2 ਦੇ ਇੰਚਾਰਜ ਮਨਿੰਦਰ ਸਿੰਘ ਤੁਰੰਤ ਹਸਪਤਾਲ ਪਹੁੰਚੇ ਅਤੇ ਕੁੱਝ ਹੀ ਸਮੇਂ ’ਚ ਹਸਪਤਾਲ ਛਾਉਣੀ ’ਚ ਬਦਲ ਗਿਆ। ਹਸਪਤਾਲ ਪਹੁੰਚੇ ਜ਼ਿਲ੍ਹਾ ਪੁਲਸ ਕਪਤਾਨ ਨੇ ਕਿਹਾ ਕਿ ਗੋਲੂ ਪੰਡਿਤ ਖ਼ਿਲਾਫ਼ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਘਟਨਾ ਗੈਂਗਵਾਰ ਨਾਲ ਵੀ ਜੁੜੀ ਹੋਈ ਹੈ। ਪੁਲਸ ਪ੍ਰਸ਼ਾਸਨ ਗੈਂਗਸਟਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਜਲਦੀ ਹੀ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਸੁੱਟ ਦੇਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
