ਜਲੰਧਰ ਦੇ ਬੱਸ ਸਟੈਂਡ 'ਤੇ ਹੰਗਾਮਾ! ਠੰਡ 'ਚ ਜਵਾਕਾਂ ਤੋਂ ਮੰਗਵਾਉਂਦੇ ਸੀ ਭੀਖ, ਮੌਕੇ 'ਤੇ ਪਹੁੰਚੇ ਅਫ਼ਸਰ ਤੇ ਫਿਰ...
Saturday, Dec 20, 2025 - 06:27 PM (IST)
ਜਲੰਧਰ (ਸੋਨੂੰ)- ਜਲੰਧਰ ਦੇ ਬੱਸ ਸਟੈਂਡ 'ਤੇ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਕਾਨੂੰਨੀ ਪਰਮਿਟ ਅਧਿਕਾਰੀ ਨੇ ਬੱਚਿਆਂ ਤੋਂ ਭੀਖ ਮੰਗਵਾਉਣ ਨੂੰ ਲੈ ਕੇ ਕਾਰਵਾਈ ਕੀਤੀ ਗਈ। ਇਸ ਦੌਰਾਨ ਔਰਤਾਂ ਰੋਣ ਲੱਗ ਪਈਆਂ ਅਤੇ ਵਿਰੋਧ ਕਰਨ ਲੱਗ ਪਈਆਂ। ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਅਤੇ ਫਿਰ ਸੀ. ਡਬਲਿਊ. ਸੀ. ਲਿਜਾਇਆ ਜਾਵੇਗਾ, ਜਿੱਥੇ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜਦੋਂ ਪੁਲਸ ਦੇ ਨਾਲ ਅਧਿਕਾਰੀਆਂ ਦੁਆਰਾ ਬੱਚਿਆਂ ਨੂੰ ਚੁੱਕ ਲਿਆ ਗਿਆ ਤਾਂ ਮਾਪਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਮੀਂਹ! Alert ਰਹਿਣ ਇਹ ਜ਼ਿਲ੍ਹੇ, ਮੌਸਮ ਵਿਭਾਗ ਨੇ 24 ਦਸੰਬਰ ਤੱਕ ਕੀਤੀ ਵੱਡੀ ਭਵਿੱਖਬਾਣੀ

ਸਾਹਮਣੇ ਆਈਆਂ ਤਸਵੀਰਾਂ ਵਿਚ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਨੂੰ ਕਾਰ ਵਿਚ ਬਿਠਾ ਕੇ ਅਧਿਕਾਰੀਆਂ ਵੱਲੋਂ ਲਿਜਾਇਆ ਜਾ ਰਿਹਾ ਸੀ ਤਾਂ ਉਥੇ ਹੀ ਮਾਪਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਦੇ ਬਿਹਤਰ ਭਵਿੱਖ ਲਈ ਚੁੱਕੇ ਜਾ ਰਹੇ ਹਨ, ਜਦਕਿ ਉਨ੍ਹਾਂ ਦੇ ਮਾਪੇ ਭੀਖ ਮੰਗਣ ਲਈ ਮਜਬੂਰ ਕਰਕੇ ਉਨ੍ਹਾਂ ਦਾ ਬਚਪਨ ਬਰਬਾਦ ਕਰ ਰਹੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੇਸਰ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਘਾਹ ਮੰਡੀ ਵਿੱਚ ਰਹਿੰਦੀ ਹੈ। ਔਰਤ ਨੇ ਕਿਹਾ ਕਿ ਉਸ ਨੂੰ ਉਸ ਦੇ ਪਤੀ ਦਾ ਫ਼ੋਨ ਆਇਆ ਅਤੇ ਉਹ ਉਸ ਨਾਲ ਗੱਲ ਕਰ ਰਹੀ ਸੀ।

ਇਹ ਵੀ ਪੜ੍ਹੋ: Punjab: ਜੰਗ ਦਾ ਮੈਦਾਨ ਬਣਿਆ ਖੇਤ! ਪ੍ਰਵਾਸੀ ਮਜ਼ਦੂਰਾਂ ਕਰਕੇ ਹੋ ਗਈ ਫਾਇਰਿੰਗ, ਕੰਬਿਆ ਪੂਰਾ ਇਲਾਕਾ
ਇਸ ਦੌਰਾਨ ਉਸ ਦੀਆਂ ਦੋ ਧੀਆਂ ਨੂੰ ਫੜ ਕੇ ਇਕ ਅਨਾਥ ਆਸ਼ਰਮ ਵਿੱਚ ਲਿਜਾਇਆ ਗਿਆ। ਇਕ 10 ਸਾਲ ਦੀ ਹੈ ਅਤੇ ਦੂਜੀ 12 ਸਾਲ ਦੀ ਹੈ। ਔਰਤ ਦਾ ਦਾਅਵਾ ਹੈ ਕਿ ਉਹ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਨਹੀਂ ਕਰ ਰਹੀ ਸੀ ਪਰ ਉਸ ਦੇ ਬੱਚਿਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਅਨਾਥ ਆਸ਼ਰਮ ਵਿੱਚ ਲਿਜਾਇਆ ਗਿਆ ਸੀ। ਇਕ ਹੋਰ ਔਰਤ ਲਲਤੀ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਨਿੰਬੂ ਲਗਾਉਣ ਆਈ ਸੀ। ਉਸ ਨੇ ਕਿਹਾ ਕਿ ਉਸ ਦੀ ਦਾਦੀ ਦੀ ਮੌਤ ਹੋ ਗਈ ਸੀ ਅਤੇ ਉਹ ਕੱਲ੍ਹ ਘਰ ਵਾਪਸ ਆ ਰਹੀ ਸੀ। ਉਹ ਬੂਟਾ ਮੰਡੀ ਵਿੱਚ ਰਹਿ ਰਹੀ ਹੈ। ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕੀਤੇ ਜਾਣ ਬਾਰੇ ਉਸ ਨੇ ਕਿਹਾ ਕਿ ਉਹ ਬੱਚਿਆਂ ਤੋਂ ਨਿੰਬੂ ਵਿਕਵਾ ਰਹੀ ਸੀ ਅਤੇ ਅੱਜ ਵੀ ਬੇਟੇ ਨੂੰ ਲੈ ਕੇ ਆਈ ਸੀ।

ਇਹ ਵੀ ਪੜ੍ਹੋ: Punjab: ਭਲਾਈ ਦਾ ਨਹੀਂ ਜ਼ਮਾਨਾ! ਝਗੜਾ ਸੁਲਝਾਉਣ ਗਏ ਮੁੰਡੇ ਦਾ ਕਰ ਦਿੱਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
