ਇੰਦਰਪ੍ਰੀਤ ਪੈਰੀ ਕਤਲ ਮਾਮਲੇ ''ਚ ਪਹਿਲੀ ਗ੍ਰਿਫ਼ਤਾਰੀ, ਗੋਲੀਆਂ ਮਾਰ ਕੇ ਕੀਤਾ ਸੀ ਕਤਲ
Thursday, Dec 11, 2025 - 12:56 PM (IST)
ਚੰਡੀਗੜ੍ਹ/ਖਰੜ (ਵੈੱਬ ਡੈਸਕ, ਸੁਸ਼ੀਲ) : ਇੱਥੇ ਇੰਦਰਪ੍ਰੀਤ ਸਿੰਘ ਪੈਰੀ ਕਤਲ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਪੁਲਸ ਨੇ ਪਹਿਲੀ ਗ੍ਰਿਫ਼ਤਾਰੀ ਕਰ ਲਈ ਹੈ। ਜ਼ਿਲ੍ਹਾ ਕ੍ਰਾਈਮ ਸੈੱਲ (ਡੀ. ਸੀ. ਸੀ.) ਦੀ ਟੀਮ ਨੇ ਪੰਜਾਬ ਦੇ ਖਰੜ ਵਾਸੀ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਰਾਹੁਲ ਉਹ ਹੀ ਵਿਅਕਤੀ ਸੀ, ਜਿਸ ਨੇ ਕਤਲ 'ਚ ਸ਼ਾਮਲ ਸ਼ੂਟਰਾਂ ਨੂੰ ਕਰੇਟਾ ਕਾਰ ਮੁਹੱਈਆ ਕਰਵਾਈ ਸੀ, ਜਿਸ ਦਾ ਇਸਤੇਮਾਲ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, SCERT ਨੇ ਸ਼ਡਿਊਲ ਕੀਤਾ ਜਾਰੀ, ਅਧਿਆਪਕਾਂ ਨੂੰ ਵੀ...
ਸੂਤਰਾਂ ਦੇ ਮੁਤਾਬਕ ਪੁਲਸ ਨੇ ਤਕਨੀਕੀ ਸਰਵਿਲਾਂਸ ਅਤੇ ਗੁਪਤ ਸੂਚਨਾ ਦੇ ਆਧਾਰ 'ਤੇ ਰਾਹੁਲ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਉਸ ਨੂੰ ਖਰੜ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਪੁਲਸ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਕਾਰ ਦੇ ਪਿੱਛੇ ਉਸ ਦੀ ਕੀ ਭੂਮਿਕਾ ਸੀ, ਕੀ ਉਹ ਪੂਰੀ ਸਾਜ਼ਿਸ਼ ਦਾ ਹਿੱਸਾ ਸੀ ਜਾਂ ਸਿਰਫ ਵਾਹਨ ਮੁਹੱਈਆ ਕਰਾਉਣ ਤੱਕ ਹੀ ਉਸ ਦੀ ਭੂਮਿਕਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡਾ ਘਪਲਾ! ਪਾਵਰਕਾਮ ਨੇ ਕਰ 'ਤੀ ਸਖ਼ਤ ਕਾਰਵਾਈ, ਰੀਡਰਾਂ ਦੀ...
ਗੋਲੀਆਂ ਮਾਰ ਕੇ ਪੈਰੀ ਦਾ ਕੀਤਾ ਸੀ ਕਤਲ
ਦੱਸਣਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਇੰਦਰਪ੍ਰੀਤ ਸਿੰਘ ਪੈਰੀ ਦਾ ਸੈਕਟਰ-26 ਟਿੰਬਰ ਮਾਰਕਿਟ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਸੈਕਟਰ-33 ਦਾ ਰਹਿਣ ਵਾਲਾ ਇੰਦਰਪ੍ਰੀਤ ਸਿੰਘ ਪੈਰੀ ਗੱਡੀ ’ਚ ਤੇਜ਼ ਰਫ਼ਤਾਰ ਨਾਲ ਸੈਕਟਰ-26 ਟਿੰਬਰ ਮਾਰਕੀਟ ਪਹੁੰਚਿਆ। ਪੈਰੀ ਦਾ ਪਿੱਛਾ ਕਰ ਰਹੇ ਕਰੇਟਾ ਕਾਰ ਸਵਾਰਾਂ ਨੇ ਅਚਾਨਕ ਪੈਰੀ ਦੀ ਗੱਡੀ ਅੱਗੇ ਕਾਰ ਲਾ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਪੈਰੀ ਨੂੰ ਖਿੜਕੀ ਖੋਲ੍ਹਣ ਦਾ ਮੌਕਾ ਵੀ ਨਹੀਂ ਦਿੱਤਾ। ਤਿੰਨ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ 10 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਪੈਰੀ ਦੀ ਮੌਤ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
