ਡਰੈਗਨ ਨੂੰ ਜਵਾਬ : ਚੀਨ ਸਰਹੱਦ ਕੋਲ ਲੇਹ ਤੱਕ ਜਾਵੇਗੀ ਸਭ ਤੋਂ ਉੱਚੀ ਰੇਲ ਲਾਈਨ

07/13/2020 2:18:04 PM

ਨਵੀਂ ਦਿੱਲੀ- ਚੀਨ ਨਾਲ ਸਰਹੱਦੀ ਵਿਵਾਦ ਨੂੰ ਦੇਖਦੇ ਹੋਏ ਰੇਲਵੇ ਨੇ ਲੇਹ-ਲੱਦਾਖ ਤੱਕ ਟਰੈਕ ਵਿਛਾਉਣ ਦੀ ਯੋਜਨਾ ਨੂੰ ਗਤੀ ਦੇ ਦਿੱਤੀ ਹੈ। ਰਣਨੀਤਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਬਿਲਾਸਪੁਰ-ਮਨਾਲੀ-ਲੇਹ ਪ੍ਰਾਜੈਕਟ ਦੇ ਪਹਿਲੇ ਭੂ-ਸਰਵੇਖਣ ਦਾ ਕੰਮ ਪੂਰਾ ਕਰਨ ਤੋਂ ਬਾਅਦ 1500 ਕਿਲੋਮੀਟਰ ਰੇਲ ਸੈਕਸ਼ਨ ਦੀ ਲੇਵਲਿੰਗ ਦਾ ਕੰਮ ਵੀ ਪੂਰਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਲੇਹ ਟਾਊਨ ਦਰਮਿਆਨ 475 ਕਿਲੋਮੀਟਰ ਲੰਬੀ ਬ੍ਰਾਡਗੇਜ ਪੱਟੜੀ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਰਣਨੀਤਕ ਅਤੇ ਸੈਰ-ਸਪਾਟੇ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਇਸ ਰੇਲ ਲਾਈਨ ਦਾ ਕੰਮ ਕੋਰੋਨਾ ਆਫ਼ਤ ਦੌਰਾਨ ਵੀ ਚੱਲਦਾ ਰਿਹਾ ਹੈ। ਕੰਟਰੋਲ ਪੁਆਇੰਟ ਸਥਾਨਾਂ ਦੀ ਪਛਾਣ ਲਈ ਕੁੱਲ ਰੇਲ ਮਾਰਗ 475 ਕਿਲੋਮੀਟਰ ਦੇ ਪਹਿਲ ਭੂ-ਸਰਵੇਖਣ ਦਾ ਕੰਮ ਪੂਰਾ ਹੋ ਗਿਆ ਹੈ। ਪੁਲ, ਸੁਰੰਗ, ਸਟੇਸ਼ਨਾਂ ਦੇ ਮਹੱਤਵਪੂਰਨ ਸਥਾਨਾਂ 'ਤੇ 184 ਕੰਟਰੋਲ ਪੁਆਿੰਟਾਂ ਵਾਲੇ 89 ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਇਸ ਸੈਕਸ਼ਨ 'ਤੇ 1500 ਕਿਲੋਮੀਟਰ ਮਾਰਗ ਦੇ ਤੀਜੇ ਪੜਾਅ ਦੀ ਲੇਵਲਿੰਗ ਦਾ ਕੰਮ ਪੂਰਾ ਹੋ ਗਿਆ ਹੈ। ਉੱਤਰ ਰੇਲਵੇ ਦੇ ਮਹਾਪ੍ਰਬੰਧਕ ਰਾਜੀਵ ਚੌਧਰੀ ਨੇ ਕਿਹਾ,''ਕਿਸੇ ਵੀ ਸਰਵੇਖਣ ' ਲੇਵਲਿੰਗ ਦਾ ਮੁੱਖ ਮਕਸਦ ਤੈਅ ਪੁਆਇੰਟਾਂ ਦੇ ਏਲੀਵੇਸ਼ਨ ਦਾ ਪਤਾ ਲਗਾਉਣਾ ਹੈ। ਨਿਰਮਾਣ ਦਲ ਨੇ ਘੱਟ ਤਾਪਮਾਨ ਅਤੇ ਘੱਟ ਆਕਸੀਜਨ ਪੱਧਰ ਵਾਲੇ ਦੁਨੀਆ ਦੇ ਸਭ ਤੋਂ ਉੱਚੇ ਦਰਰਿਆਂ 'ਚੋਂ ਇਕ 'ਤੇ ਲੇਵਲਿੰਗ ਦਾ ਕੰਮ ਪੂਰਾ ਕਰ ਲਿਆ ਹੈ।

ਕੀ ਹੈ ਰਣਨੀਤਕ ਮਹੱਤਵ
ਚੀਨ ਜੇਕਰ ਅਰੁਣਾਚਲ ਪ੍ਰਦੇਸ਼ ਤੱਕ ਰੇਲ ਟਰੈਕ ਵਿਛਾ ਰਿਹਾ ਹੈ ਤਾਂ ਭਾਰਤ ਵੀ ਪਿੱਛੇ ਨਹੀਂ ਹੈ। ਚੀਨ ਸਰਹੱਦ ਤੱਕ ਭਾਰਤ ਦੁਨੀਆ ਦੀ ਸਭ ਤੋਂ ਉੱਚੀ ਰੇਲ ਲਾਈਨ ਦਾ ਨਿਰਮਾਣ ਕਰ ਰਿਹਾ ਹੈ। ਇਸ ਦਾ ਖਾਸ ਰਣਨੀਤਕ ਮਹੱਤਵ ਲੇਹ 'ਚ ਹੈ। ਇਹ ਰੇਲ ਲਾਈਨ ਉੱਥੇ ਤੱਕ ਵਿਛੇਗੀ, ਜਿੱਥੋਂ ਕੁਝ ਹੀ ਦੂਰੀ 'ਤੇ ਚੀਨ ਦੀ ਸਰਹੱਦ ਸ਼ੁਰੂ ਹੁੰਦੀ ਹੈ। ਫੌਜੀਆਂ ਨੂੰ ਰਸਦ ਪਹੁੰਚਾਉਣ 'ਚ ਸਹਿਯੋਗੀ ਹੋਵੇਗਾ। ਭਾਰਤੀ ਰੇਲਵੇ ਦੇ ਇਤਿਹਾਸ 'ਚ ਇਸ ਲਾਈਨ ਦਾ ਨਿਰਮਾਣ ਸਭ ਤੋਂ ਮੁਸ਼ਕਲ ਮੰਨਿਆ ਜਾ ਰਿਹਾ ਹੈ। ਇਸ ਰੇਲ ਸੈਕਸ਼ਨ 'ਤੇ ਟਰੇਨ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜੇਗੀ।

ਸੁਰੰਗਾਂ ਤੋਂ ਹੋ ਕੇ ਲੰਘੇਗਾ 51 ਫੀਸਦੀ ਮਾਰਗ
ਨਵੀਂ ਰੇਲ ਲਾਈਨ ਬਿਲਾਸਪੁਰ, ਸੁੰਦਰਨਗਰ, ਮੰਡੀ, ਮਨਾਲੀ, ਕੇਲਾਂਗ, ਕੋਕਸਰ, ਡਾਰਚਾ, ਸਰਚੁ, ਪੰਗ, ਦੇਬਰਿੰਗ, ਉਪਸ਼ੀ ਅਤੇ ਖਾਰਟੋ ਲੇਹ ਦੇ ਪਹਾੜੀ ਇਲਾਕਿਆਂ ਤੱਕ ਸੰਪਰਕ ਬਣਾਏਗੀ। ਇਸ ਰੇਲ ਲਾਈਨ ਦਾ 51 ਫੀਸਦੀ ਮਾਰਗ ਸੁਰੰਗਾਂ ਤੋਂ ਹੋ ਕੇ ਲੰਘੇਗਾ। ਸਭ ਤੋਂ ਲੰਬੀ ਸੁਰੰਗ 13.5 ਕਿਲੋਮੀਟਰ ਦੀ ਹੋਵੇਗੀ ਅਤੇ ਸੁਰੰਗਾਂ ਦੀ ਕੁੱਲ ਲੰਬਾਈ 238 ਕਿਲੋਮੀਟਰ ਹੋਵੇਗੀ।

10 ਵੱਡੇ ਪੁਲ ਬਣਾਉਣ ਦੀ ਯੋਜਨਾ
110 ਪੁਲ ਬਣਨਗੇ, ਜਿਨ੍ਹਾਂ ਦੀ ਕੁੱਲ ਲੰਬਾਈ 23 ਕਿਲੋਮੀਟਰ ਹੋਵੇਗੀ। 31 ਸਟੇਸ਼ਨ ਬਣਾਏ ਜਾਣ ਦਾ ਪ੍ਰਸਤਾਵ ਹੈ। ਲਾਗਤ 68000 ਕਰੋੜ ਰੁਪਏ ਹੈ। ਦੁਨੀਆ ਦੀ ਸਭ ਤੋਂ ਉੱਚੀ ਰੇਲ ਲਾਈਨ ਹੋਵੇਗੀ।


DIsha

Content Editor

Related News