ਰੇਲ ਯਾਤਰੀਆਂ ਲਈ ਖੁਸ਼ਖਬਰੀ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

Friday, Feb 20, 2026 - 05:22 AM (IST)

ਰੇਲ ਯਾਤਰੀਆਂ ਲਈ ਖੁਸ਼ਖਬਰੀ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ

ਅੰਮ੍ਰਿਤਸਰ (ਜਸ਼ਨ) - ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਵੱਲੋਂ ਅੰਮ੍ਰਿਤਸਰ-ਮਾਨਸੀ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਰਿਜ਼ਰਵਡ ਸਪੈਸ਼ਲ ਰੇਲਗੱਡੀ ਨੂੰ ਨੰਬਰ 04610/04609 ਅਲਾਟ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ 04610 ਅੰਮ੍ਰਿਤਸਰ ਤੋਂ ਮਾਨਸੀ ਲਈ 24 ਤੋਂ 28 ਫਰਵਰੀ ਅਤੇ 4 ਮਾਰਚ (ਤਿੰਨ ਟ੍ਰਿਪ) ਨੂੰ ਚਲਾਈ ਜਾਵੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਰਾਤ 8:10 ਵਜੇ ਪ੍ਰਸਥਾਨ ਕਰੇਗੀ ਅਤੇ ਲਗਭਗ 30 ਘੰਟਿਆਂ ਬਾਅਦ ਰਾਤ 2:30 ਵਜੇ ਮਾਨਸੀ ਪਹੁੰਚੇਗੀ।

ਇਸੇ ਤਰ੍ਹਾਂ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਟ੍ਰੇਨ ਨੰਬਰ 04609 ਮਾਨਸੀ ਤੋਂ ਅੰਮ੍ਰਿਤਸਰ ਲਈ 26 ਫਰਵਰੀ, 2 ਮਾਰਚ ਅਤੇ 6 ਮਾਰਚ (ਤਿੰਨ ਟ੍ਰਿਪ) ਨੂੰ ਚਲਾਈ ਜਾਵੇਗੀ। ਇਹ ਟ੍ਰੇਨ ਮਾਨਸੀ ਤੋਂ ਸਵੇਰੇ 4 ਵਜੇ ਰਵਾਨਾ ਹੋ ਕੇ ਲਗਭਗ 33 ਘੰਟਿਆਂ ਬਾਅਦ ਦੁਪਹਿਰ 1:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਯਾਤਰੀਆਂ ਦੀ ਸੁਵਿਧਾ ਲਈ ਇਹ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਟ੍ਰੇਨ ਦੋਹਾਂ ਦਿਸ਼ਾਵਾਂ ਵਿਚ ਰਸਤੇ ਦੌਰਾਨ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੋਰਖਪੁਰ, ਸੀਵਾਨ, ਛਪਰਾ, ਸੋਨਪੁਰ, ਹਾਜੀਪੁਰ, ਸ਼ਾਹਪੁਰ ਪਟੌਰੀ, ਬਰੌਨੀ, ਬੇਗੂਸਰਾਏ ਅਤੇ ਖਗੜੀਆ ਰੇਲਵੇ ਸਟੇਸ਼ਨਾਂ ’ਤੇ ਠਹਿਰੇਗੀ।
 


author

Inder Prajapati

Content Editor

Related News