ਰੇਲ ਮੁਸਾਫ਼ਰਾਂ ਦੀ ਸਹੂਲਤ ਲਈ 4 ਐਕਸਪ੍ਰੈੱਸ ਟ੍ਰੇਨਾਂ ’ਚ ਵਧਾਏ ਵਾਧੂ ਕੋਚ
Monday, Mar 02, 2026 - 03:09 PM (IST)
ਅੰਮ੍ਰਿਤਸਰ (ਜਸ਼ਨ)- ਹੋਲੀ ਦੇ ਤਿਉਹਾਰ ਦੇ ਮੌਕੇ ’ਤੇ ਯਾਤਰੀਆਂ ਦੀ ਵਧਦੀ ਗਿਣਤੀ ਦੇ ਅਨੁਸਾਰ ਹੁਣ ਰੇਲਵੇ ਨੇ ਵੀ ਭੀੜ ਨੂੰ ਦੇਖਦੇ ਹੋਏ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਯਾਤਰੀਆਂ ਦੀ ਸਹੂਲਤ ਅਤੇ ਵੇਟਿੰਗ ਲਿਸਟ (ਪ੍ਰਤੀਖਿਆ ਸੂਚੀ) ਘਟਾਉਣ ਦੇ ਉਦੇਸ਼ ਨਾਲ ਚਾਰ ਪ੍ਰਮੁੱਖ ਐਕਸਪ੍ਰੈੱਸ ਟ੍ਰੇਨਾਂ ਵਿਚ ਸਲੀਪਰ ਸ਼੍ਰੇਣੀ ਦੇ ਇਕ ਵਾਧੂ ਕੋਚ ਲਗਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ
ਟ੍ਰੇਨ ਸੰਖਿਆ 19611/19613 (ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ) ਵਿਚ 2 ਮਾਰਚ ਤੋਂ 30 ਮਾਰਚ ਤੱਕ ਅਤੇ ਟ੍ਰੇਨ ਸੰਖਿਆ 19612/19614 (ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ) ਵਿਚ 3 ਮਾਰਚ ਤੋਂ 31 ਮਾਰਚ ਤੱਕ ਸਲੀਪਰ ਦੇ ਇਕ ਵਾਧੂ ਕੋਚ ਜੋੜੇ ਜਾਣਗੇ। ਇਸ ਵਿਵਸਥਾ ਨਾਲ ਵੇਟਿੰਗ ਲਿਸਟ ਵਿਚ ਕਮੀ ਆਵੇਗੀ ਅਤੇ ਸਲੀਪਰ ਸ਼੍ਰੇਣੀ ਦੇ ਯਾਤਰੀਆਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 'ਰੇਲ ਮਦਦ' ਨੰਬਰ 139 ਜਾਂ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ। ਉੱਥੇ ਹੀ ਫ਼ਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਟ੍ਰੇਨ 'ਤੇ ਗੁਬਾਰੇ, ਗੋਹਾ, ਚਿੱਕੜ, ਰੰਗ ਆਦਿ ਨਾ ਸੁੱਟਣ। ਰੇਲਵੇ ਲਾਈਨ ਦੇ ਕੋਲ ਹੋਲੀ ਨਾ ਖੇਡਣ, ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਰੇਲਵੇ ਲਾਈਨਾਂ ਦੇ ਉੱਪਰੋਂ ਹਾਈ ਵੋਲਟੇਜ ਲਾਈਨਾਂ ਗੁਜ਼ਰਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮਾਰਚ 'ਚ ਹੀ ਪਵੇਗੀ ਮਈ ਵਰਗੀ ਗਰਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
