ਰੇਲ ਗੱਡੀ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Thursday, Feb 26, 2026 - 04:12 PM (IST)

ਰੇਲ ਗੱਡੀ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਬਠਿੰਡਾ (ਸੁਖਵਿੰਦਰ) : ਗੰਗਾਨਗਰ ਰੇਲਵੇ ਲਾਈਨ 'ਤੇ ਥਰਮਲ ਪਲਾਂਟ ਦੇ ਪਿੱਛੇ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ ਤਾਂ ਲਾਸ਼ ਰੇਲਵੇ ਪਟੜੀਆਂ ਦੇ ਨਜ਼ਦੀਕ ਪਈ ਸੀ।

ਜੀ. ਆਰ. ਪੀ. ਦੀ ਪੜਤਾਲ ਤੋਂ ਬਾਅਦ ਸਹਾਰਾ ਵਲੋਂ ਮ੍ਰਿਤਕ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਕੋਲੋਂ ਮਿਲੇ ਮੋਬਾਇਲ ਫੋਨ ਰਾਹੀ ਉਸਦੀ ਸ਼ਨਾਖ਼ਤ ਯੋਗੇਸ਼ ਕੁਮਾਰ ਬੰਗਾ ਪੁੱਤਰ ਹਰਬੰਸ ਲਾਲ ਬੰਗਾ ਵਾਸੀ ਬੀਬੀ ਵਾਲਾ ਰੋਡ ਵਜੋਂ ਹੋਈ ਹੈ।


author

Babita

Content Editor

Related News