ਜਲੰਧਰ ’ਚ ਹੋਣ ਦੇ ਬਾਵਜੂਦ ਸਿਹਤ ਮੰਤਰੀ ਕੋਲ ਨਹੀਂ ਸਿਵਲ ਹਸਪਤਾਲ ਲਈ ਸਮਾਂ!
Saturday, Feb 21, 2026 - 02:33 PM (IST)
ਜਲੰਧਰ (ਸ਼ੋਰੀ)-ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਆਮ ਆਦਮੀ ਪਾਰਟੀ ਦੀ ਪਟਿਆਲਾ ਨਿਵਾਸੀ ਇਕ ਔਰਤ ਨੇ ਸਿਹਤ ਮੰਤਰੀ ’ਤੇ ਜਿਸਮਾਨੀ ਸ਼ੋਸ਼ਣ ਦਾ ਦੋਸ਼ ਵੀ ਲਾਇਆ ਸੀ, ਜਿਸ ਤੋਂ ਬਾਅਦ ਮੰਤਰੀ ਜੀ ਕਾਫ਼ੀ ਦਿਨਾਂ ਤੱਕ ਚਰਚਾ ਵਿਚ ਰਹੇ ਪਰ ਅੱਜਕਲ੍ਹ ਵੀ ਮੰਤਰੀ ਜੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦਾ ਸਰਕਾਰੀ ਪੈਸਾ ਦਿੱਲੀ ਦੀਆਂ ਕੰਧਾਂ 'ਤੇ ਹੋ ਰਿਹਾ ਬਰਬਾਦ: ਸੁਖਪਾਲ ਖਹਿਰਾ
ਜ਼ਿਲ੍ਹਾ ਜਲੰਧਰ ਦਾ ਸਿਵਲ ਹਸਪਤਾਲ, ਜੋਕਿ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਵਜੋਂ ਵੀ ਜਾਣਿਆ ਜਾਂਦਾ ਹੈ, ਸਿਹਤ ਬੀਮਾ ਕਾਰਡ ਬਣਾਉਣ ਵਿਚ ਨਾਕਾਮ ਰਿਹਾ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪੂਰਾ ਦਿਨ ਜਲੰਧਰ ਸ਼ਹਿਰ ਵਿਚ ਘੁੰਮਦੇ ਰਹੇ ਅਤੇ ਕਈ ਥਾਵਾਂ ’ਤੇ ਵੀ ਗਏ ਪਰ ਮੰਤਰੀ ਜੀ ਇਹ ਗੱਲ ਭੁੱਲ ਗਏ ਕਿ ਬੀਤੇ ਦਿਨੀਂ ਹੀ ਸਿਵਲ ਹਸਪਤਾਲ ਵਿਚ ਸਿਹਤ ਕਾਰਡ ਬਣਵਾਉਣ ਆਏ ਲੋਕਾਂ ਨੇ ਉਕਤ ਮਾਮਲੇ ਵਿਚ ਸਰਕਾਰ ਦੀ ਪੋਲ ਖੋਲ੍ਹੀ ਸੀ ਅਤੇ ਕਾਰਡ ਬਣਵਾਉਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਵਾਲਿਆਂ ਨੇ ਮੀਡੀਆ ਸਾਹਮਣੇ ਬਿਆਨ ਵੀ ਦਿੱਤੇ ਸਨ ਪਰ ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਜਾਣਨ ਲਈ ਮੰਤਰੀ ਜੀ ਸਿਵਲ ਹਸਪਤਾਲ ਨਹੀਂ ਆਏ।

3 ਸਾਲਾਂ ਤੋਂ ਜਨਤਾ ਅਤੇ ਸਿਹਤ ਸਟਾਫ਼ ਨਾਲ ਝੂਠੇ ਵਾਅਦੇ ਕਰ ਕੇ ਸਮਾਂ ਬਿਤਾ ਰਹੇ ਸਿਹਤ ਮੰਤਰੀ
ਗੌਰ ਹੋਵੇ ਕਿ ਸਿਵਲ ਹਸਪਤਾਲ ਵਿਚ ਨਰਸਿੰਗ ਸਟਾਫ਼ ਦੀ ਭਾਰੀ ਕਮੀ ਹੈ। ਹਸਪਤਾਲ ਦਾ ਪੁਰਾਣਾ ਹੱਡੀਆਂ ਵਾਲਾ ਵਾਰਡ, ਟੀ. ਬੀ. ਵਾਰਡ, ਤੀਜੀ ਮੰਜ਼ਿਲ ’ਤੇ ਸਥਿਤ ਆਈ. ਸੀ. ਯੂ. ਵਾਰਡ ਤੋਂ ਇਲਾਵਾ ਕਰੋੜਾਂ ਦੀ ਲਾਗਤ ਨਾਲ ਨਵੇਂ ਬਣੇ ਟਰੌਮਾ ਵਾਰਡ ਦੀ ਦੂਜੀ ਮੰਜ਼ਿਲ ’ਤੇ ਬਣੇ ਅਤਿ-ਆਧੁਨਿਕ ਬਰਨ ਕੇਅਰ ਯੂਨਿਟ, ਜਿਸ ਦਾ ਉਦਘਾਟਨ ਖੁਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਕਰ ਕੇ ਗਏ ਸਨ, ਨਰਸਿੰਗ ਸਟਾਫ਼ ਦੀ ਕਮੀ ਕਾਰਨ ਬੰਦ ਪਏ ਹਨ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ ਹੋਵੇਗਾ...
ਜ਼ਿਕਰਯੋਗ ਹੈ ਕਿ ਨਰਸਿੰਗ ਸਟਾਫ਼ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਮੀਟਿੰਗਾਂ ਕਰ ਕੇ ਕਈ ਵਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਇਸ ਬਾਬਤ ਜਾਣੂ ਕਰਵਾਇਆ ਗਿਆ, ਪਰ ਮੰਤਰੀ ਜੀ ਉਨ੍ਹਾਂ ਨਾਲ ਝੂਠੇ ਵਾਅਦੇ ਕਰਦੇ ਰਹੇ ਕਿ ਜਲਦ ਸਟਾਫ਼ ਦੀ ਕਮੀ ਪੂਰੀ ਹੋਵੇਗੀ। ਹਸਪਤਾਲ ਵਿਚ ਤਾਇਨਾਤ ਕੁਝ ਨਰਸਿੰਗ ਸਟਾਫ਼ ਦਾ ਤਾਂ ਇਥੋਂ ਤੱਕ ਕਹਿਣਾ ਸੀ ਕਿ ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਿਆਂ 3 ਸਾਲ ਹੋ ਚੁੱਕੇ ਹਨ ਪਰ ਉਹ ਉਦੋਂ ਤੋਂ ਲੈ ਕੇ ਅੱਜ ਤਕ ਉਹ ਜਨਤਾ ਅਤੇ ਸਿਹਤ ਸਟਾਫ਼ ਨਾਲ ਸਿਰਫ਼ ਝੂਠੇ ਵਾਅਦੇ ਕਰ ਕੇ ਸਮਾਂ ਬਿਤਾ ਰਹੇ ਹਨ।
ਇਹ ਵੀ ਪੜ੍ਹੋ: ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
