2050 ਤੱਕ 1.3 ਅਰਬ ਲੋਕ ਹੋਣਗੇ ਸ਼ੂਗਰ ਦੇ ਸ਼ਿਕਾਰ, ਇਨ੍ਹਾਂ ਦੇਸ਼ਾਂ 'ਚ ਹੋਣਗੇ ਸਭ ਤੋਂ ਵੱਧ ਮਰੀਜ਼ : ਅਧਿਐਨ
Saturday, Jun 24, 2023 - 01:41 PM (IST)
ਨਵੀਂ ਦਿੱਲੀ, (ਭਾਸ਼ਾ)- ਮੌਜੂਦਾ ’ਚ ਦੁਨੀਆਭਰ ’ਚ 50 ਕਰੋੜ ਲੋਕ ਸ਼ੂਗਰ ਨਾਲ ਪੀੜਤ ਹਨ ਅਤੇ 2050 ਤੱਕ ਹਰ ਦੇਸ਼ ’ਚ ਸ਼ੂਗਰ ਪੀੜਤਾਂ ਦੀ ਗਿਣਤੀ ’ਚ ਵਾਧਾ ਹੋਣ ਦਾ ਖਦਸ਼ਾ ਹੈ, ਜੋ ਦੁੱਗਣੇ ਤੋਂ ਜ਼ਿਆਦਾ ਹੋ ਕੇ 1.3 ਅਰਬ ਤੱਕ ਪਹੁੰਚ ਸਕਦੀ ਹੈ। ‘ਦਿ ਲੈਂਸੇਟ’ ’ਚ ਪ੍ਰਕਾਸ਼ਿਤ ਇਕ ਨਵੇਂ ਵਿਸ਼ਲੇਸ਼ਣ ’ਚ ਇਹ ਦਾਅਵਾ ਕੀਤਾ ਗਿਆ ਹੈ। ਮੁੱਖ ਲੇਖਕ ਅਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਕੂਲ ਆਫ ਮੈਡੀਸਿਨ ’ਚ ਇੰਸਟੀਚਿਊਟ ਫਾਰ ਹੈਲਥ ਮੈਟਰਿਕਸ ਐਂਡ ਇਵੈਲੁਏਸ਼ਨ (ਆਈ. ਐੱਚ. ਐੱਮ. ਈ.) ’ਚ ਮੁੱਖ ਖੋਜ ਵਿਗਿਆਨੀ ਲਿਆਨ ਓਂਗ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਉਹ ਨਾ ਸਿਰਫ ਚਿੰਤਾਜਨਕ ਹੈ, ਸਗੋਂ ਦੁਨੀਆ ’ਚ ਹਰ ਇਕ ਸਿਹਤ ਪ੍ਰਣਾਲੀ ਲਈ ਚੁਣੌਤੀ ਭਰਪੂਰ ਵੀ ਹੈ।
ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!
ਖੋਜਕਰਤਾ ਨੇ ਕਿਹਾ ਕਿ ਲਗਭਗ ਸਾਰੇ ਗਲੋਬਲ ਮਾਮਲਿਆਂ ’ਚ 96 ਫ਼ੀਸਦੀ ਮਾਮਲੇ ‘ਟਾਈਪ 2’ ਸ਼ੂਗਰ ਦੇ ਹਨ। ਓਂਗ ਨੇ ‘ਗਲੋਬਲ ਬਰਡਨ ਆਫ ਡਿਜ਼ੀਜ਼’ 2021 ਅਧਿਐਨ ਦੀ ਵਰਤੋਂ ਕੀਤੀ ਅਤੇ 1990 ਅਤੇ 2021 ਦੇ ਦਰਮਿਆਨ 204 ਦੇਸ਼ਾਂ ’ਚ ਉਮਰ ਅਤੇ ਲਿੰਗ ਦੇ ਆਧਾਰ ’ਤੇ ਸ਼ੂਗਰ ਦੇ ਪ੍ਰਸਾਰ, ਰੋਗੀਆਂ ਦੀ ਗਿਣਤੀ ਅਤੇ ਇਸ ਨਾਲ ਮੌਤ ਦਾ ਅਧਿਐਨ ਕੀਤਾ ਅਤੇ 2050 ਤੱਕ ਸ਼ੂਗਰ ਦੀ ਸਥਿਤੀ ਦਾ ਮੁਲਾਂਕਣ ਕੀਤਾ। ਵਿਸ਼ਲੇਸ਼ਣ ਅਨੁਸਾਰ, ਤਾਜ਼ਾ ਅਤੇ ਸਭ ਤੋਂ ਵੱਧ ਵਿਆਪਕ ਗਣਨਾਵਾਂ ਦਰਸਾਉਂਦੀਆਂ ਹਨ ਕਿ ਬੀਮਾਰੀ ਦੀ ਮੌਜੂਦਾ ਕੌਮਾਂਤਰੀ ਪ੍ਰਸਾਰ ਦਰ 6.1 ਫ਼ੀਸਦੀ ਹੈ, ਜੋ ਇਸ ਨੂੰ ਮੌਤ ਅਤੇ ਅਪੰਗਤਾ ਦੇ 10 ਪ੍ਰਮੁੱਖ ਕਾਰਨਾਂ ’ਚੋਂ ਇਕ ਬਣਾਉਂਦੀ ਹੈ।
ਇਹ ਵੀ ਪੜ੍ਹੋ– ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ
ਅਧਿਐਨ 'ਚ ਪਾਇਆ ਗਿਆ ਕਿ ਖੇਤਰੀ ਪੱਧਰ 'ਤੇ ਇਹ ਦਰ ਉੱਤਰੀ ਅਮਰੀਕਾ ਅਤੇ ਪੱਛਮੀ ਏਸ਼ੀਆ 'ਚ ਸਭ ਤੋਂ ਵੱਧ 9.3 ਫੀਸਦੀ ਹੈ, ਜਿਸ ਦੇ 2050 ਤੱਕ ਵਧ ਕੇ 16.8 ਹੋਣ ਦੀ ਸੰਭਾਵਨਾ ਹੈ ਅਤੇ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ 'ਚ ਇਹ ਦਰ 11.3 ਫੀਸਦੀ ਹੈ। ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਸ਼ੂਗਰ ਦੇ ਲੱਛਣ ਖਾਸ ਤੌਰ 'ਤੇ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਮ ਸਨ, ਅਤੇ ਉਸ ਜਨਸੰਖਿਆ ਲਈ 20 ਪ੍ਰਤੀਸ਼ਤ ਤੋਂ ਵੱਧ ਦੀ ਵਿਸ਼ਵਵਿਆਪੀ ਪ੍ਰਸਾਰ ਦਰ ਦਰਜ ਕੀਤੀ ਗਈ। ਖੇਤਰੀ ਤੌਰ 'ਤੇ, ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਇਸ ਉਮਰ ਸਮੂਹ ਵਿੱਚ ਸਭ ਤੋਂ ਵੱਧ ਦਰ 39.4 ਪ੍ਰਤੀਸ਼ਤ ਸੀ, ਜਦੋਂ ਕਿ ਮੱਧ ਯੂਰਪ, ਪੂਰਬੀ ਯੂਰਪ ਅਤੇ ਮੱਧ ਏਸ਼ੀਆ ਵਿੱਚ ਸਭ ਤੋਂ ਘੱਟ ਦਰ 19.8 ਪ੍ਰਤੀਸ਼ਤ ਸੀ।
ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ