ਪੰਜਾਬ: ਰਾਤ ਨੂੰ ਡੈੱਡ ਡਿਕਲੇਅਰ ਕੀਤਾ, ਸਵੇਰ ਨੂੰ ਜ਼ਿਊਂਦਾ ਹੋ ਗਿਆ ਮਰੀਜ਼!

Tuesday, Nov 11, 2025 - 08:19 AM (IST)

ਪੰਜਾਬ: ਰਾਤ ਨੂੰ ਡੈੱਡ ਡਿਕਲੇਅਰ ਕੀਤਾ, ਸਵੇਰ ਨੂੰ ਜ਼ਿਊਂਦਾ ਹੋ ਗਿਆ ਮਰੀਜ਼!

ਲੁਧਿਆਣਾ (ਸਹਿਗਲ)- ਚੰਦਰ ਨਗਰ ਦੇ ਰਹਿਣ ਵਾਲੇ 47 ਸਾਲਾਂ ਮਰੀਜ਼ ਨੂੰ ਡਾਇਲਸਿਸ ਕਰਾਉਣ ਲਈ ਸਾਊਥ ਸਿਟੀ ’ਚ ਸਥਿਤ ਹਸਪਤਾਲ ’ਚ ਦਾਖਲ ਕੀਤਾ ਗਿਆ ਪਰ ਹਸਪਤਾਲ ਵਾਲਿਆਂ ਨੇ ਉਸ ਦੀ ਸਥਿਤੀ ਨੂੰ ਦੇਖਦੇ ਹੋਏ ਡਾਇਲਸਿਸ ਕਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਥੋੜ੍ਹੀ ਦੇਰ ਬਾਅਦ ਇਲਾਜ ਕਰਦੇ ਰਹੇ। ਡਾਕਟਰ ਨੇ ਦੱਸਿਆ ਕਿ ਮਰੀਜ਼ ਦਾ ਮਲਟੀ ਆਰਗੈਨ ਫੇਲੀਅਰ ਹੋ ਗਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਉਸ ਦੀ ਡੈੱਡ ਬਾਡੀ ਨੂੰ ਸਵੇਰੇ ਘਰ ਲੈ ਜਾਣਗੇ। ਸਵੇਰ ਸਵੇਰੇ ਉਨ੍ਹਾਂ ਨੇ ਇਕ ਟੈਂਟ ਹਾਊਸ ਨੂੰ ਤੰਬੂ ਅਤੇ ਕਨਾਤਾਂ ਲਗਾਉਣ ਦੇ ਨਿਰਦੇਸ਼ ਦਿੱਤੇ, ਦਰੀਆਂ ਵਿਛਾ ਦਿੱਤੀਆਂ ਗਈਆਂ। ਲੋਕਾਂ ਦਾ ਅਫਸੋਸ ਲਈ ਆਉਣਾ-ਜਾਣਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਪੁਰਬ ਲਈ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਸੱਦਾ

ਇਸੇ ਦੌਰਾਨ ਮਰੀਜ਼ ਦੀ ਡੈੱਡਬਾਡੀ ਨੂੰ ਲੈਣ ਹਸਪਤਾਲ ਪੁੱਜੇ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਮਰੀਜ਼ ਦੇ ਸਾਹ ਚੱਲ ਰਹੇ ਹਨ। ਜਿਉਂ ਹੀ ਉਨ੍ਹਾਂ ਨੇ ਡਾਕਟਰ ਨਾਲ ਗੱਲ ਕੀਤੀ ਤਾਂ ਸਾਰਿਆਂ ਦੇ ਹੱਥ-ਪੈਰ ਫੁੱਲ ਗਏ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਨੇ ਮਰੀਜ਼ ਨੂੰ ਡੈੱਡ ਡਿਕਲੇਅਰ ਕਰਨ ਤੋਂ ਬਾਅਦ ਬਿੱਲ ਵੀ ਅਦਾ ਕਰ ਦਿੱਤਾ ਸੀ। ਹਸਪਤਾਲ ਵਲੋਂ ਮਿੰਨਤਾਂ-ਤਰਲੇ ਕਰਨ ਅਤੇ ਵਿਚੋਲਿਆਂ ਨੂੰ ਵਿਚ ਪਾਉਣ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ!

ਬਾਅਦ ਵਿਚ ਹਸਪਤਾਲ ਨੇ ਮਰੀਜ਼ ਨੂੰ ਮੁੜ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਘਰ ਲਿਜਾ ਕੇ ਇਸ ਦੀ ਸੇਵਾ ਕਰ ਲਓ। ਸਵੇਰੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਵੇਰਵਾ ਦਿੰਦੇ ਹੋਏ ਕਿਹਾ ਗਿਆ ਕਿ ਮਰੀਜ਼ ਦੇ ਸਾਹ ਪਰਤ ਆਏ ਹਨ। ਇਸ ਲਈ ਤੁਸੀਂ ਵਾਪਸ ਜਾਓ। ਤੰਬੂ ਅਤੇ ਦਰੀਆਂ ਵਾਪਸ ਟੈਂਟ ਹਾਊਸ ਨੂੰ ਭੇਜ ਦਿਓ। ਬਾਅਦ ਵਿਚ ਪੁੱਛਣ ’ਤੇ ਮਰੀਜ਼ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ’ਚ ਸਮਝੌਤਾ ਹੋ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਿਰਚਾਂ ਮਾਰ-ਮਾਰ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਰ'ਤਾ ਕਤਲ

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਹਸਪਤਾਲਾਂ ’ਚ ਏਅਰ ਕੰਡੀਸ਼ਨ ਮੋਰਚਰੀ ਹੈ, ਉਥੇ ਕਦੇ ਕਦਾਈਂ ਅਜਿਹੇ ਹਾਦਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਡੈੱਥ ਡਿਕਲੇਅਰ ਕਰਨ ਦੇ ਬਾਵਜੂਦ ਮਰੀਜ਼ ਵਿਚ ਜਾਨ ਬਾਕੀ ਹੋਵੇ ਅਤੇ ਮੋਰਚਰੀ ਵਿਚ ਰੱਖਣ ਕਾਰਨ ਉਸ ਦੀ ਮੌਤ ਹੋ ਗਈ ਹੋਵੇ।

ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ! ਇਸ ਯੋਜਨਾ ਤਹਿਤ ਹੁਣ ਕੇਂਦਰ ਨੇ...

ਦੱਸਿਆ ਜਾਂਦਾ ਹੈ ਕਿ ਇਸ ਦੇ ਲਈ ਬਾਕਾਇਦਾ ਇਕ ਪ੍ਰੋਟੋਕੋਲ ਬਣਾਉਣ ਦੀ ਵੀ ਲੋੜ ਹੈ। ਦੂਜੇ ਅਤੇ ਮੌਜੂਦਾ ਮਾਮਲੇ ’ਚ ਦੱਸਿਆ ਜਾਂਦਾ ਹੈ ਕਿ ਉਕਤ ਮਰੀਜ਼ ਨੂੰ ਆਯੂਸ਼ਮਾਨ ਯੋਜਨਾ ਤਹਿਤ ਹਸਪਤਾਲ ’ਚ ਦਾਖਲ ਕੀਤਾ ਗਿਆ ਸੀ। ਲੈਣ-ਦੇਣ ਦੇ ਬਦਲੇ ਉਨ੍ਹਾਂ ਤੋਂ ਡਿਸਚਾਰਜ ਕਾਰਡ ਵਾਪਸ ਲੈ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News