Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
Monday, Nov 10, 2025 - 09:30 PM (IST)
ਫਗਵਾੜਾ (ਮੁਕੇਸ਼)- ਪੀ. ਐੱਸ. ਪੀ. ਸੀ. ਐੱਲ. ਸਹਾਇਕ ਇੰਜੀਨੀਅਰ ਚਹੈੜੂ ਉਪ ਮੰਡਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11 ਨਵੰਬਰ ਦਿਨ ਮੰਗਲਵਾਰ ਨੂੰ 66 ਕੇ.ਵੀ. ਚਹੈੜੂ ਤੇ 11 ਕੇ.ਵੀ. ਸੇਮੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਣ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 3.00 ਵਜੇ ਤੱਕ ਪਿੰਡ ਚਹੈੜੂ, ਖਜੂਰਲਾ ਤੇ ਸੇਮੀ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਮੌੜ ਮੰਡੀ, (ਵਨੀਤ)- 66 ਕੇ.ਵੀ. ਸ/ਸ ਕੋਟਲੀ ਕਲਾਂ ਤੋਂ ਚਲਦੇ 11 ਕੇ.ਵੀ. ਮੌੜ ਖੁਰਦ ਕੈਟਾਗਿਰੀ -1 ਫੀਡਰ ਦੀ ਜਰੂਰੀ ਮੁਰੰਮਤ ਲਈ ਇਸ ਫੀਡਰ ਦੀ ਸਪਲਾਈ 11 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਹਨਾਂ ਫੀਡਰਾਂ ਅਧੀਨ ਆਉਂਦੇ ਸ਼ੈਲਰਾਂ ਵਾਲਾ ਏਰੀਆ ਤੇ ਪਿੰਡ ਮੌੜ ਖੁਰਦ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਕਤ ਜਾਣਕਾਰੀ ਇੰਜੀਨੀਅਰ ਸ਼ਿਵਾ ਗਰਗ ਉਪ ਮੰਡਲ ਅਫਸਰ ਸ਼ਹਿਰੀ ਸ/ਡ ਮੌੜ ਦੁਆਰਾ ਦਿੱਤੀ ਗਈ।
ਮਾਨਸਾ (ਮਨਜੀਤ ਕੌਰ)-66 ਕੇ.ਵੀ ਗਰਿੱਡ ਮੂਸਾ ਤੋਂ ਚੱਲ ਰਹੇ 11 ਕੇ.ਵੀ ਮਾਨਸਾ ਰੋਡ ਫੀਡਰ ਦੀ ਬਿਜਲੀ ਸਪਲਾਈ 11 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਕੇ ਜੀ ਐਗਰੋ ਰਾਈਸ ਮਿੱਲ, ਮਹਾਂਵੀਰ ਗੱਤਾ ਫੈਕਟਰੀ, ਗਰੀਨ ਪੋਲੀਮਰ, ਮੂਸਾ ਬਾਹਰ ਵਾਲਾ ਬੱਸ ਸਟੈਂਡ, ਜਿੰਮੀਦਾਰਾਂ ਫੀਡ ਫੈਕਟਰੀ ਆਦਿ ਇੰਡਟਰੀਜ਼ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ.ਡੀ.ਓ. ਸ਼ਹਿਰੀ ਮਾਨਸਾ ਅਤੇ ਇੰਜ. ਤਰਵਿੰਦਰ ਸਿੰਘ ਜੇ.ਈ. ਨੇ ਦਿੱਤੀ।
ਨੂਰਪੁਰਬੇਦੀ (ਭੰਡਾਰੀ)-ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਦਫ਼ਤਰ ਤਖਤਗੜ੍ਹ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਅਧਿਕਾਰੀ ਨੇ ਦੱਸਿਆ ਕਿ 11 ਨਵੰਬਰ ਮੰਗਲਵਾਰ ਨੂੰ 11 ਕੇ. ਵੀ. ਸਰਾਂ ਫੀਡਰ ਅਧੀਨ ਪੈਂਦੇ ਪਿੰਡਾਂ ਦੀ ਬਿਜਲੀ ਲਾਈਨਾਂ ਜ਼ਰੂਰੀ ਮੁਰੰਮਤ ਕੀਤੇ ਜਾਣ ਅਤੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਜਿਸ ਦੇ ਚੱਲਦਿਆਂ ਸਰਾਂ ਫੀਡਰ ਅਧੀਨ ਪੈਂਦੇ ਪਿੰਡ ਬਜਰੂੜ, ਸਰਾਂ, ਭਾਓਵਾਲ, ਛੱਜਾ, ਚੌਂਤਾ ਅਤੇ ਨੰਗਲ ਦੇ ਮੰਡ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ, ਜਿਸ ਕਰ ਕੇ ਖਪਤਕਾਰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰ ਕੇ ਰੱਖਣ।
