ਧੋਖਾਧੜੀ ਦੇ ਵੱਖ-ਵੱਖ ਕੇਸਾਂ ’ਚ 12 ਸਾਲਾਂ ਤੋਂ ਭਗੌੜੇ 2 ਲੋਕ ਗ੍ਰਿਫ਼ਤਾਰ

Thursday, Nov 20, 2025 - 11:03 AM (IST)

ਧੋਖਾਧੜੀ ਦੇ ਵੱਖ-ਵੱਖ ਕੇਸਾਂ ’ਚ 12 ਸਾਲਾਂ ਤੋਂ ਭਗੌੜੇ 2 ਲੋਕ ਗ੍ਰਿਫ਼ਤਾਰ

ਮੋਹਾਲੀ (ਜੱਸੀ) : ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਭਗੌੜੇ ਅਪਰਾਧੀਆਂ (ਪੀ. ਓਜ਼) ਨੂੰ ਗ੍ਰਿਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਭੇਜਣ ਲਈ ਵੱਖ-ਵੱਖ ਧੋਖਾਧੜੀ ਦੇ ਦਰਜ ਕੇਸਾਂ ’ਚ 2 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ। ਡੀ. ਐੱਸ. ਪੀ. (ਸਪੈਸ਼ਲ ਕ੍ਰਾਈਮ) ਨਵੀਨਪਾਲ ਸਿੰਘ ਲਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੁਰਾਲੀ ਵਿਖੇ 30 ਮਈ 2011 ਨੂੰ ਸੰਜੀਵ ਕੁਮਾਰ ਉਰਫ਼ ਸੰਜੂ ਵਾਸੀ ਪਿੰਡ ਦੋਹੁਨ ਕੋਠੀ ਜ਼ਿਲ੍ਹਾ ਬਿਲਾਸਪੁਰ (ਹਿਮਾਚਲ) ਖ਼ਿਲਾਫ਼ ਧਾਰਾ-420, 120ਬੀ ਤਹਿਤ ਪਰਚਾ ਦਰਜ ਕੀਤਾ ਸੀ।

ਅਦਾਲਤ ’ਚੋਂ ਜ਼ਮਾਨਤ ਮਿਲਣ ਉਪਰੰਤ ਮੁਲਜ਼ਮ ਪੇਸ਼ੀ ਤੋਂ ਵਾਰ-ਵਾਰ ਗੈਰ-ਹਾਜ਼ਰ ਰਹਿਣ ਲੱਗਿਆ। ਇਸ ਕਾਰਨ ਅਦਾਲਤ ਨੇ 9 ਅਪ੍ਰੈਲ 2012 ਨੂੰ ਮੁਲਜ਼ਮ ਸੰਜੀਵ ਨੂੰ ਭਗੌੜਾ ਐਲਾਨ ਦਿੱਤਾ। ਦੂਜੇ ਮਾਮਲੇ ’ਚ ਮੁਲਜ਼ਮ ਅਵਤਾਰ ਸਿੰਘ ਵਾਸੀ ਪਿੰਡ ਦੇਹਦਣਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਥਾਣਾ ਫ਼ੇਜ਼-1 ਮੋਹਾਲੀ ਵਿਖੇ 23 ਜਨਵਰੀ 2010 ਨੂੰ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ਅਵਤਾਰ ਸਿੰਘ ਦੇ ਪੇਸ਼ੀ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ ਉਸ ਨੂੰ 7 ਜੁਲਾਈ 2014 ਨੂੰ ਭਗੌੜਾ ਐਲਾਨ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਵੱਲੋਂ ਦੋਹਾਂ ਭਗੌੜਿਆਂ ਨੂੰ ਟ੍ਰੇਸ ਕਰਨ ਤੋਂ ਬਾਅਦ ਕਰੀਬ 12 ਸਾਲਾਂ ਬਾਅਦ ਗ੍ਰਿਫ਼ਤਾਰ ਕੀਤਾ।


author

Babita

Content Editor

Related News