PU ਬਚਾਓ ਮੋਰਚੇ ''ਚ ਪਹੁੰਚੀ ਸਤਿੰਦਰ ਸੱਤੀ, ਕਿਹਾ- ਬਹਿ ਕੇ ਹੋਣਗੇ ਮਸਲੇ ਹੱਲ
Tuesday, Nov 18, 2025 - 08:33 PM (IST)
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਅੱਗੇ ਨੌਜਵਾਨਾਂ ਦੇ ਮੋਰਚੇ ਵਿਚ ਟੀਵੀ ਜਗਤ ਦੀ ਮਸ਼ਹੂਰ ਹਸਤੀ ਸਤਿੰਦਰ ਸੱਤੀ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕਰਨ ਪਹੁੰਚੀ। ਉਨ੍ਹਾਂ ਜਿਥੇ ਨੌਜਵਾਨਾਂ ਨੂੰ ਹੌਂਸਲਾ ਵਧਾਇਆ ਉਥੇ ਹੀ ਕਿਹਾ ਕਿ ਮਸਲਾ ਚਾਹੇ ਕੋਈ ਵੀ ਹੋਵੇ ਉਹ ਬਹਿ ਕੇ ਗੱਲ ਕਰ ਕੇ ਹੱਲ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਸਤਿੰਦਰ ਸੱਤੀ ਨੇ ਕਿਹਾ ਕਿ ਮੁੱਦੇ ਇੰਨੇ ਵੱਡੇ ਨਹੀਂ ਹਨ, ਸਿਆਸੀ ਲੋਕ ਹੀ ਨਹੀਂ ਚਾਹੁੰਦੇ ਕਿ ਇਹ ਹੱਲ ਹੋਣ। ਕੋਈ ਵੀ ਮਸਲਾ ਹੋਵੇ ਉਹ ਹੱਲ ਕਿਉਂ ਨਹੀਂ ਹੋ ਸਕਦਾ। ਜੇ ਅਸੀਂ ਕਿਧਰੇ ਵੀ ਜਾਈਏ, ਕਿਸੇ ਦਾ ਕੁੰਡਾ ਖੜਕਾਈਏ ਤਾਂ ਉਹ ਇਹੀ ਪੁੱਛੇਗਾ ਕਿ ਤੁਸੀਂ ਪਾਣੀ ਪੀਓਗੇ, ਇਹ ਸਾਡਾ ਸੱਭਿਆਚਾਰ ਹੈ। ਦੁਨੀਆ ਉੱਤੇ ਕਿਹੜਾ ਮਸਲਾ ਹੈ ਜਿਹੜਾ ਬਹਿ ਕੇ ਹੱਲ ਨਹੀਂ ਹੋ ਸਕਦਾ। ਪਰ ਜਿਹੜੇ ਲੀਡਰ ਅਸੀਂ ਚੁਣ ਕੇ ਭੇਜਦੇ ਹਾਂ ਉਹ ਗਲਤ ਹਨ, ਮੈਂ ਮੰਨਦੀ ਹਾਂ, ਉਹ ਗਲਤ ਹਨ। ਸਾਨੂੰ ਵੋਟ ਸਿੱਖਿਆ ਤੇ ਵਿਜ਼ਨ ਦੇ ਆਧਾਰ ਉੱਤੇ ਪਾਉਣੀ ਚਾਹੀਦੀ ਹੈ। ਅਸੀਂ ਅੱਜ ਵੀ ਵੋਟ ਕਾਸਟ ਦੇ ਆਧਾਰ ਉੱਤੇ ਪਾ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਸਿਆਸਤ ਵਿਚ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਖਾਸ ਕਰ ਕੇ ਕੁੜੀਆਂ ਨੂੰ ਚੋਣਾਂ ਵਿਚ ਖੜਾ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਦੇਸ਼ ਨੂੰ ਲੋੜ ਹੈ।
