ਵੀਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ

Friday, Dec 26, 2025 - 05:05 PM (IST)

ਵੀਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ

–ਅਮਿਤ ਸ਼ਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

ਅੱਜ ਵੀਰ ਸਾਹਿਬਜ਼ਾਦਿਆਂ ਪ੍ਰਤੀ, ਦਸਮਪਿਤਾ ਪ੍ਰਤੀ ਸ਼ੁਕਰਾਨਾ ਜ਼ਾਹਿਰ ਕਰਨ ਲਈ ਆਈ ਹੋਈ ਸਾਰੀ ਸੰਗਤ ਨੂੰ ਮੇਰਾ ਪ੍ਰਣਾਮ। ਅੱਜ ਮਨ ਸੋਗ ਨਾਲ ਵੀ ਭਰ ਜਾਂਦਾ ਹੈ ਅਤੇ ਮਾਣ ਦਾ ਅਹਿਸਾਸ ਵੀ ਕਰਦਾ ਹੈ। ਜਦੋਂ ਇਨ੍ਹਾਂ ਦੀ ਸ਼ਹਾਦਤ ਦੀ ਗੱਲ ਕੋਈ ਵਿਅਕਤੀ ਕਰਦਾ ਹੈ ਤਾਂ ਇਕ ਪਾਸੇ ਤਾਂ ਮਨ ’ਚ ਦੁੱਖ ਤੇ ਦਰਦ ਦੀ ਵੀ ਇਕ ਟੀਸ ਉੱਠਦੀ ਹੈ ਕਿ ਜਿਨ੍ਹਾਂ ਨੇ ਅਜੇ ਜੀਵਨ ਨੂੰ ਦੇਖਿਆ ਹੀ ਨਹੀਂ ਸੀ, ਉਨ੍ਹਾਂ ਬੱਚਿਆਂ ਨੂੰ ਇੰਨੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਤਾਂ ਸ਼ਹੀਦ ਹੋ ਗਏ ਅਤੇ ਦੂਜੇ ਪਾਸੇ ਛਾਤੀ ਮਾਣ ਨਾਲ ਵੀ ਫੁੱਲ ਜਾਂਦੀ ਹੈ। ਮੈਂ ਅਜਿਹੇ ਦੇਸ਼ ’ਚ ਪੈਦਾ ਹੋਇਆ ਹਾਂ ਜਿੱਥੇ ਇਕ ਇਨਸਾਨ ਆਪਣੇ ਚਾਰੋਂ ਸਾਹਿਬਜ਼ਾਦਿਆਂ ਨੂੰ ਦੇਸ਼ ਅਤੇ ਧਰਮ ਲਈ ਸਮਰਪਿਤ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ।

ਮੈਂ ਮਾਂ ਗੁਜਰੀ ਜੀ ਦੇ ਤਿਆਗ, ਧੀਰਜ, ਬੱਚਿਆਂ ਨੂੰ ਦਿੱਤੇ ਹੋਏ ਸੰਸਕਾਰ ਅਤੇ ਉਨ੍ਹਾਂ ਦੇ ਮਾਤ੍ਰਤਵ ਨੂੰ ਵੀ ਮਨੋਂ ਪ੍ਰਣਾਮ ਕਰਨਾ ਚਾਹੁੰਦਾ ਹਾਂ। ਅੱਜ ਅਸੀਂ ਸਭ ਇਕੱਠੇ ਹੋਏ ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਨ੍ਹਾਂ ਦੀ ਵੀਰਤਾ, ਇਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਨ ਲਈ। ਇਹ ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਬਹੁਤ ਦਰਦਨਾਕ ਮਹੀਨਾ ਮੰਨਿਆ ਜਾਂਦਾ ਹੈ ਅਤੇ ਜਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਨਾ ਚਾਹੁੰਦੇ ਹਾਂ, ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੀ ਉਮਰ ਸਿਰਫ 9 ਸਾਲ ਸੀ, ਬਾਬਾ ਫਤਹਿ ਸਿੰਘ ਦੀ ਉਮਰ ਸਿਰਫ 7 ਸਾਲ। ਉਨ੍ਹਾਂ ਨੂੰ ਡਰਾਇਆ, ਸਮਝਾਇਆ ਗਿਆ, ਲਾਲਚ ਦਿੱਤਾ ਗਿਆ ਪਰ ਸ਼ੇਰ ਵਾਂਗ ਦਹਾੜਦੇ ਹੋਏ ਕਿਸੇ ਲਾਲਚ ’ਚ ਆਏ ਬਗੈਰ ਮੌਤ ਨੂੰ ਪਸੰਦ ਕੀਤਾ। ਇਹ ਭਾਵਨਾ ਬੱਚੇ ’ਚ ਇੰਨੀ ਘੱਟ ਉਮਰ ’ਚ ਪੈਦਾ ਵੀ ਨਹੀ ਹੋ ਸਕਦੀ। ਸ਼ਾਇਦ ਮਾਤਾ ਗੁਜਰੀ ਜੀ ਦੀ ਸੰਗਤ ਹੀ ਹੋਵੇਗੀ, ਸੰਪਰਕ ਹੀ ਹੋਵੇਗਾ, ਜਿਸ ਨੇ ਗੁਰੂਆਂ ਦੇ ਪੂਰੇ ਸੰਸਕਾਰ ਇਨ੍ਹਾਂ ਬੱਚਿਆਂ ’ਚ ਕੁੱਟ-ਕੁੱਟ ਕੇ ਭਰ ਦਿੱਤੇ। ਮਿੱਤਰੋ, ਜਦੋਂ ਅਸੀਂ ਅੱਜ ਇੰਨੇ ਸਾਲਾਂ ਬਾਅਦ ਇਸ ਘਟਨਾ ਨੂੰ ਯਾਦ ਵੀ ਕਰਦੇ ਹਾਂ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਦੇਸ਼ ਭਰ ਦੇ ਨੌਜਵਾਨਾਂ, ਭਾਵੇਂ ਕਿਸੇ ਵੀ ਪ੍ਰਦੇਸ਼ ’ਚ ਵਸਦੇ ਹੋਣ, ਨੂੰ ਦਸਮਪਿਤਾ ਦੇ ਜੀਵਨ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਣਾ ਸਾਡੇ ਸਾਰਿਆਂ ਦੀ ਰਾਸ਼ਟਰੀ ਜ਼ਿੰਮੇਵਾਰੀ ਹੈ। ਪੂਰੀ ਦੁਨੀਆ ’ਚ ਧਰਮ ਲਈ ਲੜਨ ਵਾਲਿਆਂ ਦੇ ਇਤਿਹਾਸ ’ਚ, ਦੇਸ਼ ਲਈ ਲੜਨ ਵਾਲਿਆਂ ਦੇ ਇਤਿਹਾਸ ’ਚ ਅਜਿਹਾ ਕੋਈ ਵਿਅਕਤੀ ਨਹੀਂ ਮਿਲ ਸਕਦਾ, ਜਿਸ ਨੇ ਪਿਤਾ, ਮਾਤਾ, ਚਾਰ ਛੋਟੇ ਬੇਟਿਆਂ ਦਾ ਬਲੀਦਾਨ ਦੇ ਦਿੱਤਾ। ਕੁਝ ਨਹੀਂ ਬਚਿਆ ਅਤੇ ਇਸੇ ਲਈ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਸਰਬੰਸਦਾਨੀ ਦੀ ਉਪਮਾ ਦਿੱਤੀ ਹੈ। ਕੋਈ ਸਰਕਾਰੀ ਪਦਮ ਸ਼੍ਰੀ-ਪਦਮ ਵਿਭੂਸ਼ਣ ਨਹੀਂ ਹੈ।

ਆਪਣੇ ਪਿਤਾ, ਆਪਣੀ ਮਾਤਾ, ਆਪਣੇ ਚਾਰ ਬੱਚਿਆਂ ਦਾ ਬਲੀਦਾਨ ਕਰਨ ਦੇ ਬਾਅਦ ਵੀ ਲੜਾਈ ਜਾਰੀ ਰੱਖੀ ਅਤੇ ਜਦੋਂ ਬਾਬਾ ਬੰਦਾ ਬਹਾਦਰ ਨੇ ਇੱਥੇ ਆ ਕੇ ਬਦਲਾ ਲਿਆ ਤਾਂ ਪੂਰੀ ਦੁਨੀਆ ਨੂੰ ਪਤਾ ਲੱਗਾ ਕਿ ਅੰਤ ’ਚ ਤਾਂ ਸੱਚ ਦੀ ਜਿੱਤ ਹੁੰਦੀ ਹੈ। ਸੱਚ ਦੀ ਹੀ ਜੈ ਹੁੰਦੀ ਹੈ। ਇਹ ਜੋ ਜੁਝਾਰੂਪਨ, ਧਰਮ ਪ੍ਰਤੀ ਸਮਰਪਣ, ਮਾਤਭੂਮੀ ਪ੍ਰਤੀ ਪਿਆਰ ਹੈ, ਪੂਰੇ ਦੇਸ਼ ਦੇ ਸਾਰੇ ਲੋਕਾਂ ਨੂੰ ਜਾਣਕਾਰੀ ਦੇਣ ਦਾ ਇਹ ਮੌਕਾ ਹੈ। ਚਾਰ ਬੇਟੇ ਸ਼ਹੀਦ ਹੋਣ ਤੋਂ ਬਾਅਦ ਵੀ ਲੜਦੇ ਰਹਿਣਾ ਇਕ ਤਰ੍ਹਾਂ ਨਾਲ ਬਹੁਤ ਵੱਡੀ ਗੱਲ ਹੈ।

ਇਸ ਦੇਸ਼ ’ਤੇ ਨੌਵੇਂ ਗੁਰੂ ਜੀ ਦੇ ਜੋ ਉਪਕਾਰ ਹਨ, 5 ਹਜ਼ਾਰ ਸਾਲਾਂ ਤੋਂ ਬਾਅਦ ਵੀ ਇਸ ਦਾ ਸ਼ੁਕਰਾਨਾ ਅਦਾ ਨਹੀਂ ਹੋ ਸਕਦਾ। ਕੋਈ ਭੁੱਲ ਨਹੀਂ ਸਕਦਾ। ਜਦੋਂ ਕਸ਼ਮੀਰ ਦੇ ਪੰਡਿਤ ਉਨ੍ਹਾਂ ਕੋਲ ਗਏ ਅਤੇ ਕਿਹਾ ਕਿ ਸਾਡੀ ਜਬਰੀ ਧਰਮ ਤਬਦੀਲੀ ਹੋ ਰਹੀ ਹੈ। ਸਾਨੂੰ ਬਚਾਓ, ਤੁਸੀਂ ਬਚਾਅ ਸਕਦੇ ਹੋ। ਤਦ ਉਨ੍ਹਾਂ ਦੇ ਮੁੱਖ ਤੋਂ ਇਕ ਵਾਕ ਨਿਕਲਿਆ ਕਿ ਇਹ ਜੁਰਮ ਤਾਂ ਹੀ ਰੁਕੇਗਾ, ਧਰਤੀ ਕੋਈ ਮਹਾਨ ਆਤਮਾ ਦਾ ਬਲੀਦਾਨ ਮੰਗਦੀ ਹੈ ਅਤੇ ਮਿੱਤਰੋ ਉਸੇ ਸਮੇਂ ਕਹਿੰਦੇ ਹਨ ਨਾ ਕਿ ਸਪੂਤ ਦੇ ਲੱਛਣ ਪਾਲਣੇ ’ਚ ਹੀ ਦਿਸ ਜਾਂਦੇ ਹਨ। ਉਸੇ ਸਮੇਂ 8 ਸਾਲ ਦੇ ਬਾਲਕ ਗੋਬਿੰਦ ਰਾਏ ਦਸਮਪਿਤਾ ਕੋਲ ਹੀ ਖੜ੍ਹੇ ਸਨ। ਉਨ੍ਹਾਂ ਨੇ ਇਕ ਪਲ ਦਾ ਵੀ ਵਿਚਾਰ ਕੀਤੇ ਬਿਨਾਂ ਕਿਹਾ ਕਿ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ ਹੈ। ਜੇਕਰ ਬਲੀਦਾਨ ਦੇਣਾ ਹੈ ਤਾਂ ਤੁਹਾਨੂੰ ਹੀ ਦੇਣਾ ਚਾਹੀਦਾ ਹੈ।

ਅਤੇ ਫਿਰ ਨੌਵੇਂ ਗੁਰੂ ਦੀ ਉਹ ਮਹਾਨ ਯਾਤਰਾ ਦਿੱਲੀ ਤੱਕ ਦੀ, ਔਰੰਗਜ਼ੇਬ ਨੂੰ ਕਿਹਾ ਕਿ ਧਰਮ ਤਬਦੀਲੀ ਬੰਦ ਕਰੋ। ਮੇਰੀ ਜੇਕਰ ਤੁਸੀਂ ਧਰਮ ਤਬਦੀਲੀ ਕਰਾ ਦਿੰਦੇ ਹੋ ਤਾਂ ਪੂਰਾ ਭਾਰਤ ਧਰਮ ਤਬਦੀਲ ਕਰਨ ਲਈ ਤਿਆਰ ਹੈ। ਅਤੇ ਜੋ ਤਸੀਹਿਆਂ ਦਾ ਵਰਣਨ ਹੈ, ਮੈਂ ਤਾਂ ਇਥੇ ਬੋਲਣਾ ਵੀ ਨਹੀਂ ਚਾਹੰੁਦਾ। ਬੋਲ ਵੀ ਨਹੀਂ ਸਕਦਾ। ਇੰਨੇ ਤਸੀਹੇ ਸਹਿਣ ਕਰਨ ਤੋਂ ਬਾਅਦ ਵੀ ਜ਼ੁਲਮੀ ਅਤੇ ਅੱਿਤਆਚਾਰੀ ਲੋਕਾਂ ਦੇ ਸਾਹਮਣੇ ਆਪਣੇ ਮੁਕੱਦਸ ਇਰਾਦਿਆਂ ਨੂੰ ਕਦੇ ਉਨ੍ਹਾਂ ਨੇ ਪਿਘਲਣ ਨਹੀਂ ਦਿੱਤਾ। ਢੇਰ ਸਾਰੇ ਤਸੀਹੇ ਸਹਿਣ ਕਰ ਕੇ ਆਪਣਾ ਬਲੀਦਾਨ ਦਿੱਤਾ। ਦਿੱਲੀ ਦਾ ਸੀਸਗੰਜ ਗੁਰਦੁਆਰਾ ਸੈਂਕੜੇ ਸਾਲ ਬਾਅਦ ਵੀ ਸਾਰੇ ਦੇਸ਼ ਭਗਤਾਂ ਲਈ ਸਭ ਤੋਂ ਵੱਡਾ ਤੀਰਥ ਸਥਾਨ ਬਣਿਆ ਹੋਇਆ ਹੈ।

ਦਸਮਪਿਤਾ ਨੇ ਜੋ ਕੀਤਾ ਉਹ ਬੜਾ ਕਮਾਲ ਕਰ ਦਿੱਤਾ। ਖਾਲਸਾ ਪੰਥ ਦੀ ਸਥਾਪਨਾ ਕੀਤੀ ਪਰ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਹ ਨੌਵੇਂ ਗੁਰੂ ਅਤੇ ਦਸਮਪਿਤਾ ਨਾ ਹੁੰਦੇ ਤਾਂ ਭਾਰਤ ’ਚ ਕੋਈ ਵੀ ਨਾ ਹਿੰਦੂ ਹੁੰਦਾ, ਨਾ ਸਿੱਖ। ਸਾਡੇ ਸਾਰੇ ਸੰਸਕਾਰ, ਧਰਮ ਖਤਮ ਹੋ ਜਾਂਦੇ ਅਤੇ ਇਸੇ ਲਈ ਉਨ੍ਹਾਂ ਨੂੰ ਪੰਜਾਬ ਦੀ ਚਾਦਰ ਨਹੀਂ ਕਿਹਾ ਗਿਆ ਸਗੋਂ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ। ਇੰਨੇ ਵਿਸ਼ਾਲ ਦੇਸ਼ ਦੇ ਸਾਰੇ ਧਰਮਾਂ ਦੀ ਰੱਖਿਆ ਲਈ ਉਨ੍ਹਾਂ ਨੇ ਬਲੀਦਾਨ ਦਿੱਤਾ। ਵੀਰਤਾ ਅਤੇ ਬਲੀਦਾਨ ਦੋ ਅਲੱਗ ਗੁਣ ਹਨ। ਕੋਈ ਵੀਰ ਹੁੰਦੇ ਹਨ, ਇਨ੍ਹਾਂ ’ਚ ਬਲੀਦਾਨ ਦਾ ਗੁਣ ਨਹੀਂ ਹੁੰਦਾ, ਸਮਰਪਣ ਦਾ ਗੁਣ ਨਹੀਂ ਹੁੰਦਾ ਹੈ।

ਦਸਮਪਿਤਾ ’ਚ ਵੀਰਤਾ ਵੀ ਸੀ ਅਤੇ ਬਲੀਦਾਨ ਵੀ ਸੀ। ਕਦੇ ਹਾਰ ਨਾ ਸਵੀਕਾਰ ਕੀਤੀ ਪਰ ਜਦੋਂ ਦੋ ਬੇਟੇ ਚਮਕੌਰ ਸਾਹਿਬ ’ਚ ਲੜਨ ਲਈ ਬਾਹਰ ਨਿਕਲਣ ਲਈ ਤਿਆਰ ਹੋਏ, ਉਨ੍ਹਾਂ ਨੇ ਜ਼ਰਾ ਵੀ ਦਿਆ-ਮਾਇਆ ਦਿਖਾਏ ਬਿਨਾਂ ਹੱਸਦੇ-ਹੱਸਦੇ ਕਿਹਾ ਸਭ ਜਾ ਰਹੇ ਹਨ, ਤੁਹਾਨੂੰ ਵੀ ਜਾਣਾ ਚਾਹੀਦਾ ਹੈ। ਦੋਵਾਂ ਬੇਟਿਆਂ ਅਤੇ ਜੰਗ ਦਾ ਨਤੀਜਾ ਤੈਅ ਸੀ, ਚਾਰੇ ਪਾਸੇ ਸਮੁੰਦਰ ਵਰਗੀ ਫੌਜ ਸੀ, ਜੰਗ ’ਚ ਕੀ ਨਤੀਜਾ ਆਉਣਾ ਸੀ, ਸ਼ਹੀਦੀ ਹੀ ਆਉਣੀ ਸੀ। ਇੰਨੇ ਵਿਲੱਖਣ ਯੋਧੇ ਨੂੰ ਕੀ ਇਹ ਸਭ ਪਤਾ ਨਹੀਂ ਸੀ? ਉਨ੍ਹਾਂ ਨੂੰ ਪਤਾ ਸੀ।

ਪਰ ਉਨ੍ਹਾਂ ਨੇ ਕਿਹਾ ਕਿ ਧਰਮ ਲਈ ਜੇਕਰ ਬਲੀਦਾਨ ਦੀ ਲੋੜ ਹੈ ਤਾਂ ਮੇਰੇ ਘਰੋਂ ਸ਼ੁਰੂਆਤ ਹੋਣੀ ਚਾਹੀਦੀ ਹੈ, ਮੇਰੇ ਸਾਹਿਬਜ਼ਾਦਿਆਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਦੋਵੇਂ ਸਾਹਿਬਜ਼ਾਦੇ ਉਥੇ ਸ਼ਹੀਦ ਹੋ ਗਏ। ਹਿਮਾਲਿਆ ਵਾਂਗ ਅਡੋਲ ਰਹਿ ਕੇ ਲੜੇ। ਭੁੱਖ, ਪਿਆਸ, ਡਰ, ਗਿਣਤੀ ਦੀ ਅਸਮਾਨਤਾ ਇਹ ਸਭ ਹੋਣ ਦੇ ਬਾਵਜੂਦ ਵੀ ਲੜੇ। ਮਿੱਤਰੋ, ਇਹ ਬਹੁਤ ਵੱਡੇ ਬਲੀਦਾਨ ਦੇ ਸੰਸਕਾਰ ਨੂੰ ਸਾਲਾਂ ਤੱਕ ਅੱਗੇ ਲਿਜਾਣ ਵਾਲਾ ਪਲ ਸੀ ਅਤੇ ਜਦੋਂ ਦੋਵੇ ਬੇਟੇ ਜ਼ਿੰਦਾ ਦੀਵਾਰ ’ਚ ਚਿਣ ਦਿੱਤੇ ਗਏ ਅਤੇ ਪਿਤਾ ਦੇ ਮਨ ’ਚ ਕੋਈ ਭਾਵਨਾਵਾਂ ਨਹੀਂ ਹੋਣਗੀਆਂ, ਅਜਿਹਾ ਨਹੀਂ ਹੈ ਪਰ ਉਨ੍ਹਾਂ ਨੇ ਉਨ੍ਹਾਂ ਭਾਵਨਾਵਾਂ ਨੂੰ ਕਦੇ ਸਾਹਮਣੇ ਨਹੀਂ ਆਉਣ ਦਿੱਤਾ।

ਥੋੜ੍ਹਾ ਰਿਵਾਈਂਡ ਚਲਾ ਕੇ ਦਿਮਾਗ ’ਚ ਸੋਚਦਾ ਹਾਂ ਕਿ ਮਾਤਾ ਗੁਜਰੀ ਨੇ ਕਿਵੇਂ ਪੱਗੜੀ ਬਣ ਕੇ ਬੱਚਿਆਂ ਨੂੰ ਉਥੇ ਭੇਜਿਆ ਹੋਵੇਗਾ। ਉਸ ਮਾਂ ਦੇ ਦਿਲ ’ਤੇ ਕੀ ਗੁਜ਼ਰੀ ਹੋਵੇਗਾ ਆਪਣਿਆਂ ਬੇਟਿਆਂ ਨੂੰ ਉਥੇ ਭੇਜਣਾ ਅਤੇ ਇੰਨੀ ਬਹਾਦੁਰੀ ਨਾਲ ਭੇਜਣਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਹੋ। ਕਿਤੇ ਝੁਕਣਾ ਨਾ, ਡਰਨਾ ਨਾ, ਧਰਮ ’ਤੇ ਅਡੋਲ ਰਹਿਣਾ, ਉਹ ਸੰਸਕਾਰ ਬਹੁਤ ਘੱਟ ਲੋਕ ਆਪਣੇ ਬੱਚਿਆਂ ਨੂੰ ਦੇ ਪਾਉਂਦੇ ਹਨ। ਮਿੱਤਰੋ, ਜਦੋਂ ਉਨ੍ਹਾਂ ਨੂੰ ਖਬਰ ਮਿਲੀ ਕਿ ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ ਤਾਂ ਇਕ ਮਾਂ ਨੇ ਸਵਾਲੀਆ ਨਜ਼ਰ ਨਾਲ ਪੁੱਛਿਆ ਕਿ ਹੁਣ ਕੀ? ਮੇਰਾ ਤਾਂ ਕੋਈ ਬੇਟਾ ਹੀ ਨਹੀਂ ਬਚਿਆ।

ਤਦ ਇਸ ਮਹਾਨ ਸ਼ਖਸੀਅਤ ਦੇ ਮੂੰਹ ’ਚੋਂ ਸਹਿਜ ਹੀ ਨਿਕਲ ਗਿਆ-ਚਾਰ ਮੁਏ ਤੋ ਕਿਆ ਹੁਆ, ਜੀਵਿਤ ਕਈ ਹਜ਼ਾਰ। ਬਹੁਤ ਵੱਡਾ ਜਿਗਰਾ ਚਾਹੀਦੈ।


author

rajwinder kaur

Content Editor

Related News