ਭਾਜਪਾ ਧਰਮ, ਲਵ ਜੇਹਾਦ ਦੇ ਨਾਂ ’ਤੇ ਘੋਲ ਰਹੀ ਹੈ ਜ਼ਹਿਰ : ਹੇਮੰਤ ਸੋਰੇਨ

Saturday, Aug 24, 2024 - 10:13 PM (IST)

ਰਾਂਚੀ, (ਭਾਸ਼ਾ)- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸ਼ਨੀਵਾਰ ਨੂੰ ਭਾਜਪਾ ਉੱਤੇ ਧਰਮ, ਜਾਤ, ਲਵ ਜੇਹਾਦ ਅਤੇ ਹੜ੍ਹ ਜਿਹਾਦ ਦੇ ਬਹਾਨੇ ਸਮਾਜ ਵਿਚ ‘ਜ਼ਹਿਰ’ ਘੋਲਣ ਦਾ ਦੋਸ਼ ਲਾਇਆ। ਸੋਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਅਨੁਸੂਚਿਤ ਜਨਜਾਤੀ (ਐੱਸ. ਟੀ.), ਅਨੁਸੂਚਿਤ ਜਾਤੀ (ਐੱਸ. ਸੀ.) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਲਈ ਰਾਖਵੇਂਕਰਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ।

ਸੋਰੇਨ ਨੇ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਆਸਾਮ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਤੋਂ ਨੇਤਾਵਾਂ ਨੂੰ ਲੈ ਕੇ ਆਉਂਦੀ ਹੈ ਕਿਉਂਕਿ ਇਥੋਂ ਦੇ ਨੇਤਾ ਸਮਰੱਥ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਨੇਤਾ ਹਿੰਦੂ, ਮੁਸਲਿਮ, ਸਿੱਖ, ਇਸਾਈ ਦੇ ਨਾਂ ’ਤੇ ਸਮਾਜ ਵਿਚ ਜ਼ਹਿਰ ਘੋਲ ਰਹੇ ਹਨ।

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਨਿਸ਼ਾਨਾ ਲਾਉਂਦੇ ਹੋਏ ਸੋਰੇਨ ਨੇ ਕਿਹਾ ਕਿ ਹਾਲ ਹੀ ’ਚ ਭਾਜਪਾ ਦੇ ਇਕ ਮੁੱਖ ਮੰਤਰੀ ਨੇ ਆਪਣੇ ਸੂਬੇ ’ਚ ਆਏ ਹੜ੍ਹਾਂ ਨੂੰ ‘ਹੜ੍ਹ ਜੇਹਾਦ’ ਨਾਂ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਹੁਣ ਉਹ ਪਾਣੀ ’ਚ ਵੀ ਹਿੰਦੂ-ਮੁਸਲਿਮ, ਆਦਿਵਾਸੀ ਅਤੇ ਦਲਿਤ ਲੱਭ ਰਹੇ ਹਨ।


Rakesh

Content Editor

Related News