ਔਰਤਾਂ ਦੇ ਨਾਂ 'ਤੇ ਖਰੀਦੋ ਗੱਡੀ, ਇਹ ਸਰਕਾਰ ਦੇਵੇਗੀ TAX 'ਚ ਬੰਪਰ ਛੋਟ
Tuesday, Mar 03, 2026 - 03:51 PM (IST)
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਵਿੱਤ ਸਾਲ 2026-27 ਲਈ 2.23 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਲਈ ਕਈ ਵੱਡੇ ਐਲਾਨ ਕੀਤਾ। ਮੁੱਖ ਮੰਤਰੀ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਔਰਤ ਆਪਣੇ ਨਾਂ 'ਤੇ ਗੱਡੀ ਖਰੀਦਦੀ ਹੈ ਤਾਂ ਉਸ ਨੂੰ ਟੈਕਸ 'ਚ 1 ਫੀਸਦੀ ਛੋਟ ਮਿਲੇਗੀ। ਇਲੈਕਟ੍ਰਿਕ ਗੱਡੀਆਂ ਖਰੀਦਣ ਲਈ ਟੈਕਸ 'ਚ ਪਹਿਲਾਂ ਤੋਂ ਹੀ 20 ਫੀਸਦੀ ਦੀ ਛੋਟ ਮਿਲ ਰਹੀ ਹੈ, ਜਿਸ ਨੂੰ ਹੋਰ ਵਧਾਇਆ ਜਾਵੇਗਾ ਤਾਂ ਕਿ ਲੋਕ ਇਲੈਕਟ੍ਰਿਕ ਗੱਡੀਆਂ ਖਰੀਦਣ ਲਈ ਉਤਸ਼ਾਹਤ ਹੋਣ ਅਤੇ ਪ੍ਰਦੂਸ਼ਣ ਘੱਟ ਹੋਵੇ।
ਸੈਣੀ ਨੇ ਬਜਟ ਪੇਸ਼ ਕਰਦੇ ਹੋਏ ਸਾਫ਼ ਕਿਹਾ ਹੈ ਕਿ ਸਰਕਾਰ ਦਾ ਫੋਕਸ ਔਰਤਾਂ ਦੀ ਹਿੱਸੇਦਾਰੀ ਵਧਾਉਣ, ਸੁਰੱਖਿਅਤ ਆਵਾਜਾਈ ਅਤੇ ਸਹੂਲਤ ਦਾ ਵਿਸਥਾਰ ਕਰਨ 'ਤੇ ਰਹੇਗਾ। ਇਸੇ ਆਧਾਰ 'ਤੇ ਹੁਣ ਸੂਬੇ 'ਚ ਜੇਕਰ ਕੋਈ ਵਿਅਕਤੀ ਆਪਣੀ ਪਤਨੀ, ਧੀ ਜਾਂ ਮਾਂ ਦੇ ਨਾਂ 'ਤੇ ਗੱਡੀ ਖਰੀਦਦਾ ਹੈ ਤਾਂ ਉਸ ਨੂੰ ਰਜਿਸਟਰੇਸ਼ਨ 'ਚ ਵੀ ਖਾਸ ਛੋਟ ਦਿੱਤੀ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਔਰਤਾਂ ਦੇ ਨਾਂ 'ਤੇ ਜਾਇਦਾਦ ਵਧੇਗੀ ਅਤੇ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਹੋਣ ਦਾ ਮੌਕਾ ਮਿਲੇਗਾ।
ਬਜਟ ਐਲਾਨ ਅਨੁਸਾਰ ਔਰਤਾਂ ਦੇ ਨਾਂ 'ਤੇ ਰਜਿਸਟਰਡ ਗੈਰ ਆਵਾਜਾਈ ਵਾਹਨਾਂ 'ਤੇ ਮੋਟਰ ਵਾਹਨ 'ਚ 1 ਫੀਸਦੀ ਦੀ ਛੋਟ ਦਿੱਤੀ ਜਾਵੇਗੀ ਯਾਨੀ ਜੇਕਰ ਕੋਈ ਔਰਤ ਆਪਣੇ ਨਾਂ ਨਾਲ ਕਾਰ ਜਾਂ ਨਿੱਜੀ ਵਾਹਨ ਖਰੀਦਦੀ ਹੈ ਤਾਂ ਰਜਿਸਟਰੇਸ਼ਨ ਦੇ ਸਮੇਂ ਟੈਕਸ 'ਚ ਸਿੱਧਾ ਲਾਭ ਮਿਲੇਗਾ। ਇਹ ਛੋਟ 2 ਪਹੀਆ, ਚਾਰ ਪਹੀਆ, ਇਲੈਕਟ੍ਰਿਕ ਵਾਹਨ ਅਤੇ ਈ-ਰਿਕਸ਼ਾ 'ਤੇ ਲਾਗੂ ਹੋਵੇਗੀ। ਇੰਨਾ ਹੀ ਨਹੀਂ ਹੁਣ ਸਾਰੀਆਂ ਸਰਕਾਰੀ ਬੱਸਾਂ ਅਤੇ ਟੈਕਸੀਆਂ 'ਚ ਟ੍ਰੈਕਿੰਗ ਡਿਵਾਈਸ ਅਤੇ ਪੈਨਿਕ ਬਟਨ ਲਗਾਏ ਜਾਣਗੇ, ਜਿਸ ਨਾਲ ਔਰਤਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ। ਪੈਨਿਕ ਬਟਨ ਦਬਾਉਣ 'ਤੇ ਕੰਟਰੋਲ ਰੂਮ ਨੂੰ ਪਤਾ ਲੱਗ ਜਾਵੇਗਾ ਅਤੇ ਤੁਰੰਤ ਮਦਦ ਭੇਜੀ ਜਾ ਸਕੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
