ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ ’ਚ ਕੋਈ ਹਿੰਦੂ ਨਾ ਹੁੰਦਾ: ਅਮਿਤ ਸ਼ਾਹ

Monday, Mar 02, 2026 - 07:46 AM (IST)

ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ ’ਚ ਕੋਈ ਹਿੰਦੂ ਨਾ ਹੁੰਦਾ: ਅਮਿਤ ਸ਼ਾਹ

ਚੌਕ ਮਹਿਤਾ (ਪਾਲ, ਕੈਪਟਨ) - ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਨਵੀਂ ਮੁੰਬਈ ਦੇ ਖਾਰਘਰ ਵਿਖੇ ਮਨਾਏ ਗਏ ਦੋ ਰੋਜ਼ਾ ਸ਼ਤਾਬਦੀ ਸਮਾਗਮ ਅੱਜ ਚੜ੍ਹਦੀ ਕਲਾ ਨਾਲ ਸੰਪੰਨ ਹੋ ਗਏ। ਇਹ ਸਮਾਗਮ ਗੁਰੂ ਸਾਹਿਬ ਦੀ ਸ਼ਹਾਦਤ ਦੇ ਇਤਿਹਾਸਕ ਮਹੱਤਵ ਅਤੇ ਧਾਰਮਿਕ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ।

ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਉਪਰਾਲੇ ਅਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ਨਾਗਪੁਰ, ਨਾਂਦੇੜ ਅਤੇ ਹੁਣ ਖਾਰਘਰ ਵਿਖੇ ਹੋਏ ਇਹ ਸਮਾਗਮ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣ ਗਏ। ਇੱਥੇ ਸਿੱਖ, ਸਿਕਲੀਗਰ, ਬੰਜਾਰਾ, ਲੁਬਾਣਾ, ਮੋਹਿਆਲ, ਵਾਲਮੀਕਿ ਅਤੇ ਭਗਤ ਨਾਮਦੇਵ ਸੰਪਰਦਾਇ ਸਮੇਤ ਵੱਖ-ਵੱਖ ਸਮਾਜਾਂ ਦੀਆਂ ਲੱਖਾਂ ਸੰਗਤਾਂ ਇਕ ਮੰਚ ’ਤੇ ਇਕੱਠੀਆਂ ਹੋਈਆਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਗੁਰੂ ਸਾਹਿਬ ਹਿੰਦੂ ਧਰਮ ਨੂੰ ਬਚਾਉਣ ਲਈ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ ਵਿਚ ਕੋਈ ਹਿੰਦੂ ਨਾ ਹੁੰਦਾ। ਉਨ੍ਹਾਂ ਨੇ ਅਲੱਗ-ਥਲੱਗ ਹੋ ਚੁੱਕੇ ਸਮਾਜਾਂ ਨੂੰ ਇਕ ਧਾਗੇ ਵਿਚ ਪਿਰੋਣ ਲਈ ਦਮਦਮੀ ਟਕਸਾਲ ਮੁਖੀ ਅਤੇ ਮਹਾਰਾਸ਼ਟਰ ਸਰਕਾਰ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੂੰ ਗੁਰੂ ਸਾਹਿਬ ਦੁਆਰਾ ਰਚਿਤ ‘ਜ਼ਫ਼ਰਨਾਮਾ’ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

ਮਹਾਰਾਸ਼ਟਰ ’ਚ ਹੋਏ ਸ਼ਤਾਬਦੀ ਸਮਾਗਮ ਬਣੇ ਰਾਸ਼ਟਰੀ ਏਕਤਾ ਦਾ ਪ੍ਰਤੀਕ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਸੰਦੇਸ਼ ਰਾਹੀਂ ਗੁਰੂ ਸਾਹਿਬ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਇਹ ਸਮਾਗਮ ਰਾਸ਼ਟਰੀ ਏਕਤਾ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਇਸ ਪਹਿਲਕਦਮੀ ਸਦਕਾ ਨਵੀਂ ਪੀੜ੍ਹੀ ਸਨਾਤਨ ਧਰਮ ਦੀ ਰੱਖਿਆ ਲਈ ਦਿੱਤੀ ਗਈ ਅਦੁੱਤੀ ਸ਼ਹਾਦਤ ਤੋਂ ਜਾਣੂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੀਆਂ ਦਹਾਕਿਆਂ ਪੁਰਾਣੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News