ਹਲਕਾ ਘਨੌਰ ਦੇ ਪਿੰਡ ਉਂਟਸਰ ਤੋਂ 2 ਦਰਜਨ ਪਰਿਵਾਰ ਭਾਜਪਾ ’ਚ ਸ਼ਾਮਲ

Wednesday, Mar 11, 2026 - 06:23 PM (IST)

ਹਲਕਾ ਘਨੌਰ ਦੇ ਪਿੰਡ ਉਂਟਸਰ ਤੋਂ 2 ਦਰਜਨ ਪਰਿਵਾਰ ਭਾਜਪਾ ’ਚ ਸ਼ਾਮਲ

ਪਟਿਆਲਾ (ਰਾਜੇਸ਼ ਪੰਜੌਲਾ) : ਹਲਕਾ ਘਨੌਰ ਦੇ ਪਿੰਡ ਉਂਟਸਰ ਵਿਚ ਭਾਜਪਾ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ’ਚ ਭਾਜਪਾ ਦੇ ਹਲਕਾ ਇੰਚਾਰਜ ਘਨੌਰ ਵਿਕਾਸ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪਿੰਡ ਉਂਟਸਰ ਤੋਂ ‘ਆਪ’ ਦੇ 2 ਦਰਜਨ ਸਮਰਥਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਮੂਲੀਅਤ ਕੀਤੀ। ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਨੂੰ ਪਾਰਟੀ ਦਾ ਪਟਕਾ ਪੁਆ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਅਤੇ ਜੀ ਆਇਆਂ ਕਿਹਾ। ਇਸ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ’ਚ ਹੋਣ ਵਾਲੀ ਰੈਲੀ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਰੇ ਵਰਕਰਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਵੱਡੀ ਗਿਣਤੀ ’ਚ ਮੋਗਾ ਰੈਲੀ ਵਿਚ ਸ਼ਿਰਕਤ ਕਰਨਗੇ ਅਤੇ ਰੈਲੀ ਨੂੰ ਕਾਮਯਾਬ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਹਲਕਾ ਇੰਚਾਰਜ ਘਨੌਰ ਵਿਕਾਸ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਮੋਗਾ ਰੈਲੀ ਪੰਜਾਬ ਵਿਚ ਇਤਿਹਾਸ ਰਚੇਗੀ ਤੇ ਪੰਜਾਬ ਦੀ ਸਿਆਸਤ ਵਿਚ ਨਵਾਂ ਮੌੜ ਲੈ ਕੇ ਆਵੇਗੀ।

ਅੱਜ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂ ਪ੍ਰਿਤਪਾਲ (ਕਾਲਾ) ਰਾਮਨਾਥ, ਭਿੰਦਰ ਸਿੰਘ, ਸੁਰੇਸ਼ ਕੁਮਾਰ, ਲਾਭ ਸਿੰਘ, ਸੁਖਦੇਵ ਪ੍ਰੇਮੀ, ਸਾਹਿਬ ਸਿੰਘ, ਰਵੀ ਸ਼ਰਮਾ, ਲੱਜਾ ਰਾਮ ਬਾਵਾ, ਦਰਸ਼ਨ ਬਾਵਾ, ਆਸ਼ੂ ਬਾਬਾ, ਮਾਨਵ ਕੁਮਾਰ, ਦਿਪਾਂਸ਼ੂ ਸ਼ਰਮਾ ਨੂੰ ਹਲਕਾ ਇੰਚਾਰਜ ਭਾਜਪਾ ਵਿਕਾਸ ਸ਼ਰਮਾ ਨੇ ਕਿਹਾ ਕਿ ਨਵੇਂ ਸਾਥੀਆਂ ਨੂੰ ਪਾਰਟੀ ’ਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਵਰਕਰਾਂ ਦੇ ਜੁੜਨ ਨਾਲ ਹਲਕਾ ਘਨੌਰ ’ਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ ਵਾਲੇ ਸਮੇਂ ’ਚ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੇਗੀ। ਇਸ ਮੌਕੇ ਕਮਲਜੀਤ ਸਿੰਘ ਸਰਕਲ ਪ੍ਰਧਾਨ ਘਨੌਰ, ਹਰਜਿੰਦਰ ਸਿੰਘ ਜ਼ਿਲਾ ਮੀਤ ਪ੍ਰਧਾਨ, ਪਾਖਰ ਸਿੰਘ ਕਾਰਜਕਾਰਨੀ ਮੈਂਬਰ ਕਿਸਾਨ ਮੋਰਚਾ ਪੰਜਾਬ, ਰਜਨੀਸ਼ ਉਲਾਣਾ, ਸਰਕਲ ਪ੍ਰਧਾਨ ਹਰਪਾਲਪੁਰ, ਬਲਕਾਰ ਸਿੰਘ ਐੱਸ. ਸੀ. ਮੋਰਚਾ ਸਰਕਲ ਪ੍ਰਧਾਨ, ਸਰਬਜੋਤ ਸਿੰਘ ਸਰਵਾਰਾ ਸਰਕਲ ਮੀਤ ਪ੍ਰਧਾਨ, ਸੁਖਚੈਨ ਸਿੰਘ ਸਰਕਲ ਮੀਤ ਪ੍ਰਧਾਨ, ਪ੍ਰਿੰਸ ਕੁਮਾਰ ਸਰਕਲ ਸਕੱਤਰ ਸਮੇਤ ਆਦਿ ਭਾਜਪਾ ਵਰਕਰ ਮੌਜੂਦ ਸਨ।


author

Gurminder Singh

Content Editor

Related News