ਅੱਜ ਬਦਲ ਰਹੀ ਹੈ ਸਿਤਾਰਿਆਂ ਦੀ ਚਾਲ! ਜਾਣੋ ਕਿਹੜੀਆਂ ਰਾਸ਼ੀਆਂ ਲਈ ਖੁੱਲ੍ਹਣਗੇ ਤਰੱਕੀ ਦੇ ਬੰਦ ਦਰਵਾਜ਼ੇ
2/26/2026 10:20:14 AM
ਵੈੱਬ ਡੈਸਕ - ਅੱਜ 26 ਫਰਵਰੀ 2026 ਦਾ ਦਿਨ ਵੱਖ-ਵੱਖ ਰਾਸ਼ੀਆਂ ਦੇ ਲੋਕਾਂ ਲਈ ਨਵੇਂ ਮੌਕੇ ਅਤੇ ਵਿਸ਼ੇਸ਼ ਤਬਦੀਲੀਆਂ ਲੈ ਕੇ ਆਇਆ ਹੈ। ਸਰੋਤਾਂ ਅਨੁਸਾਰ, ਅੱਜ ਗ੍ਰਹਿਆਂ ਦੀ ਚਾਲ ਕਈ ਰਾਸ਼ੀਆਂ ਲਈ ਬਹੁਤ ਹੀ ਸ਼ੁਭ ਸਾਬਤ ਹੋਣ ਵਾਲੀ ਹੈ।
ਮੇਖ ਤੇ ਬ੍ਰਿਖ
- ਮੇਖ ਰਾਸ਼ੀ ਦੇ ਜਾਤਕਾਂ ਲਈ ਅੱਜ ਦਾ ਦਿਨ ਸਕਾਰਾਤਮਕ ਰਹੇਗਾ ਅਤੇ ਉਨ੍ਹਾਂ ਦਾ ਝੁਕਾਅ ਧਾਰਮਿਕ ਗਤੀਵਿਧੀਆਂ ਵੱਲ ਵਧੇਗਾ। ਉੱਥੇ ਹੀ ਬ੍ਰਿਖ ਰਾਸ਼ੀ ਵਾਲਿਆਂ ਲਈ ਦਿਨ ਸੰਤੁਲਿਤ ਰਹੇਗਾ, ਹਾਲਾਂਕਿ ਕੰਮ ਦੇ ਖੇਤਰ 'ਚ ਨਵੀਆਂ ਜ਼ਿੰਮੇਵਾਰੀਆਂ ਮਿਲਣ ਕਾਰਨ ਰੁੱਝੇਵੇਂ ਵਧ ਸਕਦੇ ਹਨ।
ਕਰਕ ਅਤੇ ਸਿੰਘ
- ਕਰਕ ਰਾਸ਼ੀ ਵਾਲਿਆਂ ਲਈ ਅੱਜ ਦਾ ਦਿਨ ਕਿਸਮਤ ਚਮਕਾਉਣ ਵਾਲਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਕੋਈ ਵੱਡਾ ਸਰਪ੍ਰਾਈਜ਼ ਮਿਲਣ ਦੀ ਉਮੀਦ ਹੈ ਤੇ ਸਿੰਘ ਰਾਸ਼ੀ ਦੇ ਲੋਕਾਂ ਲਈ ਆਮਦਨ ਦੇ ਨਵੇਂ ਸਰੋਤ ਬਣਨ ਦੇ ਯੋਗ ਹਨ ਅਤੇ ਵਪਾਰ 'ਚ ਭੈਣ-ਭਰਾਵਾਂ ਦਾ ਸਹਿਯੋਗ ਮਿਲੇਗਾ।
ਕੰਨਿਆ ਅਤੇ ਤੁਲਾ
- ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਵਪਾਰ 'ਚ ਲਾਭ ਹੋਣ ਦੇ ਸੰਕੇਤ ਹਨ ਅਤੇ ਪਰਿਵਾਰਕ ਸਮੱਸਿਆਵਾਂ ਹੌਲੀ-ਹੌਲੀ ਖਤਮ ਹੋਣਗੀਆਂ, ਤੁਲਾ ਰਾਸ਼ੀ ਵਾਲਿਆਂ ਨੂੰ ਪੁਰਾਣੇ ਨਿਵੇਸ਼ ਤੋਂ ਫਾਇਦਾ ਹੋ ਸਕਦਾ ਹੈ ਅਤੇ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ।
ਬ੍ਰਿਸ਼ਚਕ ਅਤੇ ਧਨੁ
- ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਅੱਜ ਦਾ ਦਿਨ ਲਾਭਕਾਰੀ ਰਹੇਗਾ ਅਤੇ ਕੰਮ ਦੇ ਸਿਲਸਿਲੇ 'ਚ ਕੀਤੀ ਗਈ ਯਾਤਰਾ ਸ਼ੁਭ ਰਹੇਗੀ ਅਤੇ ਧਨੁ ਰਾਸ਼ੀ ਵਾਲਿਆਂ ਨੂੰ ਪਰਿਵਾਰਕ ਲੋੜਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੋਵੇਗੀ।
ਮਕਰ, ਕੁੰਭ ਤੇ ਮੀਨ
- ਮਕਰ ਰਾਸ਼ੀ ਦੇ ਲੋਕਾਂ ਦੀ ਸਾਲਾਂ ਦੀ ਮਿਹਨਤ ਰੰਗ ਲਿਆ ਸਕਦੀ ਹੈ ਅਤੇ ਸਫਲਤਾ ਉਨ੍ਹਾਂ ਦੇ ਕਦਮ ਚੁੰਮੇਗੀ ਅਤੇ ਕੁੰਭ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ, ਜਦਕਿ ਤੇ ਮੀਨ ਰਾਸ਼ੀ ਦੇ ਜਾਤਕਾਂ ਨੂੰ ਕੰਮ ਦੇ ਖੇਤਰ ਵਿੱਚ ਸਹਿਕਰਮੀਆਂ ਦਾ ਪੂਰਾ ਸਹਿਯੋਗ ਮਿਲੇਗਾ।
ਸਿਹਤ ਅਤੇ ਸਾਵਧਾਨੀਆਂ :-
ਸਿਹਤ ਦੇ ਪੱਖੋਂ ਤੁਲਾ ਰਾਸ਼ੀ ਵਾਲਿਆਂ ਨੂੰ ਸਿਰ ਦਰਦ ਜਾਂ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਮਿਥੁਨ ਰਾਸ਼ੀ ਵਾਲਿਆਂ ਨੂੰ ਆਪਣੇ ਮਾਪਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਿੰਘ ਅਤੇ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਲਾਪਰਵਾਹੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
