ਸਾਵਧਾਨ ! ਜ਼ਹਿਰ ਤੋਂ ਘੱਟ ਨਹੀਂ ਹਨ ਇਹ ਖਾਣ ਵਾਲੀਆਂ ਚੀਜ਼ਾਂ!

Thursday, Mar 05, 2026 - 03:06 PM (IST)

ਸਾਵਧਾਨ ! ਜ਼ਹਿਰ ਤੋਂ ਘੱਟ ਨਹੀਂ ਹਨ ਇਹ ਖਾਣ ਵਾਲੀਆਂ ਚੀਜ਼ਾਂ!

ਹੈਲਥ ਡੈਸਕ - ਅੱਜ-ਕੱਲ੍ਹ ਦੀ ਖਰਾਬ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ 'ਚ ਮੌਜੂਦ ਤਿੰਨ ਸਭ ਤੋਂ ਆਮ ਚੀਜ਼ਾਂ ਜਿਵੇਂ ਕਿ ਨਮਕ, ਚੀਨੀ ਅਤੇ ਮੈਦਾ ਨੂੰ ਸਿਹਤ ਮਾਹਿਰਾਂ ਵੱਲੋਂ 'ਸਫੈਦ ਜ਼ਹਿਰ' ਦਾ ਦਰਜਾ ਦਿੱਤਾ ਗਿਆ ਹੈ? ਇਹ ਚੀਜ਼ਾਂ ਹੌਲੀ-ਹੌਲੀ ਸਰੀਰ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਹਨ ਅਤੇ ਮੋਟਾਪਾ, ਸ਼ੂਗਰ ਤੇ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਰਹੀਆਂ ਹਨ।

ਕਿਉਂ ਖ਼ਤਰਨਾਕ ਹੈ ਇਹ ਚੀਜ਼ਾਂ?

ਖੰਡ
- ਜ਼ਿਆਦਾ ਖੰਡ ਦੀ ਵਰਤੋਂ ਸਰੀਰ 'ਚ ਇੰਸੁਲਿਨ ਦੇ ਪੱਧਰ ਨੂੰ ਵਿਗਾੜਦੀ ਹੈ, ਜਿਸ ਨਾਲ ਟਾਈਪ-2 ਸ਼ੂਗਰ ਅਤੇ ਲਿਵਰ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਸਰੀਰ 'ਚ ਬੇਲੋੜੀ ਕੈਲੋਰੀ ਵਧਾ ਕੇ ਮੋਟਾਪੇ ਨੂੰ ਸੱਦਾ ਦਿੰਦੀ ਹੈ।

ਨਮਕ
- ਸਫੈਦ ਨਮਕ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦਾ ਸੇਵਨ ਵੱਧ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ, ਜੋ ਅੱਗੇ ਚੱਲ ਕੇ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ।

ਮੈਦਾ
- ਮੈਦਾ ਬਣਾਉਣ ਦੀ ਪ੍ਰਕਿਰਿਆ ਦੌਰਾਨ ਕਣਕ ਦੇ ਸਾਰੇ ਪੌਸ਼ਟਿਕ ਤੱਤ ਅਤੇ ਫਾਈਬਰ ਖ਼ਤਮ ਹੋ ਜਾਂਦੇ ਹਨ। ਇਹ ਸਾਡੀਆਂ ਆਂਦਰਾਂ 'ਚ ਚਿਪਕ ਜਾਂਦਾ ਹੈ, ਜਿਸ ਨਾਲ ਕਬਜ਼, ਗੈਸ ਅਤੇ ਪਾਚਨ ਤੰਤਰ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
 


author

Sunaina

Content Editor

Related News