2 ਵਾਰ ਭਾਜਪਾ ਦੇ ਟਿਕਟ ''ਤੇ ਚੋਣਾਂ ਲੜ ਚੁੱਕਿਆ ਹੈ ਕਿ ਬਿਹਾਰ ਟਾਪਰ ਘੁਟਾਲੇ ਦਾ ਦੋਸ਼ੀ

Tuesday, Jun 06, 2017 - 06:22 PM (IST)

ਨਵੀਂ ਦਿੱਲੀ— ਬਿਹਾਰ ਸਕੂਲ ਐਗਜ਼ਾਮੀਨੇਸ਼ਨ ਬੋਰਡ ਦੀ 12ਵੀਂ ਦੀ ਪ੍ਰੀਖਿਆ 'ਚ ਕਲਾ ਵਰਗ ਤੋਂ ਟਾਪ ਕਰਨ ਵਾਲਾ ਗਣੇਸ਼ ਕੁਮਾਰ ਸਮਸਤੀਪੁਰ ਜ਼ਿਲੇ ਦੇ ਤਾਜਪੁਰ ਸਥਿਤ ਰਾਮਨੰਦਨ ਸਿੰਘ ਜਗਦੀਸ਼ ਨਾਰਾਇਣ ਇੰਟਰ ਸਕੂਲ ਤੋਂ ਪਾਸ ਹੋਇਆ ਸੀ। ਇਸ ਸਕੂਲ ਦੇ ਸਕੱਤਰ ਜਵਾਹਰ ਪ੍ਰਸਾਦ ਸਿੰਘ ਅਤੇ ਉਸ ਦੇ ਬੇਟੇ ਅਤੇ ਸਕੂਲ ਦੇ ਪ੍ਰਿੰਸੀਪਲ ਅਭਿਤੇਂਦਰ ਕੁਮਾਰ ਸਿੰਘ ਨੂੰ ਪੁਲਸ ਲੱਭ ਰਹੀ ਹੈ। ਪੁਲਸ ਗਣੇਸ਼ ਕੁਮਾਰ ਸਮੇਤ 5 ਲੋਕਾਂ ਨੂੰ ਮਾਮਲੇ 'ਚ ਗ੍ਰਿਫਤਾਰ ਕਰ ਚੁਕੀ ਹੈ। ਸੂਤਰਾਂ ਅਨੁਸਾਰ ਜਵਾਹਰ ਪ੍ਰਸਾਦ ਸਿੰਘ ਦਾ ਭਾਜਪਾ ਨਾਲ ਕਰੀਬੀ ਰਿਸ਼ਤਾ ਦੱਸਿਆ ਜਾ ਰਿਹਾ ਹੈ। 
ਸਿੰਘ ਭਾਜਪਾ ਦੇ ਟਿਕਟ 'ਤੇ ਲਗਾਤਾਰ 2 ਵਾਰ ਸਾਲ 1985 ਅਤੇ 1990 'ਚ ਕਲਿਆਣਪੁਰ ਵਿਧਾਨ ਸਭਾ ਖੇਤਰ ਤੋਂ ਚੋਣਾਂ ਲੜ ਚੁਕੇ ਹਨ। ਸਿੰਘ ਨੇ ਸਾਲ 1974 ਦੇ ਜੇ.ਪੀ. ਅੰਦੋਲਨ 'ਚ ਵੀ ਹਿੱਸਾ ਲਿਆ ਸੀ। ਸੂਚਨਾ ਅਨੁਸਾਰ ਸਿੰਘ ਦੇ ਚਾਲ, ਚਰਿੱਤਰ ਅਤੇ ਚਿਹਰੇ ਦੀ ਜਾਣਕਾਰੀ ਕਈ ਨੇਤਾਵਾਂ ਦੇ ਨਾਲ-ਨਾਲ ਬਿਹਾਰ ਭਾਜਪਾ ਦੇ ਚੇਅਰਮੈਨ ਨਿਤਿਆਨੰਦ ਰਾਏ ਨੂੰ ਵੀ ਹੈ। ਬਿਹਾਰ ਨਾਲ ਜੁੜੇ ਹਰ ਘੁਟਾਲੇ 'ਚ ਰਾਜਦ ਅਤੇ ਜਨਤਾ ਦਲ (ਯੂ) ਦੇ ਨੇਤਾਵਾਂ ਦੇ ਸ਼ਾਮਲ ਹੋਣ ਦੇ ਦੋਸ਼ 'ਤੇ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਨੂੰ ਘੇਰਨ ਵਾਲੇ ਭਾਜਪਾ ਨੇਤਾ ਜਵਾਹਰ ਪ੍ਰਸਾਦ ਸਿੰਘ 'ਤੇ ਬੋਲਣ ਤੋਂ ਪਰਹੇਜ਼ ਕਰ ਰਹੇ ਹਨ। 
ਬਿਹਾਰ ਭਾਜਪਾ ਦੇ ਬੁਲਾਰੇ ਸੰਜੇ ਟਾਈਗਰ ਨੇ ਜਵਾਹਰ 'ਤੇ ਲੱਗੇ ਦੋਸ਼ਾਂ 'ਤੇ ਕਿਹਾ ਕਿ ਜਨਤਾ ਦਲ (ਯੂ) ਦੇ ਲੋਕ ਆਪਣੀ ਸਰਕਾਰ ਦੀ ਕਮਜ਼ੋਰੀ ਲੁਕਾਉਣ ਲਈ ਫਜ਼ੂਲ ਗੱਲਾਂ ਕਰ ਰਹੇ ਹਨ। ਅਸੀਂ ਗ੍ਰਿਫਤਾਰ ਕਰਨ ਤੋਂ ਕਿਸੇ ਨੂੰ ਰੋਕਿਆ ਹੈ ਕੀ? ਪੂਰੀ ਬਿਹਾਰ ਸਰਕਾਰ ਘੁਟਾਲੇਬਾਜ਼ਾਂ ਦੇ ਚੰਗੁਲ 'ਚ ਹੈ।


Related News