ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ ''ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ ''ਤੇ ਛਾਈ ਉਦਾਸੀ, ਜਾਣੋ ਵਜ੍ਹਾ

Tuesday, Sep 17, 2024 - 09:06 PM (IST)

ਫਾਜ਼ਿਲਕਾ (ਨਾਗਪਾਲ)– ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਜ਼ਿੰਦਗੀ 'ਚ ਸਫ਼ਲ ਹੋਣ ਲਈ ਮਿਹਨਤ ਦੇ ਨਾਲ-ਨਾਲ ਕਿਸਮਤ ਦਾ ਸਾਥ ਮਿਲਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਫਾਜ਼ਿਲਕਾ ਤੋਂ, ਜਿੱਥੇ ਪਿਛਲੇ 24 ਘੰਟਿਆਂ ’ਚ ਇਕ ਵਿਅਕਤੀ ਨੇ ਦੋ ਵਾਰ ਲਾਟਰੀ ਜਿੱਤੀ ਹੈ, ਪਰ ਇਸ ਦੇ ਬਾਵਜੂਦ ਵਿਅਕਤੀ ਦੇ ਚਿਹਰੇ ’ਤੇ ਨਿਰਾਸ਼ਾ ਹੈ।

ਲਾਟਰੀ ਜੇਤੂ ਬੂਟਾ ਰਾਮ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹੈ। ਹਾਲ ਹੀ ’ਚ ਉਸ ਨੂੰ ਲਗਾਤਾਰ ਲਾਟਰੀ ਦੇ ਇਨਾਮ ਮਿਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਾਗਾਲੈਂਡ ਰਾਜ ਲਾਟਰੀ ’ਚ 45,000 ਰੁਪਏ ਦੇ ਦੋ ਇਨਾਮ ਜਿੱਤੇ ਗਏ ਹਨ।

PunjabKesari

ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਰਾਹੁਲ ਗਾਂਧੀ 'ਤੇ ਵਰ੍ਹੇ ਰਵਨੀਤ ਬਿੱਟੂ, ਕਿਹਾ- 'ਵਿਦੇਸ਼ 'ਚ Asylum ਲੈਣ ਲਈ...'

ਦੱਸਣਯੋਗ ਹੈ ਕਿ ਲਾਟਰੀ ਵੀ ਛੋਟੀ ਨਹੀਂ ਹੈ ਪੂਰੇ 45,000 ਰੁਪਏ ਦੇ ਇਨਾਮ ਤਿੰਨ ਵਾਰ ਅਤੇ 10,000 ਅਤੇ 20,000 ਰੁਪਏ ਦੇ ਇਨਾਮ ਕਈ ਵਾਰ ਜਿੱਤੇ ਜਾ ਚੁੱਕੇ ਹਨ ਪਰ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਹ 2.5 ਕਰੋੜ ਰੁਪਏ ਦੇ ਇਨਾਮ ਦੀ ਉਡੀਕ ਕਰ ਰਿਹਾ ਹੈ।

ਇਹ ਵੀ ਪੜ੍ਹੋ- ਅੱਧੀ ਰਾਤੀਂ ਪੁਲਸ ਨੇ ਮਸ਼ਹੂਰ ਮਾਰਕੀਟ 'ਚ ਮਾਰੀ ਰੇਡ, ਲੋਕਾਂ ਨੂੰ ਪੈ ਗਈਆਂ ਭਾਜੜਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News