ਨਵ-ਵਿਆਹੁਤਾ ਦੀ ਮੌਤ ਦੇ ਮਾਮਲੇ ''ਚ ਪਤੀ ਸਣੇ ਸਹੁਰਾ ਪਰਿਵਾਰ ਦੋਸ਼ੀ ਕਰਾਰ

Tuesday, Sep 10, 2024 - 11:58 AM (IST)

ਨਵ-ਵਿਆਹੁਤਾ ਦੀ ਮੌਤ ਦੇ ਮਾਮਲੇ ''ਚ ਪਤੀ ਸਣੇ ਸਹੁਰਾ ਪਰਿਵਾਰ ਦੋਸ਼ੀ ਕਰਾਰ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਕਰੀਬ 6 ਸਾਲ ਪਹਿਲਾਂ ਦਾਜ ਕਾਰਨ ਵਿਆਹੁਤਾ ਦੇ ਕਤਲ ਦੇ ਮਾਮਲੇ ’ਚ ਪਤੀ, ਸੱਸ, ਸਹੁਰੇ ਅਤੇ ਦਿਓਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 12 ਸਤੰਬਰ ਨੂੰ ਸਜ਼ਾ 'ਤੇ ਫ਼ੈਸਲਾ ਸੁਣਾਏਗੀ। ਦੋਸ਼ੀਆਂ ਦੀ ਪਛਾਣ ਮ੍ਰਿਤਕਾ ਦੇ ਪਤੀ ਵਿਜੇ ਕੁਮਾਰ, ਸਹੁਰਾ ਪ੍ਰੇਮ ਚੰਦ, ਸੱਸ ਪ੍ਰਕਾਸ਼ੋ ਤੇ ਦਿਓਰ ਬੰਟੀ ਵਜੋਂ ਹੋਈ ਹੈ। ਕਰੀਬ 6 ਸਾਲ ਪਹਿਲਾਂ ਸੈਕਟਰ-36 ਥਾਣਾ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।

ਅੰਬਾਲਾ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਬਬਲੂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਮਨਜੀਤ ਦਾ ਵਿਆਹ 16 ਨਵੰਬਰ, 2011 ਨੂੰ ਸੈਕਟਰ-52 ਦੇ ਵਿਜੇ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੀ ਭੈਣ ਨਾਲ ਦਾਜ ਲਈ ਕੁੱਟਮਾਰ ਕਰਨ ਲੱਗੇ।

ਦੋਸ਼ੀਆਂ ਨੇ ਦਾਜ ਲਈ ਭੈਣ ਨੂੰ ਕਈ ਵਾਰ ਘਰੋਂ ਕੱਢ ਦਿੱਤਾ ਸੀ। 29 ਸਤੰਬਰ 2018 ਨੂੰ ਚੰਡੀਗੜ੍ਹ ਪੁਲਸ ਨੇ ਫੋਨ 'ਤੇ ਦੱਸਿਆ ਕਿ ਮਨਜੀਤ ਨੇ ਘਰ 'ਚ ਫ਼ਾਹਾ ਲੈ ਲਿਆ ਅਤੇ ਹਸਪਤਾਲ ਪਹੁੰਚਣ 'ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕਾ ਦੇ ਭਰਾ ਨੇ ਸਹੁਰੇ ਪਰਿਵਾਰ 'ਤੇ ਦਾਜ ਲਈ ਮੌਤ ਦਾ ਦੋਸ਼ ਲਾਇਆ ਸੀ। ਪੁਲਸ ਨੇ ਦਰਜ ਕਰਵਾਈ ਸ਼ਿਕਾਇਤ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਐੱਫ. ਆਈ. ਆਰ. ਦਰਜ ਕੀਤੀ ਸੀ।


author

Babita

Content Editor

Related News