ਡਰੱਗ ਤਸਕਰੀ ਦੇ ਦੋਸ਼ ’ਚ ਫੜ੍ਹੇ ਮੁਲਜ਼ਮ ਨੂੰ 2 ਸਾਲ ਦੀ ਕੈਦ

Thursday, Sep 12, 2024 - 12:49 PM (IST)

ਡਰੱਗ ਤਸਕਰੀ ਦੇ ਦੋਸ਼ ’ਚ ਫੜ੍ਹੇ ਮੁਲਜ਼ਮ ਨੂੰ 2 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਹੈਰੋਇਨ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਕੈਦ ਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਸੈਕਟਰ-38 ਦਾ ਮੋਨੂੰ (22) ਹੈ।

ਸੈਕਟਰ-39 ਥਾਣਾ ਪੁਲਸ ਨੇ ਕਰੀਬ 5 ਸਾਲ ਪਹਿਲਾਂ 2019 ’ਚ ਗਸ਼ਤ ਦੌਰਾਨ 10 ਗ੍ਰਾਮ ਹੈਰੋਇਨ ਸਮੇਤ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਦੀ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਪੁਲਸ ਨੇ ਮਾਮਲਾ ਦਰਜ ਕੀਤਾ ਸੀ।


author

Babita

Content Editor

Related News