172 ਕੋਰੋਨਾ ਪੀੜਤ ਜਨਾਨੀਆਂ ਦੀ ਡਿਲਿਵਰੀ, 44 ਨਵਜੰਮੇ ਬੱਚੇ ਨਿਕਲੇ ਪਾਜ਼ੇਟਿਵ

Sunday, May 31, 2020 - 10:59 AM (IST)

172 ਕੋਰੋਨਾ ਪੀੜਤ ਜਨਾਨੀਆਂ ਦੀ ਡਿਲਿਵਰੀ, 44 ਨਵਜੰਮੇ ਬੱਚੇ ਨਿਕਲੇ ਪਾਜ਼ੇਟਿਵ

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਕਈ ਗਰਭਵਤੀ ਜਨਾਨੀਆਂ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੋਏ ਟੈਸਟ 'ਚ ਉਹ ਕੋਰੋਨਾ ਵਾਇਰਸ ਤੋਂ ਪੀੜਤ ਨਿਕਲੀਆਂ। ਜ਼ਿਆਦਾਤਰ 'ਚ ਕੋਈ ਲੱਛਣ ਨਹੀਂ ਮਿਲਿਆ ਪਰ ਕੰਟੇਨਮੈਂਟ ਜ਼ੋਨ ਵਿਚ ਰਹਿਣ ਅਤੇ ਕਮਿਊਨਿਟੀ ਟਰਾਂਸਫਰ ਤੋਂ ਉਨ੍ਹਾਂ 'ਚ ਵਾਇਰਲ ਵਾਇਰਸ ਫੈਲਿਆ। ਇੱਥੋਂ ਦੇ ਸਿਵਲ ਹਸਪਤਾਲ, ਐੱਸ. ਵੀ. ਪੀ, ਸੋਲਾ ਸਿਵਲ, ਸ਼ਾਰਦਾਬੇਨ ਅਤੇ ਐੱਲ. ਜੀ. ਹਸਪਤਾਲ 'ਚ ਕੋਰੋਨਾ ਪੀੜਤ 172 ਜਨਾਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ 'ਚੋਂ 44 ਨਵਜੰਮੇ ਬੱਚੇ ਪਾਜ਼ੇਟਿਵ ਪਾਏ ਗਏ।

ਸਿਵਲ ਹਸਪਤਾਲ ਦੇ ਹੈੱਡ ਡਾਕਟਰ ਅਮਿਯ ਮਹਿਤਾ ਨੇ ਕਿਹਾ ਕਿ ਜਨਾਨੀਆਂ ਸਭ ਤੋਂ ਪਹਿਲਾਂ ਸਵਾਲ ਇਹ ਹੀ ਪੁੱਛਦੀਆਂ ਹਨ ਕਿ ਕੀ ਉਨ੍ਹਾਂ ਦਾ ਬੱਚਾ ਸੁਰੱਖਿਅਤ ਰਹੇਗਾ। ਅੰਕੜੇ ਦੱਸਦੇ ਹਨ ਕਿ ਪਿਛਲੇ 2 ਮਹੀਨਿਆਂ ਵਿਚ 90 ਬੱਚਿਆਂ ਦੀ ਡਿਲਿਵਰੀ ਹੋਈ, ਜਿਨ੍ਹਾਂ 'ਚ ਜਨਾਨੀਆਂ ਕੋਰੋਨਾ ਪੀੜਤ ਸਨ। ਹਾਲਾਂਕਿ ਇਨ੍ਹਾਂ 'ਚੋਂ 30 ਫੀਸਦੀ ਤੋਂ ਵੀ ਘੱਟ ਕੇਸਾਂ ਵਿਚ ਬੱਚੇ ਪਾਜ਼ੇਟਿਵ ਨਿਕਲੇ। ਇਸ ਤਰ੍ਹਾਂ ਹੀ ਐੱਸ. ਵੀ. ਪੀ. ਹਸਪਤਾਲ 'ਚ 70 ਕੋਰੋਨਾ ਪਾਜ਼ੇਟਿਵ ਜਨਾਨੀਆਂ ਦੀ ਡਿਲਿਵਰੀ ਹੋਈ। ਇਨ੍ਹਾਂ 'ਚੋਂ 15 ਜਾਂ ਫਿਰ 21.4 ਫੀਸਦੀ ਬੱਚੇ ਕੋਰੋਨਾ ਪਾਜ਼ੇਟਿਵ ਨਿਕਲੇ।

ਡਾਕਟਰ ਨੇ ਦੱਸਿਆ ਕਿ ਸਵਾਈਨ ਫਲੂ ਵਰਗੀਆਂ ਬੀਮਾਰੀਆਂ ਦੀ ਤੁਲਨਾ ਵਿਚ ਕੋਰੋਨਾ ਪਾਜ਼ੇਟਿਵ ਜਨਾਨੀਆਂ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਰਹੀਆਂ ਹਨ। ਸਾਰੀਆਂ ਜਨਾਨੀਆਂ 'ਚੋਂ ਸਿਰਫ ਇਕ ਨੂੰ ਹੀ ਸਾਹ ਲੈਣ ਵਿਚ ਮਦਦ ਦੀ ਲੋੜ ਪਈ। ਬਾਕੀ ਖੁਦ ਠੀਕ ਹੋ ਗਈਆਂ। ਸੋਲਾ ਸਿਵਲ ਹਸਪਤਾਲ ਵਿਚ ਡਾਕਟਰ ਅਜੈ ਦੇਸਾਈ ਨੇ ਦੱਸਿਆ ਕਿ ਹਸਪਤਾਲ 'ਚ ਕੋਰੋਨਾ ਪਾਜ਼ੇਟਿਵ 12 ਜਨਾਨੀਆਂ ਦੀ ਡਿਲਿਵਰੀ ਹੋਈ, ਜਿਨ੍ਹਾਂ 'ਚੋਂ ਇਕ ਵੀ ਬੱਚੇ 'ਚ ਵਾਇਰਸ ਨਹੀਂ ਪਾਇਆ ਗਿਆ। 

ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਜਨਾਨੀਆਂ 20 ਤੋਂ 30 ਸਾਲ ਦੀ ਉਮਰ ਵਰਗ ਦੀਆਂ ਹਨ, ਜਿਨ੍ਹਾਂ 'ਚ ਬੀਮਾਰੀ ਨਹੀਂ ਪਾਈ ਗਈ। ਕੁਝ ਬੱਚਿਆਂ ਨੂੰ ਛੱਡ ਕੇ ਜ਼ਿਆਦਾਤਰ ਬੱਚੇ ਵਾਇਰਸ ਤੋਂ ਬਚ ਗਏ। ਡਾਕਟਰ ਮਹਿਤਾ ਨੇ ਦੱਸਿਆ ਕਿ ਮਾਂ ਤੋਂ ਬੱਚੇ ਵਿਚ ਵਾਇਰਲ ਵਾਇਰਸ ਦੀ ਟਰਾਂਸਫਰ ਦੀ ਪਛਾਣ ਵਰਟੀਕਲ ਟਰਾਂਸਮਿਸ਼ਨ ਦੇ ਤੌਰ 'ਤੇ ਹੋਈ, ਜਿਸ ਬਾਰੇ ਸਟੱਡੀ ਦੀ ਲੋੜ ਹੈ।


author

Tanu

Content Editor

Related News