ਸ੍ਰੀ ਦਰਬਾਰ ਸਾਹਿਬ ਤੋਂ ਮਿਲੇ ਲੁਧਿਆਣਾ ਤੋਂ ਲਾਪਤਾ ਹੋਏ 2 ਬੱਚੇ

Wednesday, Dec 24, 2025 - 01:46 PM (IST)

ਸ੍ਰੀ ਦਰਬਾਰ ਸਾਹਿਬ ਤੋਂ ਮਿਲੇ ਲੁਧਿਆਣਾ ਤੋਂ ਲਾਪਤਾ ਹੋਏ 2 ਬੱਚੇ

ਲੁਧਿਆਣਾ (ਬੇਰੀ)- ਲੁਧਿਆਣਾ ਤੋਂ ਲਾਪਤਾ ਹੋਏ 2 ਮਾਸੂਮ ਬੱਚਿਆਂ ਨੂੰ ਪਰਿਵਾਰ ਨੇ ਆਖਿਰ ਲੱਭ ਲਿਆ। ਦੋਵੇਂ ਬੱਚੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਤੋਂ ਮਿਲੇ ਹਨ। ਪਰਿਵਾਰ ਉਨ੍ਹਾਂ ਨੂੰ ਸਹੀ ਸਲਾਮਤ ਘਰ ਲੈ ਕੇ ਆ ਗਿਆ ਹੈ। ਇਸ ਦੌਰਾਨ ਪਰਿਵਾਰ ਨੇ ਦੋਸ਼ ਲਾਇਆ ਕਿ ਬੱਚੇ ਗੁੰਮ ਹੋਣ ਤੋਂ ਬਾਅਦ ਪੁਲਸ ਨੇ ਸਿਰਫ ਇਕ ਦਿਨ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖੀ, ਉਸ ਤੋਂ ਬਾਅਦ ਪੁਲਸ ਨੇ ਸਿੱਧਾ ਕਹਿਣ ਦਿੱਤਾ ਕਿ ਖੁਦ ਹੀ ਬੱਚਿਆਂ ਨੂੰ ਲੱਭਣਾ ਪਵੇਗਾ, ਜਿਸ ਤੋਂ ਬਾਅਦ ਪਰਿਵਾਰ ਖੁਦ ਹੀ ਬੱਚਿਆਂ ਨੂੰ ਲੱਭਣ ਵਿਚ ਲੱਗਾ ਰਿਹਾ ਤੇ ਆਖਿਰ ਉਨ੍ਹਾਂ ਨੇ ਬੱਚੇ ਲੱਭ ਲਏ।

ਜਾਣਕਾਰੀ ਮੁਤਾਬਕ ਬੱਚਿਆਂ ਦੇ ਲਾਪਤਾ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਤੁਰੰਤ ਪੁਲਸ ਨੂੰ ਇਸ ਦੀ ਸ਼ਿਕਾੲਤ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰ ਪੁਲਸ ਨੇ ਕੋਈ ਮਦਦ ਨਹੀਂ ਕੀਤੀ। ਫਿਰ ਉਨ੍ਹਾਂ ਨੇ ਖੁਦ ਹੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰ ਕੇ ਬੱਚਿਆਂ ਬਾਰੇ ਪਤਾ ਲਗਾਇਆ।

ਇਕ ਫੁਟੇਜ ਵਿਚ ਬੱਚੇ ਬੱਸ ’ਚ ਚੜ੍ਹਦੇ ਨਜ਼ਰ ਆਏ ਸਨ। ਉਸ ਤੋਂ ਬਾਅਦ ਅੰਮ੍ਰਿਤਸਰ ਪੁਲਸ ਦੀ ਲੁਧਿਆਣਾ ਪੁਲਸ ਨੂੰ ਕਾਲ ਆਈ ਕਿ ਸ੍ਰੀ ਦਰਬਾਰ ਸਾਹਿਬ ਵਿਚ 2 ਬੱਚੇ ਮਿਲੇ ਹਨ, ਜੋ ਖੁਦ ਨੂੰ ਲੁਧਿਆਣਾ ਦੇ ਦੱਸ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਪਰਿਵਾਰ ਨੂੰ ਦੱਸਿਆ ਕਿ ਪਰਿਵਾਰ ਬੱਚਿਆਂ ਨੂੰ ਲੈਣ ਲਈ ਖੁਦ ਹੀ ਅੰਮ੍ਰਿਤਸਰ ਗਿਆ ਅਤੇ ਲੈ ਕੇ ਵਾਪਸ ਆ ਗਿਆ। ਉਨ੍ਹਾਂ ਨੇ ਪੁਲਸ ਨੂੰ ਨਾਲ ਚੱਲਣ ਲਈ ਕਿਹਾ ਸੀ ਪਰ ਪੁਲਸ ਨੇ ਮਨ੍ਹਾ ਕਰ ਦਿੱਤਾ ਸੀ ਅਤੇ ਕਿਹਾ ਕਿ ਬੱਚੇ ਲੈ ਕੇ ਥਾਣੇ ਆ ਜਾਣਾ। ਹਾਲ ਦੀ ਘੜੀ, ਬੱਚਿਆਂ ਦੇ ਮਿਲਣ ਨਾਲ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ।


author

Anmol Tagra

Content Editor

Related News