ਨੌਜਵਾਨ ਲਾਲਚਵੱਸ ਹੋ ਕੇ ਹਨੇਰੇ ਰਸਤਿਆਂ ਵੱਲ ਨਾ ਜਾਣ : ਐੱਸ.ਐੱਸ.ਪੀ. ਤੂਰਾ

09/29/2022 10:45:09 PM

ਮਾਨਸਾ (ਸੰਦੀਪ ਮਿੱਤਲ) : ਨੌਜਵਾਨਾਂ ਨੂੰ ਲਾਲਚਵੱਸ ਹੋ ਕੇ ਮਾੜੇ ਕੰਮਾਂ ਵੱਲ ਮੂੰਹ ਨਹੀਂ ਕਰਨਾ ਚਾਹੀਦਾ। ਕੁਝ ਵਿਅਕਤੀ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਕੁਰਾਹੇ ਪਾਉਣ ਦੀ ਖੇਡ ਖੇਡ ਰਹੇ ਹਨ। ਅਜਿਹੇ ਵਿਅਕਤੀਆਂ ਤੋਂ ਨੌਜਵਾਨ ਪੀੜ੍ਹੀ ਨੂੰ ਚੌਕੰਨੇ ਹੋਣਾ ਚਾਹੀਦਾ ਹੈ। ਮਾਨਸਾ ਦੇ ਐੱਸ.ਐੱਸ.ਪੀ. ਗੌਰਵ ਤੂਰਾ ਆਈ.ਪੀ.ਐੱਸ. ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਭਾਵੁਕ ਹੋ ਕੇ ਨੌਜਵਾਨਾਂ ਨੂੰ ਗੈਂਗਸਟਰ ਗਰੁੱਪ ਨਾਲ ਜੁੜਨ ਲਈ ਕਹਿਣ ਵਾਲੇ ਇਕ ਨੌਜਵਾਨ ਦਾ ਮਾਮਲਾ ਹੱਥ ਲੱਗਣ ਤੋਂ ਬਾਅਦ ਕਿਹਾ ਕਿ ਇਸ ਮਾਮਲੇ ਵਿੱਚ ਨੌਜਵਾਨ ਭਾਵੁਕ ਅਤੇ ਸਸਤੀ ਸ਼ੌਹਰਤ ਹਾਸਲ ਕਰਨ ਲਈ ਸੋਸ਼ਲ ਮੀਡੀਆ 'ਤੇ ਫਰਜ਼ੀ ਪੋਸਟਾਂ ਪਾ ਰਿਹਾ ਸੀ, ਜਿਸ ਵਿੱਚ ਉਸ ਵੱਲੋਂ ਨੌਜਵਾਨਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਨਾਲ ਜੁੜਨ ਦੀ ਅਪੀਲ ਕੀਤੀ ਗਈ ਸੀ।

ਇਹ ਵੀ ਪੜ੍ਹੋ : ਦੀਦਾਰ ਸਿੰਘ ਨਲਵੀ ਨੇ HSGPC ਬਣਾਉਣ ਦੀ ਦੱਸੀ ਵਜ੍ਹਾ, ਪ੍ਰਧਾਨਗੀ ਦੀ ਠੋਕੀ ਦਾਅਵੇਦਾਰੀ

ਐੱਸ.ਐੱਸ.ਪੀ. ਤੂਰਾ ਨੇ ਕਿਹਾ ਕਿ ਨੌਜਵਾਨਾਂ ਮੂਹਰੇ ਦੇਸ਼ ਅਤੇ ਆਪਣੇ ਪਰਿਵਾਰਾਂ ਦਾ ਵੱਡਾ ਭਵਿੱਖ ਹੈ। ਉਹ ਚੰਗਾ ਪੜ੍ਹ-ਲਿਖ ਕੇ ਆਪਣਾ ਭਵਿੱਖ ਸੰਵਾਰਨ ਤੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾਉਣ। ਨੌਜਵਾਨਾਂ ਨੂੰ ਅਜਿਹੀਆਂ ਭਾਵੁਕ ਤਕਰੀਰਾਂ ਅਤੇ ਪੋਸਟਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹੇ ਰਾਹ ਨੌਜਵਾਨਾਂ ਨੂੰ ਹਨੇਰੇ ਵੱਲ ਲੈ ਜਾਂਦੇ ਹਨ, ਜਿਸ ਵਿੱਚ ਪੀੜ੍ਹੀਆਂ ਦਰ ਪੀੜ੍ਹੀਆਂ ਬਰਬਾਦ ਹੋ ਜਾਂਦੀਆਂ ਹਨ। ਤੂਰਾ ਨੇ ਕਿਹਾ ਕਿ ਪਿੰਡ ਗੁੜੱਦੀ ਥਾਣਾ ਭੀਖੀ ਦੇ ਨੌਜਵਾਨ ਸੁਖਜੀਤ ਸਿੰਘ ਦਾ ਅਜਿਹਾ ਮਾਮਲਾ ਪੁਲਸ ਦੇ ਸਾਹਮਣੇ ਆਇਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਮਿਲੇਗੀ। ਜੇਕਰ ਹੋਰ ਕੋਈ ਨੌਜਵਾਨ ਅਜਿਹੀਆਂ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀਆਂ ਕਰਨਗੇ ਤਾਂ ਉਨ੍ਹਾਂ 'ਤੇ ਵੀ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੁਲਸ ਦਾ ਸਹਿਯੋਗ ਕਰਨ ਅਤੇ ਹੋਰਾਂ ਨੌਜਵਾਨਾਂ ਨੂੰ ਵੀ ਗਲਤ ਰਸਤੇ ਪੈਣ ਤੋਂ ਰੋਕਣ। ਉਨ੍ਹਾਂ ਕਿਹਾ ਕਿ ਸੁਝਾਅ ਦੇਣ ਵਾਲੇ ਨੌਜਵਾਨਾਂ ਦਾ ਮਾਨਸਾ ਪੁਲਸ ਵੱਲੋਂ ਸਵਾਗਤ ਹੈ। ਕੋਈ ਵਿਅਕਤੀ ਕਿਸੇ ਵੀ ਵੇਲੇ ਮਾਨਸਾ ਪੁਲਸ ਜਾਂ ਉਨ੍ਹਾਂ ਨੂੰ ਦਫ਼ਤਰ ਮਿਲ ਕੇ ਸੁਝਾਅ ਦੇ ਸਕਦਾ ਹੈ, ਜਿਸ 'ਤੇ ਪੂਰਨ ਗੌਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਕੀਤੀ ਬੇਅਦਬੀ 'ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News