ਪੰਜਾਬ ਤੋਂ ਹਿਮਾਚਲ ਜਾਣ ਵਾਲਿਆਂ ਨੂੰ ਝਟਕਾ
Thursday, Feb 19, 2026 - 06:10 PM (IST)
ਚੰਡੀਗੜ੍ਹ : ਪੰਜਾਬ ਤੋਂ ਹਿਮਾਚਲ ’ਚ ਜਾਣ ਵਾਲਿਆਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਹਿਮਾਚਲ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਵਿਚ ਆਉਣ ਹੋਣ ਵਾਲੇ ਵਾਹਨਾਂ ਦੇ ਦਾਖਲੇ ’ਤੇ ਭਾਰੀ ਵਾਧਾ ਕੀਤਾ ਹੈ। ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ‘ਇਲਾਕਾ ਬਚਾਓ ਸੰਘਰਸ਼ ਮੋਰਚਾ’ ਨੇ ਇਸ ਦਾ ਵਿਰੋਧ ਕਰਦਿਆਂ ਕੋਈ ਵੱਡਾ ਫੈ਼ਸਲਾ ਕਰਨ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਹਿਮਾਚਲ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਹੁਣ ਸੂਬੇ ਵਿਚ ਦਾਖਲ ਹੋਣ ਵਾਲੀ ਪੰਜ ਸੀਟਰ ਕਾਰ 130 ਰੁਪਏ, ਇਨੋਵਾ, ਜੀਪ, ਥਾਰ ਅਤੇ ਵੈਨ 170, ਮਿੰਨੀ ਬੱਸ, ਟੈਂਪੂ ਤੇ ਹੋਰ ਵਾਹਨ 320, ਬੱਸ, ਟਰੱਕ 570, ਵੱਧ ਭਾਰ ਢੋਹਣ ਵਾਲੇ ਟਰੱਕ, ਟਿੱਪਰ ਤੇ ਹੈਵੀ ਟਰਾਲੇ ਕ੍ਰਮਵਾਰ 600, 800 ਅਤੇ 900 ਰੁਪਏ ਐਂਟਰੀ ਫੀਸ ਦੇਣਗੇ। ਨੰਗਲ ਅਤੇ ਆਸ-ਪਾਸ ਦੇ ਪਿੰਡ, ਜਿਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿਚ ਹਨ, ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪਵੇਗੀ ਕਿਉਂਕਿ ਹਿਮਾਚਲ ਸਰਕਾਰ ਦੇ ਫੈ਼ਸਲੇ ਅਨੁਸਾਰ ਹੁਣ ਉਨ੍ਹਾਂ ਨੂੰ ਰਿਸ਼ਤੇਦਾਰੀਆਂ ਨਿਭਾਉਣ ਲਈ ਵੱਧ ਪੈਸੇ ਦੇਣੇ ਪੈਣਗੇ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਦੱਸ ਦਈਏ ਕਿ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਵਾਹਨਾਂ ਦੀ ਐਂਟਰੀ ਲਈ ਸਰਹੱਦ ਟੌਲ ਬੈਰੀਅਰ ਮਹਿਤਪੁਰ, ਸੰਤੋਖਗੜ੍ਹ, ਭੂਬੋਵਾਲ ਪੋਲੀਆ ਅਤੇ ਬਾਥੜੀ ਵਿਚ ਲਗਾਏ ਗਏ ਹਨ। ਨੇੜਲੇ ਪਿੰਡਾਂ ਤੇ ਨੰਗਲ ਸ਼ਹਿਰ ਦੇ ਵਸਨੀਕਾਂ ਨੇ ਟੌਲ ਐਂਟਰੀ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਨਵੇਂ ਠੇਕੇਦਾਰ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਨਵੇਂ ਰੇਟ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਲਾਕਾ ਬਚਾਓ ਸੰਘਰਸ਼ ਮੌਰਚਾ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਇਸ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਹਿਮਾਚਲ ਸਰਕਾਰ ਦੀ ਅੰਨ੍ਹੀ ਲੁੱਟ ਦੱਸਿਆ। ਉਨ੍ਹਾਂ ਕਿਹਾ ਕਿ ‘ਇਲਾਕਾ ਬਚਾਓ ਸੰਘਰਸ਼ ਮੌਰਚਾ’ ਇਸ ਸਬੰਧੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕਰੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਸ ਲੁੱਟ ਵਿਰੁੱਧ ਇੱਕਜੁਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਹਿਮਾਚਲ ਸਰਕਾਰ ਦੀ ਐਂਟਰੀ ਦੌਰਾਨ ਹੁੰਦੀ ਲੁੱਟ ਵਿਰੁੱਧ ਕੋਈ ਕਦਮ ਨਾ ਚੁੱਕਿਆ ਤਾਂ ਇਹ ਲੁੱਟ ਵਧਦੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ : ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ ! ਫੀਸਾਂ ਸਬੰਧੀ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਪੰਜਾਬ ਦੇ ਇਤਿਹਾਸ ਦੀ ਸੱਭ ਤੋਂ ਵੱਡੀ ਡਿਜੀਟਲ ਠੱਗੀ! ਬਜ਼ੁਰਗ ਤੋਂ ਠੱਗੇ 20,00,00,000 ਰੁਪਏ, ਤਰੀਕਾ ਜਾਣ ਉੱਡਣਗੇ ਹੋਸ਼
