ਪੰਜਾਬ ''ਚ ਦਿਨ-ਦਿਹਾੜੇ ਵੱਡੀ ਲੁੱਟ, ਰੌਂਗਟੇ ਖੜ੍ਹੇ ਹੋ ਜਾਣਗੇ ਦਿਨ ਦਿਹਾੜੇ ਵਾਪਰੇ ਇਸ ਕਾਂਡ ਬਾਰੇ ਜਾਣ ਕੇ

Friday, Feb 27, 2026 - 01:48 PM (IST)

ਪੰਜਾਬ ''ਚ ਦਿਨ-ਦਿਹਾੜੇ ਵੱਡੀ ਲੁੱਟ, ਰੌਂਗਟੇ ਖੜ੍ਹੇ ਹੋ ਜਾਣਗੇ ਦਿਨ ਦਿਹਾੜੇ ਵਾਪਰੇ ਇਸ ਕਾਂਡ ਬਾਰੇ ਜਾਣ ਕੇ

ਮੋਗਾ (ਕਸ਼ਿਸ਼) : ਮੋਗਾ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਮਹਿਲਾ ਨੂੰ ਘਰ ਅੰਦਰ ਬੰਦੀ ਬਣਾ ਕੇ ਕਰੀਬ 10 ਤੋਲੇ ਸੋਨਾ, ਨਗਦੀ ਅਤੇ ਘਰੇਲੂ ਸਮਾਨ ਦੀ ਲੁੱਟ ਕੀਤੀ ਗਈ। ਇਹ ਵਾਰਦਾਤ ਨੂੰ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਚੋਰਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ, ਉਸ ਵੇਲੇ ਮਹਿਲਾ ਘਰ ਵਿਚ ਇਕੱਲੀ ਸੀ। ਉਸ ਦਾ ਪਰਿਵਾਰ ਰਿਸ਼ਤੇਦਾਰੀ ਵਿਚ ਭੋਗ ਸਮਾਗਮ ’ਤੇ ਗਿਆ ਹੋਇਆ ਸੀ।

ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਦੋ ਨਕਾਬਪੋਸ਼ ਵਿਅਕਤੀ ਬਾਈਕ ’ਤੇ ਸਵਾਰ ਹੋ ਕੇ ਆਉਂਦੇ ਹਨ। ਬਾਈਕ ਘਰ ਅੱਗੇ ਰੁਕਦੀ ਹੈ ਅਤੇ ਪਿੱਛੇ ਬੈਠਾ ਇਕ ਵਿਅਕਤੀ ਉਤਰ ਕੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੁੰਦਾ ਹੈ। ਬਾਅਦ ਵਿਚ ਉਹ ਅੰਦਰੋਂ ਗੇਟ ਖੋਲ੍ਹ ਦਿੰਦਾ ਹੈ। ਇਸ ਤੋਂ ਬਾਅਦ ਦੂਜਾ ਮੋਟਰਸਾਈਕਲ ਸਵਾਰ ਕੁਝ ਦੂਰ ਤੱਕ ਬਾਈਕ ਲਿਜਾ ਕੇ ਮੁੜ ਵਾਪਸ ਆਉਂਦਾ ਹੈ ਅਤੇ ਘਰ ਅੰਦਰ ਦਾਖਲ ਹੋ ਜਾਂਦਾ ਹੈ। ਜਿਸ ਤੋਂ ਬਾਅਦ ਔਰਤ ਨੂੰ ਬੰਦੀ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਫਿਲਹਾਲ ਸੂਚਨਾ ਮਿਲਣ ਉਪਰੰਤ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੋਸ਼ੀਆਂ ਤੱਕ ਪਹੁੰਚਣ ਲਈ ਪੁਲਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਵੀ ਚੋਰਾਂ ਨੇ ਇਸੇ ਤਰਜ਼ 'ਤੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਸੀ। 


author

Gurminder Singh

Content Editor

Related News