PUNJAB : ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ

Monday, Feb 16, 2026 - 11:50 AM (IST)

PUNJAB : ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ

ਮੋਹਾਲੀ (ਵੈੱਬ ਡੈਸਕ, ਜੱਸੀ) : ਇੱਥੇ ਫੇਜ਼-11 ਵਿਖੇ ਜਨਮਦਿਨ ਦੀਆਂ ਖ਼ੁਸ਼ੀਆ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਕੁੱਝ ਨੌਜਵਾਨਾਂ ਵਲੋਂ ਇਕ ਮੁੰਡੇ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਆਕਾਸ਼ਦੀਪ ਨਾਂ ਦੇ ਨੌਜਵਾਨ ਦਾ ਜਨਮਦਿਨ ਸੀ। ਉਸ ਦੇ ਦੋਸਤ ਜਨਮਦਿਨ ਮਨਾਉਣ ਲਈ ਫੇਜ਼-11 ਮੰਦਰ ਵਿਖੇ ਮੱਥਾ ਟੇਕਣ ਗਏ। ਇਸ ਦੌਰਾਨ ਮੰਦਰ ਦੇ ਬਾਹਰ ਉਨ੍ਹਾਂ ਦੀ ਭੈਣ ਨੂੰ ਕੁੱਝ ਨੌਜਵਾਨ ਗਲਤ ਨਜ਼ਰਾਂ ਨਾਲ ਦੇਖਣ ਲੱਗੇ ਅਤੇ ਛੇੜਖਾਨੀ ਕਰਨ ਲੱਗੇ।

ਇਹ ਵੀ ਪੜ੍ਹੋ : ਪੰਜਾਬ 'ਚ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਰੈਗੂਲਰ ਕਰਨ ਦੇ ਹਾਈਕੋਰਟ ਨੇ ਦਿੱਤੇ ਹੁਕਮ

ਜਦੋਂ ਆਕਾਸ਼ਦੀਪ ਅਤੇ ਉਸ ਦੇ ਦੋਸਤਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਆਕਾਸ਼ਦੀਪ ਦੇ ਮਾਸੀ ਦੇ ਪੁੱਤ ਗੁਰਸੇਵ ਸਿੰਘ ਦੀ ਛਾਤੀ 'ਚ ਕਿਰਚਾਂ ਨਾਲ ਵਾਰ ਕਰ ਦਿੱਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਹਾਲਤ 'ਚ ਗੁਰਸੇਵ ਸਿੰਘ ਨੂੰ ਫੇਜ਼-8 ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਜ ਸਵੇਰੇ ਗੁਰਸੇਵ ਸਿੰਘ ਦੀ ਮੌਤ ਹੋ ਗਈ। ਇਸ ਸੰਬਧੀ ਮ੍ਰਿਤਕ ਦੇ ਦੋਸਤ ਜਸ਼ਨਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ 15-16 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਦੋਸਤ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 16, 17 ਅਤੇ 18 ਤਾਰੀਖ਼ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਕੀਤੀ ਤਾਜ਼ਾ ਭਵਿੱਖਬਾਣੀ

ਦੂਜੇ ਪਾਸੇ ਮ੍ਰਿਤਕ ਦਾ ਪਰਿਵਾਰ ਹਸਪਤਾਲ ਦੇ ਬਾਹਰ ਇਸ ਗੱਲ ਦੀ ਮੰਗ ਕਰ ਰਿਹਾ ਹੈ ਕਿ ਜਲਦੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੰ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ, ਜਿਸ 'ਚ ਕੁੱਝ ਨੌਜਵਾਨ ਗੁਰਸੇਵ ਸਿੰਘ 'ਤੇ ਹਮਲੇ ਕਰਦੇ ਦਿਖਾਈ ਦੇ ਰਹੇ ਹਨ। ਪੁਲਸ ਉਨ੍ਹਾਂ ਦੀ ਪਛਾਣ ਕਰਨ 'ਚ ਜੁੱਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News