ਰੇਲ ਗੱਡੀ ਦੀ ਲਪੇਟ ''ਚ ਆਉਣ ਕਾਰਨ ਔਰਤ ਦੀ ਮੌਤ
Sunday, Feb 23, 2025 - 07:06 PM (IST)

ਮੰਡੀ ਗੋਬਿੰਦਗੜ੍ਹ (ਸੁਰੇਸ਼)- ਸਥਾਨਕ ਸਰਹਿੰਦ ਸਾਈਡ ਡਾਊਨ ਲਾਈਨ ਪਾਰ ਕਰਦੇ ਸਮੇਂ ਇਕ ਔਰਤ ਦੀ ਮੌਤ ਹੋ ਗਈ। ਜੀ. ਆਰ. ਪੀ. ਰੇਲਵੇ ਪੁਲਸ ਚੌਂਕੀ ਗੋਬਿੰਦਗੜ੍ਹ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਕ ਔਰਤ ਸਰਹਿੰਦ ਸਾਈਡ ਪ੍ਰੇਮ ਨਗਰ ਨੇੜੇ ਕਿਲੋਮੀਟਰ ਨੰਬਰ 323/26/24 'ਤੇ ਡਾਊਨ ਲਾਈਨ ’ਤੇ ਰੇਲਵੇ ਟਰੈਕ ਪਾਰ ਕਰ ਰਹੀ ਸੀ। ਇਸ ਦੌਰਾਨ ਉਹ ਅੰਮ੍ਰਿਤਸਰ ਅਤੇ ਸਹਰਸਾ ਵਿਚਕਾਰ ਚੱਲ ਰਹੀ ਇਕ ਰੇਲਗੱਡੀ ਦੀ ਲਪੇਟ ਵਿਚ ਆ ਗਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਪੁਲਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e