ਕੰਪਨੀ ਦੀ ਬੱਸ ਉਡੀਕ ਰਹੇ ਵਰਕਰਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਹੋਈ ਮੌਤ

Thursday, Jul 03, 2025 - 03:45 PM (IST)

ਕੰਪਨੀ ਦੀ ਬੱਸ ਉਡੀਕ ਰਹੇ ਵਰਕਰਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਹੋਈ ਮੌਤ

ਸਾਹਨੇਵਾਲ (ਜ.ਬ.)- ਜੀ. ਟੀ. ਰੋਡ ਦਿੱਲੀ ਉੱਪਰ ਆਪਣੀ ਕੰਪਨੀ ਦੀ ਬੱਸ ਦੀ ਉਡੀਕ ਕਰ ਰਹੇ 4 ਲੋਕਾਂ ਨੂੰ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਨੇਵਾਲ ਦੀ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ

ਜਾਣਕਾਰੀ ਅਨੁਸਾਰ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮਹਿੰਦਰ ਵਾਸੀ ਗੋਵਿੰਦਗੜ੍ਹ ਨੇ ਦੱਸਿਆ ਕਿ ਉਹ ਆਪਣੇ 3 ਸਾਥੀਆਂ ਅੰਕਿਤ ਕੁਮਾਰ, ਕੰਚਨ ਵਿਸ਼ਕਰਮਾ ਅਤੇ ਅਜਮਲ ਅੰਸਾਰੀ ਨਾਲ ਕੰਪਨੀ ਦੀ ਬੱਸ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਜਮਲ ਅੰਸਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News