ਪੰਜਾਬ ''ਚ ਸਕੂਲ ਬੱਸ ਕਾਰਨ ਵਾਪਰਿਆ ਹਾਦਸਾ! ਬ੍ਰੇਕਾਂ ਫ਼ੇਲ੍ਹ ਹੋਣ ਮਗਰੋਂ ਪੈ ਗਈਆਂ ਭਾਜੜਾਂ
Friday, Jul 04, 2025 - 12:31 PM (IST)

ਫ਼ਿਲੌਰ (ਭਾਖੜੀ)- ਫ਼ਿਲੌਰ ਬੱਸ ਸਟੈਂਡ ਨੇੜੇ ਡੀ. ਆਰ. ਵੀ., ਡੀ. ਏ. ਵੀ. ਸੈਂਟਰੀ ਪਬਲਿਕ ਸਕੂਲ ਫ਼ਿਲੌਰ ਦੀ ਬੱਸ ਤੋਂ ਚਾਲਕ ਕੰਟਰੋਲ ਗੁਆ ਬੈਠਾ ਜੋ ਸੜਕ ’ਤੇ ਖੜ੍ਹੇ 4 ਵਾਹਨਾਂ ਨਾਲ ਟਕਰਾ ਗਈ, ਜਿਸ ਕਾਰਨ ਚਾਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਸ਼ੰਕਰ ਸੰਧੂ, ਰਾਮ ਲਾਲ ਨੇ ਦੱਸਿਆ ਕਿ ਸਕੂਲ ਬੱਸ ਫਿਲੌਰ ਸ਼ਹਿਰ ਦੇ ਸਕੂਲ ਵੱਲ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜੋ ਬੇਕਾਬੂ ਹੋ ਗਈ। ਉਨ੍ਹਾਂ ਦੱਸਿਆ ਕਿ ਬੱਸ ’ਚ ਕੋਈ ਸਕੂਲੀ ਬੱਚਾ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ - ਘਰੋਂ ਭੱਜਣ ਵਾਲੇ ਪ੍ਰੇਮੀ ਜੋੜਿਆਂ ਲਈ ਬੇਹੱਦ ਅਹਿਮ ਖ਼ਬਰ! ਜਾਰੀ ਹੋਏ ਨਵੇਂ ਨਿਰਦੇਸ਼
ਜਦੋਂ ਡਰਾਈਵਰ ਪਰਮਜੀਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਬੱਸ ਦੀ ਬ੍ਰੇਕ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਸਟੇਰਿੰਗ ਵ੍ਹੀਲ ਲਾਕ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਮੌਕੇ ’ਤੇ ਪਹੁੰਚੇ 112 ਪੀ. ਸੀ. ਆਰ. ਦਸਤੇ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬੱਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਵਿਰੁੱਧ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8