ਸਬਜ਼ੀ ਮੰਡੀ ''ਚ ਠੱਪ ਰਿਹਾ ਕਾਰੋਬਾਰ! ਗਾਹਕਾਂ ਨੇ ਚਿੱਕੜ ਕਾਰਨ ਬਣਾਈ ਰੱਖੀ ਦੂਰੀ
Thursday, Jul 03, 2025 - 04:00 PM (IST)

ਲੁਧਿਆਣਾ (ਖੁਰਾਣਾ)- ਕੰਮ ਦੇ ਸਮੇਂ ਦੌਰਾਨ ਮੀਂਹ ਪੈਣ ਕਾਰਨ, ਸਬਜ਼ੀ ਮੰਡੀ ਅਤੇ ਫਲ ਮੰਡੀ ਦੇ ਵੱਡੇ ਕਾਰੋਬਾਰੀਆਂ ਦਾ ਸਾਮਾਨ ਜਿਵੇਂ ਦਾ ਤਿਵੇਂ ਹੀ ਪਿਆ ਰਿਹਾ। ਦੂਜੇ ਪਾਸੇ ਹੋਲਸੇਲ ਮੰਡੀ ’ਚ ਗਲੀਆਂ-ਮੁਹੱਲਿਆਂ ’ਚ ਰੇਹੜੀ ਲਗਾਉਣ ਵਾਲੇ ਅਤੇ ਗਲੀਆਂ-ਮੁਹੱਲਿਆਂ ’ਚ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਲੋਕਾਂ ਨੇ ਬਾਰਿਸ਼ ਕਾਰਨ ਸਾਮਾਨ ਨਹੀਂ ਖਰੀਦਿਆ, ਜਿਸ ਕਾਰਨ ਅੱਜ ਗਲੀਆਂ-ਮੁਹੱਲਿਆਂ ’ਚ ਸਬਜ਼ੀਆਂ ਨਹੀਂ ਪਹੁੰਚੀਆਂ। ਬਾਰਿਸ਼ ਕਾਰਨ ਸਬਜ਼ੀ ਮੰਡੀ ’ਚ ਨਰਕ ਵਰਗੇ ਹਾਲਾਤ ਅਤੇ ਚਿੱਕੜ ਹੋ ਗਿਆ, ਜਿਸ ਕਾਰਨ ਗਾਹਕਾਂ ਨੇ ਵੀ ਆਪਣੀ ਦੂਰੀ ਬਣਾਈ ਰੱਖੀ। ਨਤੀਜੇ ਵਜੋਂ ਸਬਜ਼ੀ ਮੰਡੀ ਦਾ ਕਾਰੋਬਾਰ ਠੱਪ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - AI ਨਾਲ ਕੱਢੀ ਆਵਾਜ਼ ਤੇ ਕੀਤੇ ਹਸਤਾਖ਼ਰ! MLA ਦੇ ਖਾਤੇ 'ਚੋਂ ਕੱਢਵਾ ਲਏ 3,20,00,000 ਰੁਪਏ
ਉਕਤ ਮਾਮਲੇ ’ਚ ਲੁਧਿਆਣਾ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਅਤੇ ਰੇਹੜੀ-ਫੜ੍ਹੀ ਯੂਨੀਅਨ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਾਕਾਮੀ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਹੋਣ ਦੇ ਬਾਵਜੂਦ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਬਜ਼ੀ ਮੰਡੀ ’ਚ ਪੀਣ ਵਾਲੇ ਪਾਣੀ ਦਾ ਢੁੱਕਵੇਂ ਪ੍ਰਬੰਧ ਨਹੀਂ ਕੀਤ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਬਜ਼ੀ ਮੰਡੀ ’ਚ ਵਪਾਰੀਆਂ ਅਤੇ ਗਾਹਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਆਸਾਨ ਹੋ ਸਕੇ।
ਵੱਡੀਆਂ ਯੋਜਨਾਵਾਂ ’ਤੇ ਕੰਮ ਕੀਤਾ ਜਾ ਰਿਹੈ : ਚੇਅਰਮੈਨ ਗਿੱਲ
ਚੇਅਰਮੈਨ ਮਾਰਕੀਟ ਕਮੇਟੀ ਮੈਂਬਰ ਗੁਰਜੀਤ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਉਹ ਸਬਜ਼ੀ ਮੰਡੀ 'ਚ ਵੱਡੇ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ, ਜਿਸ ’ਚ ਆੜ੍ਹਤੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ, ਜਦੋਂ ਕਿ ਹੋਲਸੇਲ ਸਬਜ਼ੀ ਮੰਡੀ ’ਚ ਖੁੱਲ੍ਹੇ ਅਸਮਾਨ ਹੇਠ ਬੈਠੇ ਹਜ਼ਾਰਾਂ ਫੇਰੀਆਂ ਵਾਲਿਆਂ ਨੂੰ ਅਨਾਜ ਮੰਡੀ ’ਚ ਬਣੇ ਸਥਾਈ ਸ਼ੈੱਡ ਵਿਚ ਤਬਦੀਲ ਕਰਨ ਲਈ ਇਕ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8