ਪੰਜਾਬ ਕੈਬਨਿਟ ''ਚ 7ਵੇਂ ਫੇਰਬਦਲ ਦੀ ਤਿਆਰੀ! ਕਈ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
Friday, Jun 27, 2025 - 03:01 PM (IST)
 
            
            ਲੁਧਿਆਣਾ (ਹਿਤੇਸ਼)– ਹਲਕਾ ਪੱਛਮੀ ਦੀ ਉਪ ਚੋਣ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਸਸਪੈਂਸ ਤਾਂ ਖਤਮ ਹੋ ਗਿਆ ਹੈ ਕਿ ਰਾਜ ਸਭਾ ਦੇ ਐੱਮ. ਪੀ. ਤੋਂ ਵਿਧਾਇਕ ਬਣੇ ਸੰਜੀਵ ਅਰੋੜਾ ਹੁਣ ਕੈਬਨਿਟ ਮੰਤਰੀ ਬਣਨ ਜਾ ਰਹੇ ਹਨ। ਇਸ ਸਬੰਧ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਆਤਿਸ਼ੀਵੱਲੋਂ ਚੋਣ ਪ੍ਰਚਾਰ ਦੌਰਾਨ ਐਲਾਨ ਕੀਤਾ ਗਿਆ ਸੀ ਅਤੇ ਹੁਣ ਗਵਰਨਰ ਨੂੰ ਮਿਲਣ ਤੋਂ ਬਾਅਦ ਸੀ. ਐੱਮ. ਭਗਵੰਤ ਮਾਨ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਜੀਵ ਅਰੋੜਾ ਨੂੰ ਆਉਣ ਵਾਲੇ ਕੁਝ ਦਿਨਾਂ ’ਚ ਮੰਤਰੀ ਬਣਾ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਿਆਸੀ ਚਰਚਾ ਛਿੜ ਗਈ ਹੈ ਕਿ ਸੰਜੀਵ ਅਰੋੜਾ ਨਾਲ ਹੋਰ ਨਵੇਂ ਵਿਧਾਇਕ ਵੀ ਮੰਤਰੀ ਦੇ ਰੂਪ ’ਚ ਸੀ. ਐੱਮ. ਮਾਨ ਦੀ ਕੈਬਨਿਟ ’ਚ ਸ਼ਾਮਲ ਹੋਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ
ਇਸ ਤੋਂ ਇਲਾਵਾ ਕਈ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਦੇ ਨਾਲ ਕੁਝ ਕੁ ਦੀ ਕੈਬਨਿਟ ’ਚ ਛੁੱਟੀ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ ਮੌਜੂਦ ਕੇਜਰੀਵਾਲ ਅਤੇ ਮਾਨ ਦੇ ਵਿਚਕਾਰ ਇਸ ਮੁੱਦੇ ’ਤੇ ਵਿਚਾਰ ਹੋਇਆ ਹੈ, ਜਿਸ ’ਚ ਪਰਫਾਰਮੈਂਸ ਦੇ ਆਧਾਰ ’ਤੇ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਜਾਂ ਕੈਬਨਿਟ ’ਚੋਂ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮੰਤਰੀ ਬਣਨ ਦੇ ਦਾਅਵੇਦਾਰ ਜਾਂ ਕੁਰਸੀ ’ਤੇ ਖਤਰਾ ਮੰਡਰਾਉਂਦਾ ਦੇਖ ਕਈ ਮੰਤਰੀ ਅਤੇ ਵਿਧਾਇਕਾਂ ਨੂੰ ਦਿੱਲੀ ਦਰਬਾਰ ਦੇ ਚੱਕਰ ਲਗਾਉਂਦੇ ਦੇਖਿਆ ਜਾ ਰਿਹਾ ਹੈ।
ਹੁਣ ਤੱਕ 6 ਵਾਰ ਹੋ ਚੁੱਕਾ ਹੈ ਫੇਰਬਦਲ
ਜ਼ਿਕਰਯੋਗ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲ ਦੌਰਾਨ ਭਗਵੰਤ ਮਾਨ ਦੀ ਕੈਬਨਿਟ ’ਚ 6 ਵਾਰ ਫੇਰਬਦਲ ਹੋ ਚੁੱਕਿਆ ਹੈ। ਇਨ੍ਹਾਂ ’ਚ ਆਖਰੀ ਫੇਰਬਦਲ ਜਲੰਧਰ ਪੱਛਮੀ ਚੋਣ ਤੋਂ ਬਾਅਦ ਹੋਈ ਸੀ, ਜਦ ਫਾਇਦਾ ਪੂਰਾ ਕਰਨ ਲਈ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ 4 ਨਵੇਂ ਚਿਹਰੇ ਵੀ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਗਏ ਸਨ। ਹੁਣ ਸੰਜੀਵ ਅਰੋੜਾ ਦੇ ਨਾਲ ਕਿਸੇ ਹੋਰ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਜਾਂ ਕੁਝ ਕੁ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਰੂਪ ਵਿਚ ਇਹ 7ਵਾਂ ਫੇਰਬਦਲ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 1 ਅਗਸਤ ਤੋਂ ਲੱਗਣਗੀਆਂ ਇਹ ਕਲਾਸਾਂ! ਗਰਮੀ ਦੀਆਂ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ
ਪਹਿਲਾਂ ਹਟਾਏ ਜਾ ਚੁੱਕੇ ਮੰਤਰੀ
-ਬ੍ਰਹਮ ਸ਼ੰਕਰ ਜਿੰਪਾ
-ਫੌਜਾ ਸਿੰਘ ਸਰਾਰੀ
-ਵਿਜੇ ਸਿੰਗਲਾ
-ਅਨਮੋਲ ਗਗਨ ਮਾਨ
-ਚੇਤਨ ਸਿੰਘ ਜੌੜਾ ਮਾਜਰਾ
-ਇੰਦਰਬੀਰ ਨਿੱਝਰ
-ਬਲਕਾਰ ਸਿੰਘ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            