ਲੁਧਿਆਣੇ ਦੇ ਸਪਾ ਸੈਂਟਰ ’ਚ ਕੰਮ ਕਰਦੀ ਥਾਈਲੈਂਡ ਦੀ ਕੁੜੀ ਦੀ ਭੇਤਭਰੀ ਹਾਲਤ ''ਚ ਮੌਤ

Friday, Jun 27, 2025 - 03:23 PM (IST)

ਲੁਧਿਆਣੇ ਦੇ ਸਪਾ ਸੈਂਟਰ ’ਚ ਕੰਮ ਕਰਦੀ ਥਾਈਲੈਂਡ ਦੀ ਕੁੜੀ ਦੀ ਭੇਤਭਰੀ ਹਾਲਤ ''ਚ ਮੌਤ

ਲੁਧਿਆਣਾ (ਪੰਕਜ)- ਸਪਾ ਸੈਂਟਰ ’ਚ ਕੰਮ ਕਰਨ ਵਾਲੀ ਇਕ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮਾਮਲਾ ਥਾਣਾ ਸ਼ਿਮਲਾਪੁਰੀ ਅਧੀਨ ਆਉਂਦੇ ਜਨਤਾ ਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਹਿਨਾ (45) ਨਾਂ ਦੀ ਇਕ ਔਰਤ ਜੋ ਮੂਲ ਰੂਪ ’ਚ ਥਾਈਲੈਂਡ ਦੀ ਰਹਿਣ ਵਾਲੀ ਸੀ ਅਤੇ ਲਗਭਗ 8 ਮਹੀਨਿਆਂ ਤੋਂ ਲੁਧਿਆਣਾ ’ਚ ਰਹਿ ਰਹੀ ਸੀ, ਕਿਰਾਏ ਦੇ ਮਕਾਨ ’ਚ ਰਹਿੰਦੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ

ਇਸ ਦੌਰਾਨ ਹਿਨਾ ਵੱਖ-ਵੱਖ ਸਪਾ ਸੈਂਟਰਾਂ ’ਚ ਕੰਮ ਕਰਦੀ ਸੀ ਅਤੇ ਇਕੱਲੀ ਰਹਿੰਦੀ ਸੀ। ਕੱਲ ਉਸ ਨੂੰ ਬਿਮਾਰ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News