ਪੰਜਾਬ 'ਚ ਸ਼ਰਮਸਾਰ ਕਰਨ ਵਾਲੀ ਘਟਨਾ, 8ਵੀਂ ਜਮਾਤ ਦੀ ਕੁੜੀ ਨਾਲ ਹੋਇਆ ਗ਼ਲਤ ਕੰਮ
Tuesday, Jul 01, 2025 - 07:28 PM (IST)

ਲੁਧਿਆਣਾ- ਲੁਧਿਆਣਾ ਵਿੱਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਦੋ ਮਹੀਨਿਆਂ ਤੱਕ ਪੀੜਤਾ ਨੂੰ ਤੰਗ-ਪ੍ਰੇਸ਼ਾਨ ਕਰਦਾ ਰਿਹਾ। ਜਦੋਂ ਘਰ ਦੇ ਮਾਲਕ ਵਿਦੇਸ਼ ਗਏ ਤਾਂ ਪੀੜਤਾ ਆਪਣੀ ਭੈਣ ਦੇ ਘਰ ਭੱਜ ਗਈ ਅਤੇ ਉਸ ਨੇ ਆਪਣੀ ਸਾਰੀ ਕਹਾਣੀ ਉਥੇ ਜਾ ਕੇ ਦੱਸੀ। ਮਾਮਲੇ ਵਿੱਚ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਮਾਂ ਦੀ ਸਹੇਲੀ ਅਤੇ ਉਸਦੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸੁਸ਼ੀਲ ਅਤੇ ਉਸਦੀ ਪਤਨੀ ਨੈਨਾ ਵਜੋਂ ਹੋਈ ਹੈ। ਦੋਵਾਂ ਵਿਰੁੱਧ ਧਾਰਾ 65 (1), ਬੀਐੱਨਐੱਸ ਦੀ ਧਾਰਾ 61 (2) ਅਤੇ ਪੋਕਸੋ ਐਕਟ ਦੀ ਧਾਰਾ 6 ਅਤੇ 17 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਕਿ ਦੋਵੇਂ ਫਰਾਰ ਹਨ।
ਮਾਂ ਨੇ ਅਪ੍ਰੈਲ ਵਿੱਚ ਛੱਡਿਆ ਸੀ ਸਹੇਲੀ ਦੇ ਘਰ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਸਦੀ ਮਾਂ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਗਈ ਸੀ। ਮਾਂ ਉਸਨੂੰ ਆਪਣੀ ਸਹੇਲੀ ਨੈਨਾ ਦੇ ਘਰ ਛੱਡ ਗਈ ਸੀ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਅਪ੍ਰੈਲ ਦੇ ਸ਼ੁਰੂ ਵਿੱਚ ਇੱਕ ਅਣਜਾਣ ਵਿਅਕਤੀ ਨੈਨਾ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਸ਼ੀ ਨੇ ਉਸਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਨੈਨਾ ਅਤੇ ਉਸਦਾ ਪਤੀ ਸੁਸ਼ੀਲ ਦੋਸ਼ੀ ਨਾਲ ਸਹਿਮਤ ਸਨ।
25 ਜੂਨ ਨੂੰ ਲੜਕੀ ਆਪਣੀ ਭੈਣ ਦੇ ਘਰ ਪਹੁੰਚੀ
ਲੜਕੀ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਇੱਕ ਹੋਰ ਅਣਜਾਣ ਵਿਅਕਤੀ ਘਰ ਆਇਆ ਅਤੇ ਉਸਨੇ ਉਸ ਨਾਲ ਸਰੀਰਕ ਸੰਬੰਧ ਵੀ ਬਣਾਏ। ਵਿਦਿਆਰਥਣ ਦਾ ਕਹਿਣਾ ਹੈ ਕਿ ਇਹ ਇੱਕ-ਦੋ ਦਿਨ ਜਾਰੀ ਰਿਹਾ। ਦੋਸ਼ੀ ਨੇ ਪੀੜਤਾ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ। 25 ਜੂਨ ਨੂੰ ਜਦੋਂ ਨੈਨਾ ਅਤੇ ਸੁਸ਼ੀਲ ਵਿਦੇਸ਼ ਗਏ ਤਾਂ ਪੀੜਤਾ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚ ਗਈ। ਪੁਲਸ ਨੇ ਸੁਸ਼ੀਲ ਅਤੇ ਨੈਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।