Punjab: ਧਾਰਮਿਕ ਸਥਾਨ ''ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ ਦੀ ਨਹਿਰ ’ਚ ਰੁੜ੍ਹਿਆ
Saturday, Jun 28, 2025 - 02:29 PM (IST)

ਗੋਰਾਇਆ (ਮੁਨੀਸ਼)-ਇਲਾਕੇ ’ਚ ਅਤੇ ਨਗਰ ਕੌਂਸਲ ਗੁਰਾਇਆ ਦੇ ਸਫ਼ਾਈ ਸੇਵਕਾਂ ’ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ, ਜਦੋਂ ਨਗਰ ਕੌਂਸਲ ਗੋਰਾਇਆ ਦੇ ਸਫ਼ਾਈ ਸੇਵਕ ਰਾਜੂ ਬੜਾ ਪਿੰਡ ਦਾ 16 ਸਾਲਾ ਇਕਲੌਤਾ ਪੁੱਤਰ ਉੱਤਰਾਖੰਡ ਵਿਚ ਨਹਿਰ ਦੇ ਤੇਜ਼ ਵਹਾਅ ਵਿਚ 2 ਦਿਨਾਂ ਤੋਂ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਸਬੰਧੀ ਰਾਜੂ ਨੇ ਦੱਸਿਆ ਕਿ ਉਸ ਦਾ ਲੜਕਾ ਸਾਗਰ ਆਪਣੇ ਮਾਮਾ ਦੇ ਲੜਕਿਆਂ ਨਾਲ ਟਰੇਨ ਵਿਚ ਰੁੜਕੀ ਅਤੇ ਨਾਲ ਲੱਗਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਗਿਆ ਸੀ, ਜੋ ਵੀਰਵਾਰ ਨੂੰ ਨਹਿਰ ਵਿਚ ਨਹਾਉਣ ਲਈ ਗਏ ਤਾਂ ਉਸ ਦਾ ਪੈਰ ਫਿਸਲ ਗਿਆ, ਜੋ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ, ਜਿਸ ਦਾ ਦੋ ਦਿਨਾਂ ਤੋਂ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ: ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ ਵੱਡੀ ਕਾਰਵਾਈ
ਉਹ ਖ਼ੁਦ ਰੁੜਕੀ ਉੱਤਰਾਖੰਡ ਜਾ ਕੇ ਆਏ ਹਨ ਅਤੇ ਉਥੇ ਦੀ ਪੁਲਸ ਨਾਲ ਵੀ ਸੰਪਰਕ ਕੀਤਾ ਹੈ। ਉਸ ਨੇ ਅਪੀਲ ਕਰਦੇ ਕਿਹਾ ਜੇਕਰ ਉਸ ਦੇ ਪੁੱਤ ਦਾ ਕਿਸੇ ਨੂੰ ਵੀ ਪਤਾ ਲੱਗਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ। ਇਸ ਮੰਦਭਾਗੀ ਖਬਰ ਤੋਂ ਬਾਅਦ ਨਗਰ ਕੌਂਸਲ ਗੁਰਾਇਆ ਦੇ ਕੌਂਸਲਰ ਪ੍ਰੋਫੈਸਰ ਰਿਸ਼ੂ, ਕੰਚਨ ਬਾਲਾ, ਮਨੋਜ ਗੋਗਨਾ, ਸੰਜੇ ਅਟਵਾਲ, ਸੁਦੇਸ਼ ਕੁਮਾਰ ਬਿੱਲਾ, ਰਾਹੁਲ ਪੁੰਜ, ਪ੍ਰਧਾਨ ਹਰਮੇਸ਼ ਲਾਲ, ਸੰਜੀਵ ਹੀਰ, ਸੁਨੀਲ ਮਨੋਤਾ, ਰੋਸ਼ਨ ਲਾਲ, ਰਜਨੀ ਗਾਬਾ, ਜਸਵੀਰ ਰਾਜੂ ਨੇ ਪਰਿਵਾਰ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਉਥੇ ਹੀ ਉਨ੍ਹਾਂ ਕਿਹਾ ਕਿ ਸਾਰੀ ਕੌਂਸਲ ਦੀ ਟੀਮ ਪਰਿਵਾਰ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e