ਦੋਸਤਾਂ ਵਿਚਾਲੇ ਹਾਸੇ-ਮਖ਼ੌਲ ਦਾ ਮਾਮਲਾ ਭੱਖਿਆ, ਇਕ ਨੇ ਭੰਨ੍ਹ ਦਿੱਤੀ ਦੂਜੇ ਦੀ ਗੱਡੀ
Wednesday, Jul 09, 2025 - 03:48 PM (IST)

ਸਮਰਾਲਾ (ਬਿਪਨ): ਸਮਰਾਲਾ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਖੌਲ - ਮਜ਼ਾਕ ਨਾ ਸਹਿ ਸਕਣ ਕਾਰਨ ਗੁੱਸੇ ਵਿੱਚ ਆ ਪਹਿਲਾਂ ਕੱਢੀਆਂ ਗਾਲਾਂ, ਦਿੱਤੀਆਂ ਧਮਕੀਆਂ ਫੇਰ ਹਾਕੀ ਨਾਲ ਗੱਡੀ ਭੰਨ ਦਿੱਤੀ, ਜਿਸ ਕਾਰਨ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਇਸ ਦੀ ਸੀਸੀਟੀਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਸਮਰਾਲਾ ਪੁਲਸ ਨੂੰ ਦੇ ਦਿੱਤੀ ਗਈ ਹੈ, ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ
ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਸਬਜ਼ੀ ਮੰਡੀ ਸਮਰਾਲਾ ਵਿਚ ਦੁਕਾਨ 'ਤੇ ਬੈਠਾ ਸੀ ਅਤੇ ਉਕਤ ਨੌਜਵਾਨ ਵਿਪਣ ਰੋਜ਼ਾਨਾ ਉਥੋਂ ਲੰਘਦਾ ਸੀ ਅਤੇ ਮੈਨੂੰ ਮਖੌਲ ਕਰਦਾ ਹੁੰਦਾ ਸੀ। ਅੱਜ ਜਦੋਂ ਉਕਤ ਨੌਜਵਾਨ ਵਿਪਣ ਲੰਘ ਰਿਹਾ ਸੀ ਤਾਂ ਉਸ ਨੂੰ ਮੈਂ ਆਮ ਜਿਹਾ ਮਜ਼ਾਕ - ਮਖੌਲ ਕੀਤਾ ਅਤੇ ਉਹ ਮਖੌਲ ਨਾ ਸਹਿੰਦੇ ਹੋਏ ਗੁੱਸੇ ਵਿੱਚ ਆ ਗਿਆ ਤੇ ਮੇਰੀ ਦੁਕਾਨ ਦੇ ਬਾਹਰ ਮੇਰੇ ਅਤੇ ਮੇਰੇ ਪਿਤਾ ਨਾਲ ਹੱਥੋਪਾਈ ਕਰਨ ਲੱਗ ਗਿਆ । ਪੀੜਤ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਮੈਨੂੰ ਘਰੋਂ ਫੋਨ ਆਇਆ ਕਿ ਵਿਪਣ ਤੇਰੀ ਗੱਡੀ ਭੰਨ ਰਿਹਾ ਹੈ। ਪੀੜਤ ਨੇ ਕਿਹਾ ਕਿ ਮੇਰੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਕਤ ਨੌਜਵਾਨ ਵਿਪਨ ਰੋਜ਼ਾਨਾ ਮੈਨੂੰ ਮਖੌਲ ਕਰ ਲੰਘਦਾ ਸੀ ਪਰ ਹੈਰਾਨੀਜਨਕ ਹੈ ਕਿ ਅੱਜ ਜਦੋਂ ਮੈਂ ਉਸਦੇ ਬਰਾਬਰ ਮਖੌਲ ਕੀਤਾ ਤਾਂ ਉਸ ਨੇ ਗੁੱਸੇ ਵਿੱਚ ਆ ਮੇਰਾ ਵੱਡਾ ਨੁਕਸਾਨ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8